ਸਮਾਨਕਾ ਛੰਦ

ਨਰੇਸ ਸੰਗਿ ਕੈ ਦਏ

ਪ੍ਰਬੀਨ ਬੀਨ ਕੈ ਲਏ

ਸਨਧਬਧ ਹੁਇ ਚਲੇ

ਸੁ ਬੀਰ ਬੀਰ ਹਾ ਭਲੇ ॥੧੮੭॥

ਬਿਦੇਸ ਦੇਸ ਗਾਹ ਕੈ

ਅਦਾਹ ਠਉਰ ਦਾਹ ਕੈ

ਫਿਰਾਇ ਬਾਜ ਰਾਜ ਕਉ

ਸੁਧਾਰ ਰਾਜ ਕਾਜ ਕਉ ॥੧੮੮॥

ਨਰੇਸ ਪਾਇ ਲਾਗੀਯੰ

ਦੁਰੰਤ ਦੋਖ ਭਾਗੀਯੰ

ਸੁ ਪੂਰ ਜਗ ਕੋ ਕਰਯੋ

ਨਰੇਸ ਤ੍ਰਾਸ ਕਉ ਹਰਿਯੋ ॥੧੮੯॥

ਅਨੰਤ ਦਾਨ ਪਾਇ ਕੈ

ਚਲੇ ਦਿਜੰ ਅਘਾਇ ਕੈ

ਦੁਰੰਤ ਆਸਿਖੈਂ ਰੜੈਂ

ਰਿਚਾ ਸੁ ਬੇਦ ਕੀ ਪੜੈਂ ॥੧੯੦॥

ਨਰੇਸ ਦੇਸ ਦੇਸ ਕੇ

ਸੁਭੰਤ ਬੇਸ ਬੇਸ ਕੇ

ਬਿਸੇਖ ਸੂਰ ਸੋਭਹੀਂ

ਸੁਸੀਲ ਨਾਰਿ ਲੋਭਹੀਂ ॥੧੯੧॥

ਬਜੰਤ੍ਰ ਕੋਟ ਬਾਜਹੀਂ

ਸਨਾਇ ਭੇਰ ਸਾਜਹੀਂ

ਬਨਾਇ ਦੇਵਤਾ ਧਰੈਂ

ਸਮਾਨ ਜਾਇ ਪਾ ਪਰੈਂ ॥੧੯੨॥

ਕਰੈ ਡੰਡਉਤ ਪਾ ਪਰੈਂ

ਬਿਸੇਖ ਭਾਵਨਾ ਧਰੈਂ

ਸੁ ਮੰਤ੍ਰ ਜੰਤ੍ਰ ਜਾਪੀਐ

ਦੁਰੰਤ ਥਾਪ ਥਾਪੀਐ ॥੧੯੩॥

ਨਚਾਤ ਚਾਰੁ ਮੰਗਨਾ

ਸੁ ਜਾਨ ਦੇਵ ਅੰਗਨਾ

ਕਮੀ ਕਉਨ ਕਾਜ ਕੀ

ਪ੍ਰਭਾਵ ਰਾਮਰਾਜ ਕੀ ॥੧੯੪॥