ਮਧੁਰ ਧੁਨਿ ਛੰਦ

ਤਰ ਭਰ ਰਾਮੰ

ਪਰਹਰ ਕਾਮੰ

ਧਰ ਬਰ ਧੀਰੰ

ਪਰਹਰਿ ਤੀਰੰ ॥੧੨੮॥

ਦਰ ਬਰ ਗਯਾਨੰ

ਪਰ ਹਰਿ ਧਯਾਨੰ

ਥਰਹਰ ਕੰਪੈ

ਹਰਿ ਹਰਿ ਜੰਪੈ ॥੧੨੯॥

ਕ੍ਰੋਧੰ ਗਲਿਤੰ

ਬੋਧੰ ਦਲਿਤੰ

ਕਰ ਸਰ ਸਰਤਾ

ਧਰਮਰ ਹਰਤਾ ॥੧੩੦॥

ਸਰਬਰ ਪਾਣੰ

ਧਰ ਕਰ ਮਾਣੰ

ਅਰ ਉਰ ਸਾਲੀ

ਧਰ ਉਰਿ ਮਾਲੀ ॥੧੩੧॥

ਕਰ ਬਰ ਕੋਪੰ

ਥਰਹਰ ਧੋਪੰ

ਗਰ ਬਰ ਕਰਣੰ

ਘਰ ਬਰ ਹਰਣੰ ॥੧੩੨॥

ਛਰ ਹਰ ਅੰਗੰ

ਚਰ ਖਰ ਸੰਗੰ

ਜਰ ਬਰ ਜਾਮੰ

ਝਰ ਹਰ ਰਾਮੰ ॥੧੩੩॥

ਟਰ ਧਰਿ ਜਾਯੰ

ਠਰ ਹਰਿ ਪਾਯੰ

ਢਰ ਹਰ ਢਾਲੰ

ਥਰਹਰ ਕਾਲੰ ॥੧੩੪॥

ਅਰ ਬਰ ਦਰਣੰ

ਨਰ ਬਰ ਹਰਣੰ

ਧਰ ਬਰ ਧੀਰੰ

ਫਰ ਹਰ ਤੀਰੰ ॥੧੩੫॥

ਬਰ ਨਰ ਦਰਣੰ

ਭਰ ਹਰ ਕਰਣੰ

ਹਰ ਹਰ ਰੜਤਾ

ਬਰ ਹਰ ਗੜਤਾ ॥੧੩੬॥

ਸਰਬਰ ਹਰਤਾ

ਚਰਮਰਿ ਧਰਤਾ

ਬਰਮਰਿ ਪਾਣੰ

ਕਰਬਰ ਜਾਣੰ ॥੧੩੭॥

ਹਰਬਰਿ ਹਾਰੰ

ਕਰ ਬਰ ਬਾਰੰ

ਗਡਬਡ ਰਾਮੰ

ਗੜਬੜ ਧਾਮੰ ॥੧੩੮॥

ਚਰਪਟ ਛੀਗਾ ਕੇ ਆਦਿ ਕ੍ਰਿਤ ਛੰਦ

ਖਗ ਖਯਾਤਾ

ਗਯਾਨ ਗਯਾਤਾ

ਚਿਤ੍ਰ ਬਰਮਾ

ਚਾਰ ਚਰਮਾ ॥੧੩੯॥

ਸਾਸਤ੍ਰੰ ਗਯਾਤਾ

ਸਸਤ੍ਰੰ ਖਯਾਤਾ

ਚਿਤ੍ਰੰ ਜੋਧੀ

ਜੁਧੰ ਕ੍ਰੋਧੀ ॥੧੪੦॥

ਬੀਰੰ ਬਰਣੰ

ਭੀਰੰ ਭਰਣੰ

ਸਤ੍ਰੰ ਹਰਤਾ

ਅਤ੍ਰੰ ਧਰਤਾ ॥੧੪੧॥

ਬਰਮੰ ਬੇਧੀ

ਚਰਮੰ ਛੇਦੀ

ਛਤ੍ਰੰ ਹੰਤਾ

ਅਤ੍ਰੰ ਗੰਤਾ ॥੧੪੨॥

ਜੁਧੰ ਧਾਮੀ

ਬੁਧੰ ਗਾਮੀ

ਸਸਤ੍ਰੰ ਖਯਾਤਾ

ਅਸਤ੍ਰੰ ਗਯਾਤਾ ॥੧੪੩॥

ਜੁਧਾ ਮਾਲੀ

ਕੀਰਤ ਸਾਲੀ

ਧਰਮੰ ਧਾਮੰ

ਰੂਪੰ ਰਾਮੰ ॥੧੪੪॥

ਧੀਰੰ ਧਰਤਾ

ਬੀਰੰ ਹਰਤਾ

ਜੁਧੰ ਜੇਤਾ

ਸਸਤ੍ਰੰ ਨੇਤਾ ॥੧੪੫॥

ਦੁਰਦੰ ਗਾਮੀ

ਧਰਮੰ ਧਾਮੀ

ਜੋਗੰ ਜ੍ਵਾਲੀ

ਜੋਤੰ ਮਾਲੀ ॥੧੪੬॥

ਪਰਸੁਰਾਮ ਬਾਚ

ਸ੍ਵੈਯਾ

ਤੂਣਿ ਕਸੇ ਕਟ ਚਾਪ ਧਰੇ ਕਰ ਕੋਪ ਕਹੀ ਦਿਜ ਰਾਮ ਅਹੋ

ਗ੍ਰਹ ਤੋਰਿ ਸਰਾਸਨ ਸੰਕਰ ਕੋ ਸੀਅ ਜਾਤ ਹਰੇ ਤੁਮ ਕਉਨ ਕਹੋ

ਬਿਨ ਸਾਚ ਕਹੇ ਨੇਹੀ ਪ੍ਰਾਨ ਬਚੇ ਜਿਨਿ ਕੰਠ ਕੁਠਾਰ ਕੀ ਧਾਰ ਸਹੋ

ਘਰ ਜਾਹੁ ਚਲੇ ਤਜ ਰਾਮ ਰਣੰ ਜਿਨਿ ਜੂਝਿ ਮਰੋ ਪਲ ਠਾਢ ਰਹੋ ॥੧੪੭॥

ਸ੍ਵੈਯਾ

ਜਾਨਤ ਹੋ ਅਵਿਲੋਕ ਮੁਝੈ ਹਠਿ ਏਕ ਬਲੀ ਨਹੀ ਠਾਢ ਰਹੈਂਗੇ

ਤਾਤਿ ਗਹਯੋ ਜਿਨ ਕੋ ਤ੍ਰਿਣ ਦਾਤਨ ਤੇਨ ਕਹਾ ਰਣ ਆਜ ਗਹੈਂਗੇ

ਬੰਬ ਬਜੇ ਰਣ ਖੰਡ ਗਡੇ ਗਹਿ ਹਾਥ ਹਥਿਆਰ ਕਹੂੰ ਉਮਹੈਂਗੇ

ਭੂਮ ਅਕਾਸ ਪਤਾਲ ਦੁਰੈਬੇ ਕਉ ਰਾਮ ਕਹੋ ਕਹਾ ਠਾਮ ਲਹੈਂਗੇ ॥੧੪੮॥