ਤੋਮਰ ਛੰਦ

ਪੂਜੇ ਕੋ ਤ੍ਰੀਯਾ ਨਾਥ

ਐਂਠੀ ਫਿਰੈ ਜੀਅ ਸਾਥ

ਦੁਖੁ ਵੈ ਤਿਨ ਕਹੁ ਕਾਮ

ਤਾ ਤੇ ਬਿਨਵਤ ਬਾਮ ॥੫॥

ਕਰ ਹੈ ਪਤਿ ਕੀ ਸੇਵ

ਪੂਜੈ ਗੁਰ ਗੁਰਦੇਵ

ਧਰ ਹੈਂ ਹਰਿ ਕੋ ਧਯਾਨ

ਕਰਿ ਹੈਂ ਨਿਤ ਇਸਨਾਨ ॥੬॥

ਤਬ ਕਾਲ ਪੁਰਖ ਬੁਲਾਇ

ਬਿਸਨੈ ਕਹਯੋ ਸਮਝਾਇ

ਸਸਿ ਕੋ ਧਰਿਹੁ ਅਵਤਾਰ

ਨਹੀ ਆਨ ਬਾਤ ਬਿਚਾਰ ॥੭॥

ਤਬ ਬਿਸਨ ਸੀਸ ਨਿਵਾਇ

ਕਰਿ ਜੋਰਿ ਕਹੀ ਬਨਾਇ

ਧਰਿਹੋਂ ਦਿਨਾਤ ਵਤਾਰ

ਜਿਤ ਹੋਇ ਜਗਤ ਕੁਮਾਰ ॥੮॥

ਤਬ ਮਹਾ ਤੇਜ ਮੁਰਾਰ

ਧਰਿਯੋ ਸੁ ਚੰਦ੍ਰ ਅਵਤਾਰ

ਤਨ ਕੈ ਮਦਨ ਕੋ ਬਾਨ

ਮਾਰਿਯੋ ਤ੍ਰੀਯਨ ਕਹ ਤਾਨ ॥੯॥

ਤਾ ਤੇ ਭਈ ਤ੍ਰੀਯ ਦੀਨ

ਸਭ ਗਰਬ ਹੁਐ ਗਯੋ ਛੀਨ

ਲਾਗੀ ਕਰਨ ਪਤਿ ਸੇਵ

ਯਾ ਤੇ ਪ੍ਰਸੰਨਿ ਭਏ ਦੇਵ ॥੧੦॥

ਬਹੁ ਕ੍ਰਿਸਾ ਲਾਗੀ ਹੋਨ

ਲਖ ਚੰਦ੍ਰਮਾ ਕੀ ਜੌਨ

ਸਭ ਭਏ ਸਿਧ ਬਿਚਾਰ

ਇਮ ਭਯੋ ਚੰਦ੍ਰ ਅਵਤਾਰ ॥੧੧॥

ਚੌਪਈ

ਇਮ ਹਰਿ ਧਰਾ ਚੰਦ੍ਰ ਅਵਤਾਰਾ

ਬਢਿਯੋ ਗਰਬ ਲਹਿ ਰੂਪ ਅਪਾਰਾ

ਆਨ ਕਿਸੂ ਕਹੁ ਚਿਤ ਲਿਆਯੋ

ਤਾ ਤੇ ਤਾਹਿ ਕਲੰਕ ਲਗਾਯੋ ॥੧੨॥

ਭਜਤ ਭਯੋ ਅੰਬਰ ਕੀ ਦਾਰਾ

ਤਾ ਤੇ ਕੀਯ ਮੁਨ ਰੋਸ ਅਪਾਰਾ

ਕਿਸਨਾਰਜੁਨ ਮ੍ਰਿਗ ਚਰਮ ਚਲਾਯੋ

ਤਿਹ ਕਰਿ ਤਾਹਿ ਕਲੰਕ ਲਗਾਯੋ ॥੧੩॥

ਸ੍ਰਾਪ ਲਗਯੋ ਤਾ ਕੋ ਮੁਨਿ ਸੰਦਾ

ਘਟਤ ਬਢਤ ਤਾ ਦਿਨ ਤੇ ਚੰਦਾ

ਲਜਿਤ ਅਧਿਕ ਹਿਰਦੇ ਮੋ ਭਯੋ

ਗਰਬ ਅਖਰਬ ਦੂਰ ਹੁਐ ਗਯੋ ॥੧੪॥

ਤਪਸਾ ਕਰੀ ਬਹੁਰੁ ਤਿਹ ਕਾਲਾ

ਕਾਲ ਪੁਰਖ ਪੁਨ ਭਯੋ ਦਿਆਲਾ

ਛਈ ਰੋਗ ਤਿਹ ਸਕਲ ਬਿਨਾਸਾ

ਭਯੋ ਸੂਰ ਤੇ ਊਚ ਨਿਵਾਸਾ ॥੧੫॥

ਇਤਿ ਚੰਦ੍ਰ ਅਵਤਾਰ ਉਨੀਸਵੋਂ ॥੧੯॥ ਸੁਭਮ ਸਤੁ