ਮਧੁਰ ਧੁਨਿ ਛੰਦ ॥
ਢਲ ਹਲ ਢਾਲੰ ॥
ਜਿਮ ਗੁਲ ਲਾਲੰ ॥
ਖੜ ਭੜ ਬੀਰੰ ॥
ਤੜ ਸੜ ਤੀਰੰ ॥੧੨॥
ਰੁਣ ਝੁਣ ਬਾਜੇ ॥
ਜਣ ਘਣ ਗਾਜੇ ॥
ਢੰਮਕ ਢੋਲੰ ॥
ਖੜ ਰੜ ਖੋਲੰ ॥੧੩॥
ਥਰ ਹਰ ਕੰਪੈ ॥
ਹਰਿ ਹਰਿ ਜੰਪੈ ॥
ਰਣ ਰੰਗ ਰਤੇ ॥
ਜਣ ਗਣ ਮਤੇ ॥੧੪॥
ਥਰਕਤ ਸੂਰੰ ॥
ਨਿਰਖਤ ਹੂਰੰ ॥
ਸਰਬਰ ਛੁਟੇ ॥
ਕਟ ਭਟ ਲੁਟੇ ॥੧੫॥
ਚਮਕਤ ਬਾਣੰ ॥
ਫੁਰਹ ਨਿਸਾਣੰ ॥
ਚਟ ਪਟ ਜੂਟੇ ॥
ਅਰ ਉਰ ਫੂਟੇ ॥੧੬॥
ਨਰ ਬਰ ਗਜੇ ॥
ਸਰ ਬਰ ਸਜੇ ॥
ਸਿਲਹ ਸੰਜੋਯੰ ॥
ਸੁਰ ਪੁਰ ਪੋਯੰ ॥੧੭॥
ਸਰਬਰ ਛੂਟੇ ॥
ਅਰ ਉਰ ਫੂਟੇ ॥
ਚਟ ਪਟ ਚਰਮੰ ॥
ਫਟ ਫੁਟ ਬਰਮੰ ॥੧੮॥
ਨਰਾਜ ਛੰਦ ॥
ਦਿਨੇਸ ਬਾਣ ਪਾਣ ਲੈ ਰਿਪੇਸ ਤਾਕ ਧਾਈਯੰ ॥
ਅਨੰਤ ਜੁਧ ਕ੍ਰੁਧ ਸੁਧੁ ਭੂਮ ਮੈ ਮਚਾਈਯੰ ॥
ਕਿਤੇਕ ਭਾਜ ਚਾਲੀਯੰ ਸੁਰੇਸ ਲੋਗ ਕੋ ਗਏ ॥
ਨਿਸੰਤ ਜੀਤ ਜੀਤ ਕੈ ਅਨੰਤ ਸੂਰਮਾ ਲਏ ॥੧੯॥
ਸਮਟ ਸੇਲ ਸਾਮੁਹੇ ਸਰਕ ਸੂਰ ਝਾੜਹੀਂ ॥
ਬਬਕ ਬਾਘ ਜਯੋਂ ਬਲੀ ਹਲਕ ਹਾਕ ਮਾਰਹੀਂ ॥
ਅਭੰਗ ਅੰਗ ਭੰਗ ਹ੍ਵੈ ਉਤੰਗ ਜੰਗ ਮੋ ਗਿਰੇ ॥
ਸੁਰੰਗ ਸੂਰਮਾ ਸਭੈ ਨਿਸੰਗ ਜਾਨ ਕੈ ਅਰੈ ॥੨੦॥
ਅਰਧ ਨਰਾਜ ਛੰਦ ॥
ਨਵੰ ਨਿਸਾਣ ਬਾਜੀਯੰ ॥
ਘਟਾ ਘਮੰਡ ਲਾਜੀਯੰ ॥
ਤਬਲ ਤੁੰਦਰੰ ਬਜੇ ॥
ਸੁਣੰਤ ਸੂਰਮਾ ਗਜੇ ॥੨੧॥
ਸੁ ਜੂਝਿ ਜੂਝਿ ਕੈ ਪਰੈਂ ॥
ਸੁਰੇਸ ਲੋਗ ਬਿਚਰੈਂ ॥
ਚੜੈ ਬਿਵਾਨ ਸੋਭਹੀ ॥
ਅਦੇਵ ਦੇਵ ਲੋਭਹੀ ॥੨੨॥
ਬੇਲੀ ਬਿੰਦ੍ਰਮ ਛੰਦ ॥
ਡਹ ਡਹ ਸੁ ਡਾਮਰ ਡੰਕਣੀ ॥
ਕਹ ਕਹ ਸੁ ਕੂਕਤ ਜੋਗਣੀ ॥
ਝਮ ਝਮਕ ਸਾਗ ਝਮਕੀਯੰ ॥
ਰਣ ਗਾਜ ਬਾਜ ਉਥਕੀਯੰ ॥੨੩॥
ਢਮ ਢਮਕ ਢੋਲ ਢਮਕੀਯੰ ॥
ਝਲ ਝਲਕ ਤੇਗ ਝਲਕੀਯੰ ॥
ਜਟ ਛੋਰ ਰੁਦ੍ਰ ਤਹ ਨਚੀਯੰ ॥
ਬਿਕ੍ਰਾਰ ਮਾਰ ਤਹ ਮਚੀਯੰ ॥੨੪॥