ਨਗ ਸਰੂਪੀ ਛੰਦ ॥
ਨਰ ਦੇਵ ਦੇਵ ਰਾਮ ਹੈ ॥
ਅਭੇਵ ਧਰਮ ਧਾਮ ਹੈ ॥
ਅਬੁਧ ਨਾਰਿ ਤੈ ਮਨੈ ॥
ਬਿਸੁਧ ਬਾਤ ਕੋ ਭਨੈ ॥੨੦੩॥
ਅਗਾਧਿ ਦੇਵ ਅਨੰਤ ਹੈ ॥
ਅਭੂਤ ਸੋਭਵੰਤ ਹੈ ॥
ਕ੍ਰਿਪਾਲ ਕਰਮ ਕਾਰਣੰ ॥
ਬਿਹਾਲ ਦਿਆਲ ਤਾਰਣੰ ॥੨੦੪॥
ਅਨੇਕ ਸੰਤ ਤਾਰਣੰ ॥
ਅਦੇਵ ਦੇਵ ਕਾਰਣੰ ॥
ਸੁਰੇਸ ਭਾਇ ਰੂਪਣੰ ॥
ਸਮਿਧ੍ਰ ਸਿਧ ਕੂਪਣੰ ॥੨੦੫॥
ਬਰੰ ਨਰੇਸ ਦੀਜੀਐ ॥
ਕਹੇ ਸੁ ਪੂਰ ਕੀਜੀਐ ॥
ਨ ਸੰਕ ਰਾਜ ਧਾਰੀਐ ॥
ਨ ਬੋਲ ਬੋਲ ਹਾਰੀਐ ॥੨੦੬॥
ਨਗ ਸਰੂਪੀ ਅਧਾ ਛੰਦ ॥
ਨ ਲਾਜੀਐ ॥
ਨ ਭਾਜੀਐ ॥
ਰਘੁਏਸ ਕੋ ॥
ਬਨੇਸ ਕੋ ॥੨੦੭॥
ਬਿਦਾ ਕਰੋ ॥
ਧਰਾ ਹਰੋ ॥
ਨ ਭਾਜੀਐ ॥
ਬਿਰਾਜੀਐ ॥੨੦੮॥
ਬਸਿਸਟ ਕੋ ॥
ਦਿਜਿਸਟ ਕੋ ॥
ਬੁਲਾਈਐ ॥
ਪਠਾਈਐ ॥੨੦੯॥
ਨਰੇਸ ਜੀ ॥
ਉਸੇਸ ਲੀ ॥
ਘੁਮੇ ਘਿਰੇ ॥
ਧਰਾ ਗਿਰੇ ॥੨੧੦॥
ਸੁਚੇਤ ਭੇ ॥
ਅਚੇਤ ਤੇ ॥
ਉਸਾਸ ਲੈ ॥
ਉਦਾਸ ਹ੍ਵੈ ॥੨੧੧॥