ਸਾਰਸੁਤੀ ਛੰਦ

ਦੇਸ ਦੇਸਨ ਕੀ ਕ੍ਰਿਆ ਸਿਖਵੰਤ ਹੈਂ ਦਿਜ ਏਕ

ਬਾਨ ਅਉਰ ਕਮਾਨ ਕੀ ਬਿਧ ਦੇਤ ਆਨਿ ਅਨੇਕ

ਭਾਤ ਭਾਤਨ ਸੋਂ ਪੜਾਵਤ ਬਾਰ ਨਾਰਿ ਸਿੰਗਾਰ

ਕੋਕ ਕਾਬਯ ਪੜੈ ਕਹੂੰ ਬਯਾਕਰਨ ਬੇਦ ਬਿਚਾਰ ॥੧੯੫॥

ਰਾਮ ਪਰਮ ਪਵਿਤ੍ਰ ਹੈ ਰਘੁਬੰਸ ਕੇ ਅਵਤਾਰ

ਦੁਸਟ ਦੈਤਨ ਕੇ ਸੰਘਾਰਕ ਸੰਤ ਪ੍ਰਾਨ ਅਧਾਰ

ਦੇਸਿ ਦੇਸਿ ਨਰੇਸ ਜੀਤ ਅਸੇਸ ਕੀਨ ਗੁਲਾਮ

ਜਤ੍ਰ ਤਤ੍ਰ ਧੁਜਾ ਬਧੀ ਜੈ ਪਤ੍ਰ ਕੀ ਸਭ ਧਾਮ ॥੧੯੬॥

ਬਾਟਿ ਤੀਨ ਦਿਸਾ ਤਿਹੂੰ ਸੁਤ ਰਾਜਧਾਨੀ ਰਾਮ

ਬੋਲ ਰਾਜ ਬਿਸਿਸਟ ਕੀਨ ਬਿਚਾਰ ਕੇਤਕ ਜਾਮ

ਸਾਜ ਰਾਘਵ ਰਾਜ ਕੇ ਘਟ ਪੂਰਿ ਰਾਖਸਿ ਏਕ

ਆਂਬ੍ਰ ਮਉਲਨ ਦੀਸੁ ਉਦਕੰ ਅਉਰ ਪੁਹਪ ਅਨੇਕ ॥੧੯੭॥

ਥਾਰ ਚਾਰ ਅਪਾਰ ਕੁੰਕਮ ਚੰਦਨਾਦਿ ਅਨੰਤ

ਰਾਜ ਸਾਜ ਧਰੇ ਸਭੈ ਤਹ ਆਨ ਆਨ ਦੁਰੰਤ

ਮੰਥਰਾ ਇਕ ਗਾਧ੍ਰਬੀ ਬ੍ਰਹਮਾ ਪਠੀ ਤਿਹ ਕਾਲ

ਬਾਜ ਸਾਜ ਸਣੈ ਚੜੀ ਸਭ ਸੁਭ੍ਰ ਧਉਲ ਉਤਾਲ ॥੧੯੮॥

ਬੇਣ ਬੀਣ ਮ੍ਰਦੰਗ ਬਾਦ ਸੁਣੇ ਰਹੀ ਚਕ ਬਾਲ

ਰਾਮਰਾਜ ਉਠੀ ਜਯਤ ਧੁਨਿ ਭੂਮਿ ਭੂਰ ਬਿਸਾਲ

ਜਾਤ ਹੀ ਸੰਗਿ ਕੇਕਈ ਇਹ ਭਾਤਿ ਬੋਲੀ ਬਾਤਿ

ਹਾਥ ਬਾਤ ਛੁਟੀ ਚਲੀ ਬਰ ਮਾਗ ਹੈਂ ਕਿਹ ਰਾਤਿ ॥੧੯੯॥

ਕੇਕਈ ਇਮ ਜਉ ਸੁਨੀ ਭਈ ਦੁਖਤਾ ਸਰਬੰਗ

ਝੂਮ ਭੂਮ ਗਿਰੀ ਮ੍ਰਿਗੀ ਜਿਮ ਲਾਗ ਬਣ ਸੁਰੰਗ

ਜਾਤ ਹੀ ਅਵਧੇਸ ਕਉ ਇਹ ਭਾਤਿ ਬੋਲੀ ਬੈਨ

ਦੀਜੀਏ ਬਰ ਭੂਪ ਮੋ ਕਉ ਜੋ ਕਹੇ ਦੁਇ ਦੈਨ ॥੨੦੦॥

ਰਾਮ ਕੋ ਬਨ ਦੀਜੀਐ ਮਮ ਪੂਤ ਕਉ ਨਿਜ ਰਾਜ

ਰਾਜ ਸਾਜ ਸੁ ਸੰਪਦਾ ਦੋਊ ਚਉਰ ਛਤ੍ਰ ਸਮਾਜ

ਦੇਸ ਅਉਰਿ ਬਿਦੇਸ ਕੀ ਠਕੁਰਾਇ ਦੈ ਸਭ ਮੋਹਿ

ਸਤ ਸੀਲ ਸਤੀ ਜਤ ਬ੍ਰਤ ਤਉ ਪਛਾਨੋ ਤੋਹਿ ॥੨੦੧॥

ਪਾਪਨੀ ਬਨ ਰਾਮ ਕੋ ਪੈ ਹੈਂ ਕਹਾ ਜਸ ਕਾਢ

ਭਸਮ ਆਨਨ ਤੇ ਗਈ ਕਹਿ ਕੈ ਸਕੇ ਅਸਿ ਬਾਢ

ਕੋਪ ਭੂਪ ਕੁਅੰਡ ਲੈ ਤੁਹਿ ਕਾਟੀਐ ਇਹ ਕਾਲ

ਨਾਸ ਤੋਰਨ ਕੀਜੀਐ ਤਕ ਛਾਡੀਐ ਤੁਹਿ ਬਾਲ ॥੨੦੨॥