ਉਗਾਧ ਛੰਦ ॥
ਸਬਾਰ ਨੈਣੰ ॥
ਉਦਾਸ ਬੈਣੰ ॥
ਕਹਿਯੋ ਕੁਨਾਰੀ ॥
ਕੁਬ੍ਰਿਤ ਕਾਰੀ ॥੨੧੨॥
ਕਲੰਕ ਰੂਪਾ ॥
ਕੁਵਿਰਤ ਕੂਪਾ ॥
ਨਿਲਜ ਨੈਣੀ ॥
ਕੁਬਾਕ ਬੈਣੀ ॥੨੧੩॥
ਕਲੰਕ ਕਰਣੀ ॥
ਸਮ੍ਰਿਧ ਹਰਣੀ ॥
ਅਕ੍ਰਿਤ ਕਰਮਾ ॥
ਨਿਲਜ ਧਰਮਾ ॥੨੧੪॥
ਅਲਜ ਧਾਮੰ ॥
ਨਿਲਜ ਬਾਮੰ ॥
ਅਸੋਭ ਕਰਣੀ ॥
ਸਸੋਭ ਹਰਣੀ ॥੨੧੫॥
ਨਿਲਜ ਨਾਰੀ ॥
ਕੁਕਰਮ ਕਾਰੀ ॥
ਅਧਰਮ ਰੂਪਾ ॥
ਅਕਜ ਕੂਪਾ ॥੨੧੬॥
ਪਹਪਿਟਆਰੀ ॥
ਕੁਕਰਮ ਕਾਰੀ ॥
ਮਰੈ ਨ ਮਰਣੀ ॥
ਅਕਾਜ ਕਰਣੀ ॥੨੧੭॥
ਕੇਕਈ ਬਾਚ ॥
ਨਰੇਸ ਮਾਨੋ ॥
ਕਹਯੋ ਪਛਾਨੋ ॥
ਬਦਯੋ ਸੁ ਦੇਹੂ ॥
ਬਰੰ ਦੁ ਮੋਹੂ ॥੨੧੮॥
ਚਿਤਾਰ ਲੀਜੈ ॥
ਕਹਯੋ ਸੁ ਦੀਜੈ ॥
ਨ ਧਰਮ ਹਾਰੋ ॥
ਨ ਭਰਮ ਟਾਰੋ ॥੨੧੯॥
ਬੁਲੈ ਬਸਿਸਟੈ ॥
ਅਪੂਰਬ ਇਸਟੈ ॥
ਕਹੀ ਸੀਏਸੈ ॥
ਨਿਕਾਰ ਦੇਸੈ ॥੨੨੦॥
ਬਿਲਮ ਨ ਕੀਜੈ ॥
ਸੁ ਮਾਨ ਲੀਜੈ ॥
ਰਿਖੇਸ ਰਾਮੰ ॥
ਨਿਕਾਰ ਧਾਮੰ ॥੨੨੧॥
ਰਹੇ ਨ ਇਆਨੀ ॥
ਭਈ ਦਿਵਾਨੀ ॥
ਚੁਪੈ ਨ ਬਉਰੀ ॥
ਬਕੈਤ ਡਉਰੀ ॥੨੨੨॥
ਧ੍ਰਿਗੰਸ ਰੂਪਾ ॥
ਨਿਖੇਧ ਕੂਪਾ ॥
ਦ੍ਰੁਬਾਕ ਬੈਣੀ ॥
ਨਰੇਸ ਛੈਣੀ ॥੨੨੩॥
ਨਿਕਾਰ ਰਾਮੰ ॥
ਅਧਾਰ ਧਾਮੰ ॥
ਹਤਯੋ ਨਿਜੇਸੰ ॥
ਕੁਕਰਮ ਭੇਸੰ ॥੨੨੪॥