ਕਬਿ ਬਾਚ

ਯੌ ਜਬ ਬੈਨ ਸੁਨੇ ਅਰਿ ਕੇ ਤਬ ਸ੍ਰੀ ਰਘੁਬੀਰ ਬਲੀ ਬਲਕਾਨੇ

ਸਾਤ ਸਮੁੰਦ੍ਰਨ ਲੌ ਗਰਵੇ ਗਿਰ ਭੂਮਿ ਅਕਾਸ ਦੋਊ ਥਹਰਾਨੇ

ਜਛ ਭੁਜੰਗ ਦਿਸਾ ਬਿਦਿਸਾਨ ਕੇ ਦਾਨਵ ਦੇਵ ਦੁਹੂੰ ਡਰ ਮਾਨੇ

ਸ੍ਰੀ ਰਘੁਨਾਥ ਕਮਾਨ ਲੇ ਹਾਥ ਕਹੋ ਰਿਸ ਕੈ ਕਿਹ ਪੈ ਸਰ ਤਾਨੇ ॥੧੪੯॥

ਪਰਸੁ ਰਾਮ ਬਾਚ ਰਾਮ ਸੋ

ਜੇਤਕ ਬੈਨ ਕਹੇ ਸੁ ਕਹੇ ਜੁ ਪੈ ਫੇਰਿ ਕਹੇ ਤੁ ਪੈ ਜੀਤ ਜੈਹੋ

ਹਾਥਿ ਹਥਿਆਰ ਗਹੇ ਸੁ ਗਹੇ ਜੁ ਪੈ ਫੇਰਿ ਗਹੇ ਤੁ ਪੈ ਫੇਰਿ ਲੈਹੋ

ਰਾਮ ਰਿਸੈ ਰਣ ਮੈ ਰਘੁਬੀਰ ਕਹੋ ਭਜਿ ਕੈ ਕਤ ਪ੍ਰਾਨ ਬਚੈਹੋ

ਤੋਰ ਸਰਾਸਨ ਸੰਕਰ ਕੋ ਹਰਿ ਸੀਅ ਚਲੇ ਘਰਿ ਜਾਨ ਪੈਹੋ ॥੧੫੦॥

ਰਾਮ ਬਾਚ ਪਰਸੁਰਾਮ ਸੋ

ਸ੍ਵੈਯਾ

ਬੋਲ ਕਹੇ ਸੁ ਸਹੇ ਦਿਸ ਜੂ ਜੁ ਪੈ ਫੇਰਿ ਕਹੇ ਤੇ ਪੈ ਪ੍ਰਾਨ ਖ੍ਵੈਹੋ

ਬੋਲਤ ਐਂਠ ਕਹਾ ਸਠ ਜਿਉ ਸਭ ਦਾਤ ਤੁਰਾਇ ਅਬੈ ਘਰਿ ਜੈਹੋ

ਧੀਰ ਤਬੈ ਲਹਿਹੈ ਤੁਮ ਕਉ ਜਦ ਭੀਰ ਪਰੀ ਇਕ ਤੀਰ ਚਲੈਹੋ

ਬਾਤ ਸੰਭਾਰ ਕਹੋ ਮੁਖਿ ਤੇ ਇਨ ਬਾਤਨ ਕੋ ਅਬ ਹੀ ਫਲਿ ਪੈਹੋ ॥੧੫੧॥

ਪਰਸੁ ਰਾਮ ਬਾਚ

ਸ੍ਵੈਯਾ

ਤਉ ਤੁਮ ਸਾਚ ਲਖੋ ਮਨ ਮੈ ਪ੍ਰਭ ਜਉ ਤੁਮ ਰਾਮ ਵਤਾਰ ਕਹਾਓ

ਰੁਦ੍ਰ ਕੁਵੰਡ ਬਿਹੰਡੀਯ ਜਿਉ ਕਰਿ ਤਿਉ ਅਪਨੋ ਬਲ ਮੋਹਿ ਦਿਖਾਓ

ਤਉ ਹੀ ਗਦਾ ਕਰ ਸਾਰੰਗ ਚਕ੍ਰ ਲਤਾ ਭ੍ਰਿਗਾ ਕੀ ਉਰ ਮਧ ਸੁਹਾਓ

ਮੇਰੋ ਉਤਾਰ ਕੁਵੰਡ ਮਹਾਬਲ ਮੋਹੂ ਕਉ ਆਜ ਚੜਾਇ ਦਿਖਾਓ ॥੧੫੨॥

ਕਬਿ ਬਾਚ

ਸ੍ਵੈਯਾ

ਸ੍ਰੀ ਰਘੁਬੀਰ ਸਿਰੋਮਨ ਸੂਰ ਕੁਵੰਡ ਲਯੋ ਕਰ ਮੈ ਹਸਿ ਕੈ

ਲੀਅ ਚਾਪ ਚਟਾਕ ਚੜਾਇ ਬਲੀ ਖਟ ਟੂਕ ਕਰਯੋ ਛਿਨ ਮੈ ਕਸਿ ਕੈ

ਨਭ ਕੀ ਗਤਿ ਤਾਹਿ ਹਤੀ ਸਰ ਸੋ ਅਧ ਬੀਚ ਹੀ ਬਾਤ ਰਹੀ ਬਸਿ ਕੈ

ਬਸਾਤ ਕਛੂ ਨਟ ਕੇ ਬਟ ਜਯੋਂ ਭਵ ਪਾਸ ਨਿਸੰਗਿ ਰਹੈ ਫਸਿ ਕੈ ॥੧੫੩॥

ਇਤਿ ਸ੍ਰੀ ਰਾਮ ਜੁਧ ਜਯਤ ॥੨॥

ਅਥ ਅਉਧ ਪ੍ਰਵੇਸ ਕਥਨੰ

ਸ੍ਵੈਯਾ

ਭੇਟ ਭੁਜਾ ਭਰਿ ਅੰਕਿ ਭਲੇ ਭਰਿ ਨੈਨ ਦੋਊ ਨਿਰਖੇ ਰਘੁਰਾਈ

ਗੁੰਜਤ ਭ੍ਰਿੰਗ ਕਪੋਲਨ ਊਪਰ ਨਾਗ ਲਵੰਗ ਰਹੇ ਲਿਵ ਲਾਈ

ਕੰਜ ਕੁਰੰਗ ਕਲਾ ਨਿਧ ਕੇਹਰਿ ਕੋਕਿਲ ਹੇਰ ਹੀਏ ਹਹਰਾਈ

ਬਾਲ ਲਖੈਂ ਛਬਿ ਖਾਟ ਪਰੈਂ ਨਹਿ ਬਾਟ ਚਲੈ ਨਿਰਖੇ ਅਧਿਕਾਈ ॥੧੫੪॥

ਸੀਅ ਰਹੀ ਮੁਰਛਾਇ ਮਨੈ ਰਨਿ ਰਾਮ ਕਹਾ ਮਨ ਬਾਤ ਧਰੈਂਗੇ

ਤੋਰਿ ਸਰਾਸਨਿ ਸੰਕਰ ਕੋ ਜਿਮ ਮੋਹਿ ਬਰਿਓ ਤਿਮ ਅਉਰ ਬਰੈਂਗੇ

ਦੂਸਰ ਬਯਾਹ ਬਧੂ ਅਬ ਹੀ ਮਨ ਤੇ ਮੁਹਿ ਨਾਥ ਬਿਸਾਰ ਡਰੈਂਗੇ

ਦੇਖਤ ਹੌ ਨਿਜ ਭਾਗ ਭਲੇ ਬਿਧ ਆਜ ਕਹਾ ਇਹ ਠੌਰ ਕਰੈਂਗੇ ॥੧੫੫॥

ਤਉ ਹੀ ਲਉ ਰਾਮ ਜਿਤੇ ਦਿਜ ਕਉ ਅਪਨੇ ਦਲ ਆਇ ਬਜਾਇ ਬਧਾਈ

ਭਗੁਲ ਲੋਕ ਫਿਰੈ ਸਭ ਹੀ ਰਣ ਮੋ ਲਖਿ ਰਾਘਵ ਕੀ ਅਧਕਾਈ

ਸੀਅ ਰਹੀ ਰਨ ਰਾਮ ਜਿਤੇ ਅਵਧੇਸਰ ਬਾਤ ਜਬੈ ਸੁਨਿ ਪਾਈ

ਫੂਲਿ ਗ︀ਯੋ ਅਤਿ ਹੀ ਮਨ ਮੈ ਧਨ ਕੇ ਘਨ ਕੀ ਬਰਖਾ ਬਰਖਾਈ ॥੧੫੬॥

ਬੰਦਨਵਾਰ ਬਧੀ ਸਭ ਹੀ ਦਰ ਚੰਦਨ ਸੌ ਛਿਰਕੇ ਗ੍ਰਹ ਸਾਰੇ

ਕੇਸਰ ਡਾਰਿ ਬਰਾਤਨ ਪੈ ਸਭ ਹੀ ਜਨ ਹੁਇ ਪੁਰਹੂਤ ਪਧਾਰੇ

ਬਾਜਤ ਤਾਲ ਮੁਚੰਗ ਪਖਾਵਜ ਨਾਚਤ ਕੋਟਨਿ ਕੋਟਿ ਅਖਾਰੇ

ਆਨਿ ਮਿਲੇ ਸਭ ਹੀ ਅਗੂਆ ਸੁਤ ਕਉ ਪਿਤੁ ਲੈ ਪੁਰ ਅਉਧ ਸਿਧਾਰੇ ॥੧੫੭॥