ਤੋਟਕ ਛੰਦ

ਉਥਕੇ ਰਣ ਬੀਰਣ ਬਾਜ ਬਰੰ

ਝਮਕੀ ਘਣ ਬਿਜੁ ਕ੍ਰਿਪਾਣ ਕਰੰ

ਲਹਕੇ ਰਣ ਧੀਰਣ ਬਾਣ ਉਰੰ

ਰੰਗ ਸ੍ਰੋਣਤ ਰਤ ਕਢੇ ਦੁਸਰੰ ॥੨੫॥

ਫਹਰੰਤ ਧੁਜਾ ਥਹਰੰਤ ਭਟੰ

ਨਿਰਖੰਤ ਲਜੀ ਛਬਿ ਸਯਾਮ ਘਟੰ

ਚਮਕੰਤ ਸੁ ਬਾਣ ਕ੍ਰਿਪਾਣ ਰਣੰ

ਜਿਮ ਕਉਾਂਧਿਤ ਸਾਵਣ ਬਿਜੁ ਘਣੰ ॥੨੬॥

ਦੋਹਰਾ

ਕਥਾ ਬ੍ਰਿਧ ਤੇ ਮੈ ਡਰੋ ਕਹਾ ਕਰੋ ਬਖਯਾਨ

ਨਿਸਾਹੰਤ ਅਸੁਰੇਸ ਸੋ ਸਰ ਤੇ ਭਯੋ ਨਿਦਾਨ ॥੨੭॥

ਇਤਿ ਸ੍ਰੀ ਬਚਿਤ੍ਰ ਨਾਟਕੇ ਸੂਰਜ ਅਵਤਾਰ ਅਸਟ ਦਸਮੋ ਅਵਤਾਰ ਸਮਾਪਤ ॥੧੮॥

ਅਥ ਚੰਦ੍ਰ ਅਵਤਾਰ ਕਥਨੰ

ਸ੍ਰੀ ਭਗਉਤੀ ਜੀ ਸਹਾਇ

ਦੋਧਕ ਛੰਦ

ਫੇਰਿ ਗਨੋ ਨਿਸਰਾਜ ਬਿਚਾਰਾ

ਜੈਸ ਧਰਯੋ ਅਵਤਾਰ ਮੁਰਾਰਾ

ਬਾਤ ਪੁਰਾਤਨ ਭਾਖ ਸੁਨਾਊਾਂ

ਜਾ ਤੇ ਕਬ ਕੁਲ ਸਰਬ ਰਿਝਾਊਾਂ ॥੧॥

ਦੋਧਕ

ਨੈਕ ਕ੍ਰਿਸਾ ਕਹੁ ਠਉਰ ਹੋਈ

ਭੂਖਨ ਲੋਗ ਮਰੈ ਸਭ ਕੋਈ

ਅੰਧਿ ਨਿਸਾ ਦਿਨ ਭਾਨੁ ਜਰਾਵੈ

ਤਾ ਤੇ ਕ੍ਰਿਸ ਕਹੂੰ ਹੋਨ ਪਾਵੈ ॥੨॥

ਲੋਗ ਸਭੈ ਇਹ ਤੇ ਅਕੁਲਾਨੇ

ਭਾਜਿ ਚਲੇ ਜਿਮ ਪਾਤ ਪੁਰਾਨੇ

ਭਾਤ ਹੀ ਭਾਤ ਕਰੇ ਹਰਿ ਸੇਵਾ

ਤਾ ਤੇ ਪ੍ਰਸੰਨ ਭਏ ਗੁਰਦੇਵਾ ॥੩॥

ਨਾਰਿ ਸੇਵ ਕਰੈਂ ਨਿਜ ਨਾਥੰ

ਲੀਨੇ ਹੀ ਰੋਸੁ ਫਿਰੈਂ ਜੀਅ ਸਾਥੰ

ਕਾਮਨਿ ਕਾਮੁ ਕਹੂੰ ਸੰਤਾਵੈ

ਕਾਮ ਬਿਨਾ ਕੋਊ ਕਾਮੁ ਭਾਵੈ ॥੪॥