ਰਾਜਾ ਬਾਚ ਦਿਜ ਸੋਂ ॥
ਪਾਧੜੀ ਛੰਦ ॥
ਹਉ ਪੁਤ੍ਰ ਘਾਤ ਤਵ ਬ੍ਰਹਮਣੇਸ ॥
ਜਿਹ ਹਨਿਯੋ ਸ੍ਰਵਣ ਤਵ ਸੁਤ ਸੁਦੇਸ ॥
ਮੈ ਪਰਯੋ ਸਰਣ ਦਸਰਥ ਰਾਇ ॥
ਚਾਹੋ ਸੁ ਕਰੋ ਮੋਹਿ ਬਿਪ ਆਇ ॥੩੧॥
ਰਾਖੈ ਤੁ ਰਾਖੁ ਮਾਰੈ ਤੁ ਮਾਰੁ ॥
ਮੈ ਪਰੋ ਸਰਣ ਤੁਮਰੈ ਦੁਆਰਿ ॥
ਤਬ ਕਹੀ ਕਿਨੋ ਦਸਰਥ ਰਾਇ ॥
ਬਹੁ ਕਾਸਟ ਅਗਨ ਦ੍ਵੈ ਦੇਇ ਮੰਗਾਇ ॥੩੨॥
ਤਬ ਲੀਯੋ ਅਧਿਕ ਕਾਸਟ ਮੰਗਾਇ ॥
ਚੜ ਬੈਠੇ ਤਹਾ ਸਲ੍ਰਹ੍ਰਹ ਕਉ ਬਨਾਇ ॥
ਚਹੂੰ ਓਰ ਦਈ ਜੁਆਲਾ ਜਗਾਇ ॥
ਦਿਜ ਜਾਨ ਗਈ ਪਾਵਕ ਸਿਰਾਇ ॥੩੩॥
ਤਬ ਜੋਗ ਅਗਨਿ ਤਨ ਤੇ ਉਪ੍ਰਾਜ ॥
ਦੁਹੂੰ ਮਰਨ ਜਰਨ ਕੋ ਸਜਿਯੋ ਸਾਜ ॥
ਤੇ ਭਸਮ ਭਏ ਤਿਹ ਬੀਚ ਆਪ ॥
ਤਿਹ ਕੋਪ ਦੁਹੂੰ ਨ੍ਰਿਪ ਦੀਯੋ ਸ੍ਰਾਪ ॥੩੪॥
ਦਿਜ ਬਾਚ ਰਾਜਾ ਸੋਂ ॥
ਪਾਧੜੀ ਛੰਦ ॥
ਜਿਮ ਤਜੇ ਪ੍ਰਾਣ ਹਮ ਸੁਤਿ ਬਿਛੋਹਿ ॥
ਤਿਮ ਲਗੋ ਸ੍ਰਾਪ ਸੁਨ ਭੂਪ ਤੋਹਿ ॥
ਇਮ ਭਾਖ ਜਰਯੋ ਦਿਜ ਸਹਿਤ ਨਾਰਿ ॥
ਤਜ ਦੇਹ ਕੀਯੋ ਸੁਰਪੁਰ ਬਿਹਾਰ ॥੩੫॥
ਰਾਜਾ ਬਾਚ ॥
ਪਾਧੜੀ ਛੰਦ ॥
ਤਬ ਚਹੀ ਭੂਪ ਹਉਾਂ ਜਰੋਂ ਆਜ ॥
ਕੈ ਅਤਿਥਿ ਹੋਊਾਂ ਤਜ ਰਾਜ ਸਾਜ ॥
ਕੈ ਗ੍ਰਹਿ ਜੈ ਕੈ ਕਰਹੋਂ ਉਚਾਰ ॥
ਮੈ ਦਿਜ ਆਯੋ ਨਿਜ ਕਰ ਸੰਘਾਰ ॥੩੬॥
ਦੇਵ ਬਾਨੀ ਬਾਚ ॥
ਪਾਧੜੀ ਛੰਦ ॥
ਤਬ ਭਈ ਦੇਵ ਬਾਨੀ ਬਨਾਇ ॥
ਜਿਨ ਕਰੋ ਦੁਖ ਦਸਰਥ ਰਾਇ ॥
ਤਵ ਧਾਮ ਹੋਹਿਗੇ ਪੁਤ੍ਰ ਬਿਸਨ ॥
ਸਭ ਕਾਜ ਆਜ ਸਿਧ ਭਏ ਜਿਸਨ ॥੩੭॥
ਹ੍ਵੈ ਹੈ ਸੁ ਨਾਮ ਰਾਮਾਵਤਾਰ ॥
ਕਰ ਹੈ ਸੁ ਸਕਲ ਜਗ ਕੋ ਉਧਾਰ ॥
ਕਰ ਹੈ ਸੁ ਤਨਕ ਮੈ ਦੁਸਟ ਨਾਸ ॥
ਇਹ ਭਾਤ ਕੀਰਤ ਕਰ ਹੈ ਪ੍ਰਕਾਸ ॥੩੮॥