ਭਾਖਾ ਪਿੰਗਲ ਦੀ ॥
ਸੁੰਦਰੀ ਛੰਦ ॥
ਭਟ ਹੁੰਕੇ ਧੁੰਕੇ ਬੰਕਾਰੇ ॥
ਰਣ ਬਜੇ ਗਜੇ ਨਗਾਰੇ ॥
ਰਣ ਹੁਲ ਕਲੋਲੰ ਹੁਲਾਲੰ ॥
ਢਲ ਹਲੰ ਢਲੰ ਉਛਾਲੰ ॥੧੧੮॥
ਰਣ ਉਠੇ ਕੁਠੇ ਮੁਛਾਲੇ ॥
ਸਰ ਛੁਟੇ ਜੁਟੇ ਭੀਹਾਲੇ ॥
ਰਤੁ ਡਿਗੇ ਭਿਗੇ ਜੋਧਾਣੰ ॥
ਕਣਣੰਛੇ ਕਛੇ ਕਿਕਾਣੰ ॥੧੧੯॥
ਭੀਖਣੀਯੰ ਭੇਰੀ ਭੁੰਕਾਰੰ ॥
ਝਲ ਲੰਕੇ ਖੰਡੇ ਦੁਧਾਰੰ ॥
ਜੁਧੰ ਜੁਝਾਰੰ ਬੁਬਾੜੇ ॥
ਰੁਲੀਏ ਪਖਰੀਏ ਆਹਾੜੇ ॥੧੨੦॥
ਬਕੇ ਬਬਾੜੇ ਬੰਕਾਰੰ ॥
ਨਚੇ ਪਖਰੀਏ ਜੁਝਾਰੰ ॥
ਬਜੇ ਸੰਗਲੀਏ ਭੀਹਾਲੇ ॥
ਰਣ ਰਤੇ ਮਤੇ ਮੁਛਾਲੇ ॥੧੨੧॥
ਉਛਲੀਏ ਕਛੀ ਕਛਾਲੇ ॥
ਉਡੇ ਜਣੁ ਪਬੰ ਪਛਾਲੇ ॥
ਜੁਟੇ ਭਟ ਛੁਟੇ ਮੁਛਾਲੇ ॥
ਰੁਲੀਏ ਆਹਾੜੰ ਪਖਰਾਲੇ ॥੧੨੨॥
ਬਜੇ ਸੰਧੂਰੰ ਨਗਾਰੇ ॥
ਕਛੇ ਕਛੀਲੇ ਲੁਝਾਰੇ ॥
ਗਣ ਹੂਰੰ ਪੂਰੰ ਗੈਣਾਯੰ ॥
ਅੰਜਨਯੰ ਅੰਜੇ ਨੈਣਾਯੰ ॥੧੨੩॥
ਰਣ ਣਕੇ ਨਾਦੰ ਨਾਫੀਰੰ ॥
ਬਬਾੜੇ ਬੀਰੰ ਹਾਬੀਰੰ ॥
ਉਘੇ ਜਣੁ ਨੇਜੇ ਜਟਾਲੇ ॥
ਛੁਟੇ ਸਿਲ ਸਿਤਿਯੰ ਮੁਛਾਲੇ ॥੧੨੪॥
ਭਟ ਡਿਗੇ ਘਾਯੰ ਅਘਾਯੰ ॥
ਤਨ ਸੁਭੇ ਅਧੇ ਅਧਾਯੰ ॥
ਦਲ ਗਜੇ ਬਜੇ ਨੀਸਾਣੰ ॥
ਚੰਚਲੀਏ ਤਾਜੀ ਚੀਹਾਣੰ ॥੧੨੫॥
ਚਵ ਦਿਸਯੰ ਚਿੰਕੀ ਚਾਵੰਡੈ ॥
ਖੰਡੇ ਖੰਡੇ ਕੈ ਆਖੰਡੈ ॥
ਰਣ ੜੰਕੇ ਗਿਧੰ ਉਧਾਣੰ ॥
ਜੈ ਜੰਪੈ ਸਿੰਧੰ ਸੁਧਾਣੰ ॥੧੨੬॥
ਫੁਲੇ ਜਣੁ ਕਿੰਸਕ ਬਾਸੰਤੰ ॥
ਰਣ ਰਤੇ ਸੂਰਾ ਸਾਮੰਤੰ ॥
ਡਿਗੇ ਰਣ ਸੁੰਡੀ ਸੁੰਡਾਣੰ ॥
ਧਰ ਭੂਰੰ ਪੂਰੰ ਮੁੰਡਾਣੰ ॥੧੨੭॥