ਨਰਾਜ ਛੰਦ

ਨਚਿੰਤ ਭੂਪ ਚਿੰਤ ਧਾਮ ਰਾਮ ਰਾਇ ਆਇ ਹੈਂ

ਦੁਰੰਤ ਦੁਸਟ ਜੀਤ ਕੈ ਸੁ ਜੈਤ ਪਤ੍ਰ ਪਾਇ ਹੈਂ

ਅਖਰਬ ਗਰਬ ਜੇ ਭਰੇ ਸੁ ਸਰਬ ਗਰਬ ਘਾਲ ਹੈਂ

ਫਿਰਾਇ ਛਤ੍ਰ ਸੀਸ ਪੈ ਛਤੀਸ ਛੋਣ ਪਾਲ ਹੈਂ ॥੩੯॥

ਅਖੰਡ ਖੰਡ ਖੰਡ ਕੈ ਅਡੰਡ ਡੰਡ ਦੰਡ ਹੈਂ

ਅਜੀਤ ਜੀਤ ਜੀਤ ਕੈ ਬਿਸੇਖ ਰਾਜ ਮੰਡ ਹੈਂ

ਕਲੰਕ ਦੂਰ ਕੈ ਸਭੈ ਨਿਸੰਕ ਲੰਕ ਘਾਇ ਹੈਂ

ਸੁ ਜੀਤ ਬਾਹ ਬੀਸ ਗਰਬ ਈਸ ਕੋ ਮਿਟਾਇ ਹੈਂ ॥੪੦॥

ਸਿਧਾਰ ਭੂਪ ਧਾਮ ਕੋ ਇਤੋ ਸੋਕ ਕੋ ਧਰੋ

ਬੁਲਾਇ ਬਿਪ ਛੋਣ ਕੇ ਅਰੰਭ ਜਗ ਕੋ ਕਰੋ

ਸੁਣੰਤ ਬੈਣ ਰਾਵ ਰਾਜਧਾਨੀਐ ਸਿਧਾਰੀਅੰ

ਬੁਲਾਇ ਕੈ ਬਸਿਸਟ ਰਾਜਸੂਇ ਕੋ ਸੁਧਾਰੀਅੰ ॥੪੧॥

ਅਨੇਕ ਦੇਸ ਦੇਸ ਕੇ ਨਰੇਸ ਬੋਲ ਕੈ ਲਏ

ਦਿਜੇਸ ਬੇਸ ਬੇਸ ਕੇ ਛਿਤੇਸ ਧਾਮ ਗਏ

ਅਨੇਕ ਭਾਤ ਮਾਨ ਕੈ ਦਿਵਾਨ ਬੋਲ ਕੈ ਲਏ

ਸੁ ਜਗ ਰਾਜਸੂਇ ਕੋ ਅਰੰਭ ਤਾ ਦਿਨਾ ਭਏ ॥੪੨॥

ਸੁ ਪਾਦਿ ਅਰਘ ਆਸਨੰ ਅਨੇਕ ਧੂਪ ਦੀਪ ਕੈ

ਪਖਾਰਿ ਪਾਇ ਬ੍ਰਹਮਣੰ ਪ੍ਰਦਛਣਾ ਬਿਸੇਖ ਦੈ

ਕਰੋਰ ਕੋਰ ਦਛਨਾ ਦਿਜੇਕ ਏਕ ਕਉ ਦਈ

ਸੁ ਜਗ ਰਾਜਸੂਇ ਕੀ ਅਰੰਭ ਤਾ ਦਿਨਾ ਭਈ ॥੪੩॥

ਨਟੇਸ ਦੇਸ ਦੇਸ ਕੇ ਅਨੇਕ ਗੀਤ ਗਾਵਹੀ

ਅਨੰਤ ਦਾਨ ਮਾਨ ਲੈ ਬਿਸੇਖ ਸੋਭ ਪਾਵਹੀ

ਪ੍ਰਸੰਨਿ ਲੋਗ ਜੇ ਭਏ ਸੁ ਜਾਤ ਕਉਨ ਤੇ ਕਹੇ

ਬਿਮਾਨ ਆਸਮਾਨ ਕੇ ਪਛਾਨ ਮੋਨ ਹੁਐ ਰਹੇ ॥੪੪॥

ਹੁਤੀ ਜਿਤੀ ਅਪਛਰਾ ਚਲੀ ਸੁਵਰਗ ਛੋਰ ਕੈ

ਬਿਸੇਖ ਹਾਇ ਭਾਇ ਕੈ ਨਚੰਤ ਅੰਗ ਮੋਰ ਕੈ

ਬਿਅੰਤ ਭੂਪ ਰੀਝਹੀ ਅਨੰਤ ਦਾਨ ਪਾਵਹੀਂ

ਬਿਲੋਕਿ ਅਛਰਾਨ ਕੋ ਅਪਛਰਾ ਲਜਾਵਹੀਂ ॥੪੫॥

ਅਨੰਤ ਦਾਨ ਮਾਨ ਦੈ ਬੁਲਾਇ ਸੂਰਮਾ ਲਏ

ਦੁਰੰਤ ਸੈਨ ਸੰਗ ਦੈ ਦਸੋ ਦਿਸਾ ਪਠੈ ਦਏ

ਨਰੇਸ ਦੇਸ ਦੇਸ ਕੇ ਨ੍ਰਿਪੇਸ ਪਾਇ ਪਾਰੀਅੰ

ਮਹੇਸ ਜੀਤ ਕੈ ਸਭੈ ਸੁ ਛਤ੍ਰਪਤ੍ਰ ਢਾਰੀਅੰ ॥੪੬॥