ਅਪੂਰਬ ਛੰਦ

ਲਖੀਏ ਅਲਖ

ਤਕੀਏ ਸੁਭਛ

ਧਾਯੋ ਬਿਰਾਧ

ਬੰਕੜਯੋ ਬਿਬਾਦ ॥੩੦੧॥

ਲਖੀਅੰ ਅਵਧ

ਸੰਬਹਯੋ ਸਨਧ

ਸੰਮਲੇ ਹਥਿਆਰ

ਉਰੜੇ ਲੁਝਾਰ ॥੩੦੨॥

ਚਿਕੜੀ ਚਾਵੰਡ

ਸੰਮੁਹੇ ਸਾਵੰਤ

ਸਜੀਏ ਸੁਬਾਹ

ਅਛਰੋ ਉਛਾਹ ॥੩੦੩॥

ਪਖਰੇ ਪਵੰਗ

ਮੋਹਲੇ ਮਤੰਗ

ਚਾਵਡੀ ਚਿੰਕਾਰ

ਉਝਰੇ ਲੁਝਾਰ ॥੩੦੪॥

ਸਿੰਧਰੇ ਸੰਧੂਰ

ਬਜਏ ਤੰਦੂਰ

ਸਜੀਏ ਸੁਬਾਹ

ਅਛਰੋ ਉਛਾਹ ॥੩੦੫॥

ਬਿਝੁੜੇ ਉਝਾੜ

ਸੰਮਲੇ ਸੁਮਾਰ

ਹਾਹਲੇ ਹੰਕਾਰ

ਅੰਕੜੇ ਅੰਗਾਰ ॥੩੦੬॥

ਸੰਮਲੇ ਲੁਝਾਰ

ਛੁਟਕੇ ਬਿਸਿਯਾਰ

ਹਾਹਲੇਹੰ ਬੀਰ

ਸੰਘਰੇ ਸੁ ਬੀਰ ॥੩੦੭॥