ਚੌਪਈ ॥
ਸਭਹੂ ਮਿਲਿ ਗਿਲ ਕੀਯੋ ਉਛਾਹਾ ॥
ਪੂਤ ਤਿਹੂੰ ਕਉ ਰਚਯੋ ਬਿਯਾਹਾ ॥
ਰਾਮ ਸੀਆ ਬਰ ਕੈ ਘਰਿ ਆਏ ॥
ਦੇਸ ਬਿਦੇਸਨ ਹੋਤ ਬਧਾਏ ॥੧੫੮॥
ਜਹ ਤਹ ਹੋਤ ਉਛਾਹ ਅਪਾਰੂ ॥
ਤਿਹੂੰ ਸੁਤਨ ਕੋ ਬਯਾਹ ਬਿਚਾਰੂ ॥
ਬਾਜਤ ਤਾਲ ਮ੍ਰਿਦੰਗ ਅਪਾਰੰ ॥
ਨਾਚਤ ਕੋਟਨ ਕੋਟ ਅਖਾਰੰ ॥੧੫੯॥
ਬਨਿ ਬਨਿ ਬੀਰ ਪਖਰੀਆ ਚਲੇ ॥
ਜੋਬਨਵੰਤ ਸਿਪਾਹੀ ਭਲੇ ॥
ਭਏ ਜਾਇ ਇਸਥਤ ਨ੍ਰਿਪ ਦਰ ਪਰ ॥
ਮਹਾਰਥੀ ਅਰੁ ਮਹਾ ਧਨੁਰਧਰ ॥੧੬੦॥
ਬਾਜਤ ਜੰਗ ਮੁਚੰਗ ਅਪਾਰੰ ॥
ਢੋਲ ਮ੍ਰਿਦੰਗ ਸੁਰੰਗ ਸੁਧਾਰੰ ॥
ਗਾਵਤ ਗੀਤ ਚੰਚਲਾ ਨਾਰੀ ॥
ਨੈਨ ਨਚਾਇ ਬਜਾਵਤ ਤਾਰੀ ॥੧੬੧॥
ਭਿਛਕਨ ਹਵਸ ਨ ਧਨ ਕੀ ਰਹੀ ॥
ਦਾਨ ਸ੍ਵਰਨ ਸਰਤਾ ਹੁਇ ਬਹੀ ॥
ਏਕ ਬਾਤ ਮਾਗਨ ਕਉ ਆਵੈ ॥
ਬੀਸਕ ਬਾਤ ਘਰੈ ਲੈ ਜਾਵੈ ॥੧੬੨॥
ਬਨਿ ਬਨਿ ਚਲਤ ਭਏ ਰਘੁਨੰਦਨ ॥
ਫੂਲੇ ਪੁਹਪ ਬਸੰਤ ਜਾਨੁ ਬਨ ॥
ਸੋਭਤ ਕੇਸਰ ਅੰਗਿ ਡਰਾਯੋ ॥
ਆਨੰਦ ਹੀਏ ਉਛਰ ਜਨ ਆਯੋ ॥੧੬੩॥
ਸਾਜਤ ਭਏ ਅਮਿਤ ਚਤੁਰੰਗਾ ॥
ਉਮਡ ਚਲਤ ਜਿਹ ਬਿਧਿ ਕਰਿ ਗੰਗਾ ॥
ਭਲ ਭਲ ਕੁਅਰ ਚੜੇ ਸਜ ਸੈਨਾ ॥
ਕੋਟਕ ਚੜੇ ਸੂਰ ਜਨੁ ਗੈਨਾ ॥੧੬੪॥
ਭਰਥ ਸਹਿਤ ਸੋਭਤ ਸਭ ਭ੍ਰਾਤਾ ॥
ਕਹਿ ਨ ਪਰਤ ਮੁਖ ਤੇ ਕਛੁ ਬਾਤਾ ॥
ਮਾਤਨ ਮਨ ਸੁੰਦਰ ਸੁਤ ਮੋਹੈਂ ॥
ਜਨੁ ਦਿਤ ਗ੍ਰਹ ਰਵਿ ਸਸ ਦੋਊ ਸੋਹੈਂ ॥੧੬੫॥
ਇਹ ਬਿਧ ਕੈ ਸਜ ਸੁਧ ਬਰਾਤਾ ॥
ਕਛੁ ਨ ਪਰਤ ਕਹਿ ਤਿਨ ਕੀ ਬਾਤਾ ॥
ਬਾਢਤ ਕਹਤ ਗ੍ਰੰਥ ਬਾਤਨ ਕਰ ॥
ਬਿਦਾ ਹੋਨ ਸਿਸ ਚਲੇ ਤਾਤ ਘਰ ॥੧੬੬॥
ਆਇ ਪਿਤਾ ਕਹੁ ਕੀਨ ਪ੍ਰਨਾਮਾ ॥
ਜੋਰਿ ਪਾਨ ਠਾਢੇ ਬਨਿ ਧਾਮਾ ॥
ਨਿਰਖਿ ਪੁਤ੍ਰ ਆਨੰਦ ਮਨ ਭਰੇ ॥
ਦਾਨ ਬਹੁਤ ਬਿਪਨ ਕਹ ਕਰੇ ॥੧੬੭॥
ਤਾਤ ਮਾਤ ਲੈ ਕੰਠਿ ਲਗਾਏ ॥
ਜਨ ਦੁਇ ਰਤਨ ਨਿਰਧਨੀ ਪਾਏ ॥
ਬਿਦਾ ਮਾਗ ਜਬ ਗਏ ਰਾਮ ਘਰ ॥
ਸੀਸ ਰਹੇ ਧਰਿ ਚਰਨ ਕਮਲ ਪਰ ॥੧੬੮॥
ਕਬਿਤ ॥
ਰਾਮ ਬਿਦਾ ਕਰੇ ਸਿਰ ਚੂਮਯੋ ਪਾਨ ਪੀਠ ਧਰੇ ਆਨੰਦ ਸੋ ਭਰੇ ਲੈ ਤੰਬੋਰ ਆਗੇ ਧਰੇ ਹੈਂ ॥
ਦੁੰਦਭੀ ਬਜਾਇ ਤੀਨੋ ਭਾਈ ਯੌ ਚਲਤ ਭਏ ਮਾਨੋ ਸੂਰ ਚੰਦ ਕੋਟਿ ਆਨ ਅਵਤਰੇ ਹੈਂ ॥
ਕੇਸਰ ਸੋ ਭੀਜੇ ਪਟ ਸੋਭਾ ਦੇਤ ਐਸੀ ਭਾਤ ਮਾਨੋ ਰੂਪ ਰਾਗ ਕੇ ਸੁਹਾਗ ਭਾਗ ਭਰੇ ਹੈਂ ॥
ਰਾਜਾ ਅਵਧੇਸ ਕੇ ਕੁਮਾਰ ਐਸੇ ਸੋਭਾ ਦੇਤ ਕਾਮਜੂ ਨੇ ਕੋਟਿਕ ਕਲਿਯੋਰਾ ਕੈਧੌ ਕਰੇ ਹੈਂ ॥੧੬੯॥
ਕਬਿਤ ॥
ਅਉਧ ਤੇ ਨਿਸਰ ਚਲੇ ਲੀਨੇ ਸੰਗਿ ਸੂਰ ਭਲੇ ਰਨ ਤੇ ਨ ਟਲੇ ਪਲੇ ਸੋਭਾ ਹੂੰ ਕੇ ਧਾਮ ਕੇ ॥
ਸੁੰਦਰ ਕੁਮਾਰ ਉਰ ਹਾਰ ਸੋਭਤ ਅਪਾਰ ਤੀਨੋ ਲੋਗ ਮਧ ਕੀ ਮੁਹਯਾ ਸਭ ਬਾਮ ਕੇ ॥
ਦੁਰਜਨ ਦਲਯਾ ਤੀਨੋ ਲੋਕ ਕੇ ਜਿਤਯਾ ਤੀਨੋ ਰਾਮ ਜੂ ਕੇ ਭਯਾ ਹੈਂ ਚਹਯਾ ਹਰ ਨਾਮ ਕੇ ॥
ਬੁਧ ਕੇ ਉਦਾਰ ਹੈਂ ਸਿੰਗਾਰ ਅਵਤਾਰ ਦਾਨ ਸੀਲ ਕੇ ਪਹਾਰ ਕੈ ਕੁਮਾਰ ਬਨੇ ਕਾਮ ਕੇ ॥੧੭੦॥