ਪਾਧੜੀ ਛੰਦ

ਬਿਨ ਚਛ ਭੂਪ ਦੋਊ ਤਾਤ ਮਾਤ

ਤਿਨ ਦੇਹ ਪਾਨ ਤੁਹ ਕਹੌਂ ਬਾਤ

ਮਮ ਕਥਾ ਤਿਨ ਕਹੀਯੋ ਪ੍ਰਬੀਨ

ਸੁਨਿ ਮਰਯੋ ਪੁਤ੍ਰ ਤੇਊ ਹੋਹਿ ਛੀਨ ॥੨੩॥

ਇਹ ਭਾਤ ਜਬੈ ਦਿਜ ਕਹੈ ਬੈਨ

ਜਲ ਸੁਨਤ ਭੂਪ ਚੁਐ ਚਲੇ ਨੈਨ

ਧ੍ਰਿਗ ਮੋਹ ਜਿਨ ਸੁ ਕੀਨੋ ਕੁਕਰਮ

ਹਤਿ ਭਯੋ ਰਾਜ ਅਰੁ ਗਯੋ ਧਰਮ ॥੨੪॥

ਜਬ ਲਯੋ ਭੂਪ ਤਿਹ ਸਰ ਨਿਕਾਰ

ਤਬ ਤਜੇ ਪ੍ਰਾਣ ਮੁਨ ਬਰ ਉਦਾਰ

ਪੁਨ ਭਯੋ ਰਾਵ ਮਨ ਮੈ ਉਦਾਸ

ਗ੍ਰਿਹ ਪਲਟ ਜਾਨ ਕੀ ਤਜੀ ਆਸ ॥੨੫॥

ਜੀਅ ਠਟੀ ਕਿ ਧਾਰੋ ਜੋਗ ਭੇਸ

ਕਹੂੰ ਬਸੌ ਜਾਇ ਬਨਿ ਤਿਆਗਿ ਦੇਸ

ਕਿਹ ਕਾਜ ਮੋਰ ਯਹ ਰਾਜ ਸਾਜ

ਦਿਜ ਮਾਰਿ ਕੀਯੋ ਜਿਨ ਅਸ ਕੁਕਾਜ ॥੨੬॥

ਇਹ ਭਾਤ ਕਹੀ ਪੁਨਿ ਨ੍ਰਿਪ ਪ੍ਰਬੀਨ

ਸਭ ਜਗਤਿ ਕਾਲ ਕਰਮੈ ਅਧੀਨ

ਅਬ ਕਰੋ ਕਛੂ ਐਸੋ ਉਪਾਇ

ਜਾ ਤੇ ਸੁ ਬਚੈ ਤਿਹ ਤਾਤ ਮਾਇ ॥੨੭॥

ਭਰਿ ਲਯੋ ਕੁੰਭ ਸਿਰ ਪੈ ਉਠਾਇ

ਤਹ ਗਯੋ ਜਹਾ ਦਿਜ ਤਾਤ ਮਾਇ

ਜਬ ਗਯੋ ਨਿਕਟ ਤਿਨ ਕੇ ਸੁ ਧਾਰ

ਤਬ ਲਖੀ ਦੁਹੂੰ ਤਿਹ ਪਾਵ ਚਾਰ ॥੨੮॥

ਦਿਜ ਬਾਚ ਰਾਜਾ ਸੋਂ

ਪਾਧੜੀ ਛੰਦ

ਕਹ ਕਹੋ ਪੁਤ੍ਰ ਲਾਗੀ ਅਵਾਰ

ਸੁਨਿ ਰਹਿਓ ਮੋਨ ਭੂਪਤ ਉਦਾਰ

ਫਿਰਿ ਕਹਯੋ ਕਾਹਿ ਬੋਲਤ ਪੂਤ

ਚੁਪ ਰਹੇ ਰਾਜ ਲਹਿ ਕੈ ਕਸੂਤ ॥੨੯॥

ਨ੍ਰਿਪ ਦੀਓ ਪਾਨ ਤਿਹ ਪਾਨ ਜਾਇ

ਚਕਿ ਰਹੇ ਅੰਧ ਤਿਹ ਕਰ ਛੁਹਾਇ

ਕਰ ਕੋਪ ਕਹਿਯੋ ਤੂ ਆਹਿ ਕੋਇ

ਇਮ ਸੁਨਤ ਸਬਦ ਨ੍ਰਿਪ ਦਯੋ ਰੋਇ ॥੩੦॥