ਭਰਥ ਬਾਚ ਰਾਮ ਪ੍ਰਤਿ

ਕੰਠ ਅਭੂਖਨ ਛੰਦ

ਜਾਉ ਕਹਾ ਪਗ ਭੇਟ ਕਹਉ ਤੁਹ

ਲਾਜ ਲਾਗਤ ਰਾਮ ਕਹੋ ਮੁਹ

ਮੈ ਅਤਿ ਦੀਨ ਮਲੀਨ ਬਿਨਾ ਗਤ

ਰਾਖ ਲੈ ਰਾਜ ਬਿਖੈ ਚਰਨਾਮ੍ਰਿਤ ॥੨੮੭॥

ਚਛ ਬਿਹੀਨ ਸੁਪਛ ਜਿਮੰ ਕਰ

ਤਿਉ ਪ੍ਰਭ ਤੀਰ ਗਿਰਯੋ ਪਗ ਭਰਥਰ

ਅੰਕ ਰਹੇ ਗਹ ਰਾਮ ਤਿਸੈ ਤਬ

ਰੋਇ ਮਿਲੇ ਲਛਨਾਦਿ ਭਯਾ ਸਭ ॥੨੮੮॥

ਪਾਨਿ ਪੀਆਇ ਜਗਾਇ ਸੁ ਬੀਰਹ

ਫੇਰਿ ਕਹਯੋ ਹਸ ਸ੍ਰੀ ਰਘੁਬੀਰਹ

ਤ੍ਰਿਯੋਦਸ ਬਰਖ ਗਏ ਫਿਰਿ ਐਹੈ

ਜਾਹੁ ਹਮੈ ਕਛੁ ਕਾਜ ਕਿਵੈਹੈ ॥੨੮੯॥

ਚੀਨ ਗਏ ਚਤੁਰਾ ਚਿਤ ਮੋ ਸਭ

ਸ੍ਰੀ ਰਘੁਬੀਰ ਕਹੀ ਅਸ ਕੈ ਜਬ

ਮਾਤ ਸਮੋਧ ਸੁ ਪਾਵਰਿ ਲੀਨੀ

ਅਉਰ ਬਸੇ ਪੁਰ ਅਉਧ ਚੀਨੀ ॥੨੯੦॥

ਸੀਸ ਜਟਾਨ ਕੋ ਜੂਟ ਧਰੇ ਬਰ

ਰਾਜ ਸਮਾਜ ਦੀਯੋ ਪਊਵਾ ਪਰ

ਰਾਜ ਕਰੇ ਦਿਨੁ ਹੋਤ ਉਜਿਆਰੈ

ਰੈਨਿ ਭਏ ਰਘੁਰਾਜ ਸੰਭਾਰੈ ॥੨੯੧॥

ਜਜਰ ਭਯੋ ਝੁਰ ਝੰਝਰ ਜਿਉ ਤਨ

ਰਾਖਤ ਸ੍ਰੀ ਰਘੁਰਾਜ ਬਿਖੈ ਮਨ

ਬੈਰਿਨ ਕੇ ਰਨ ਬਿੰਦ ਨਿਕੰਦਤ

ਭਾਖਤ ਕੰਠਿ ਅਭੂਖਨ ਛੰਦਤ ॥੨੯੨॥

ਝੂਲਾ ਛੰਦ

ਇਤੈ ਰਾਮ ਰਾਜੰ

ਕਰੈ ਦੇਵ ਕਾਜੰ

ਧਰੋ ਬਾਨ ਪਾਨੰ

ਭਰੈ ਬੀਰ ਮਾਨੰ ॥੨੯੩॥

ਜਹਾ ਸਾਲ ਭਾਰੇ

ਦ੍ਰੁਮੰ ਤਾਲ ਨਯਾਰੇ

ਛੁਏ ਸੁਰਗ ਲੋਕੰ

ਹਰੈ ਜਾਤ ਸੋਕੰ ॥੨੯੪॥

ਤਹਾ ਰਾਮ ਪੈਠੇ

ਮਹਾਬੀਰ ਐਠੇ

ਲੀਏ ਸੰਗਿ ਸੀਤਾ

ਮਹਾ ਸੁਭ੍ਰ ਗੀਤਾ ॥੨੯੫॥

ਬਿਧੁੰ ਬਾਕ ਬੈਣੀ

ਮ੍ਰਿਗੀ ਰਾਜ ਨੈਣੀ

ਕਟੰ ਛੀਨ ਦੇ ਸੀ

ਪਰੀ ਪਦਮਨੀ ਸੀ ॥੨੯੬॥