ਅਨੂਪ ਨਰਾਜ ਛੰਦ ॥
ਗਜੰ ਗਜੇ ਹਯੰ ਹਲੇ ਹਲਾ ਹਲੀ ਹਲੋ ਹਲੰ ॥
ਬਬਜ ਸਿੰਧਰੇ ਸੁਰੰ ਛੁਟੰਤ ਬਾਣ ਕੇਵਲੰ ॥
ਪਪਕ ਪਖਰੇ ਤੁਰੇ ਭਭਖ ਘਾਇ ਨਿਰਮਲੰ ॥
ਪਲੁਥ ਲੁਥ ਬਿਥਰੀ ਅਮਥ ਜੁਥ ਉਥਲੰ ॥੩੦੮॥
ਅਜੁਥ ਲੁਥ ਬਿਥਰੀ ਮਿਲੰਤ ਹਥ ਬਖਯੰ ॥
ਅਘੁਮ ਘਾਇ ਘੁਮ ਏ ਬਬਕ ਬੀਰ ਦੁਧਰੰ ॥
ਕਿਲੰ ਕਰੰਤ ਖਪਰੀ ਪਿਪੰਤ ਸ੍ਰੋਣ ਪਾਣਯੰ ॥
ਹਹਕ ਭੈਰਵੰ ਸ੍ਰੁਤੰ ਉਠੰਤ ਜੁਧ ਜ੍ਵਾਲਯੰ ॥੩੦੯॥
ਫਿਕੰਤ ਫਿੰਕਤੀ ਫਿਰੰ ਰੜੰਤ ਗਿਧ ਬ੍ਰਿਧਣੰ ॥
ਡਹਕ ਡਾਮਰੀ ਉਠੰ ਬਕਾਰ ਬੀਰ ਬੈਤਲੰ ॥
ਖਹਤ ਖਗ ਖਤ੍ਰੀਯੰ ਖਿਮੰਤ ਧਾਰ ਉਜਲੰ ॥
ਘਣੰਕ ਜਾਣ ਸਾਵਲੰ ਲਸੰਤ ਬੇਗ ਬਿਜੁਲੰ ॥੩੧੦॥
ਪਿਪੰਤ ਸ੍ਰੋਣ ਖਪਰੀ ਭਖੰਤ ਮਾਸ ਚਾਵਡੰ ॥
ਹਕਾਰ ਵੀਰ ਸੰਭਿੜੈ ਲੁਝਾਰ ਧਾਰ ਦੁਧਰੰ ॥
ਪੁਕਾਰ ਮਾਰ ਕੈ ਪਰੇ ਸਹੰਤ ਅੰਗ ਭਾਰਯੰ ॥
ਬਿਹਾਰ ਦੇਵ ਮੰਡਲੰ ਕਟੰਤ ਖਗ ਧਾਰਯੰ ॥੩੧੧॥
ਪ੍ਰਚਾਰ ਵਾਰ ਪੈਜ ਕੈ ਖੁਮਾਰਿ ਘਾਇ ਘੂਮਹੀ ॥
ਤਪੀ ਮਨੋ ਅਧੋ ਮੁਖੰ ਸੁ ਧੂਮ ਆਗ ਧੂਮ ਹੀ ॥
ਤੁਟੰਤ ਅੰਗ ਭੰਗਯੰ ਬਹੰਤ ਅਸਤ੍ਰ ਧਾਰਯੰ ॥
ਉਠੰਤ ਛਿਛ ਇਛਯੰ ਪਿਪੰਤ ਮਾਸ ਹਾਰਯੰ ॥੩੧੨॥
ਅਘੋਰ ਘਾਇ ਅਘਏ ਕਟੇ ਪਰੇ ਸੁ ਪ੍ਰਾਸਨੰ ॥
ਘੁਮੰਤ ਜਾਣ ਰਾਵਲੰ ਲਗੇ ਸੁ ਸਿਧ ਆਸਣੰ ॥
ਪਰੰਤ ਅੰਗ ਭੰਗ ਹੁਇ ਬਕੰਤ ਮਾਰ ਮਾਰਯੰ ॥
ਬਦੰਤ ਜਾਣ ਬੰਦੀਯੰ ਸੁਕ੍ਰਿਤ ਕ੍ਰਿਤ ਅਪਾਰਯੰ ॥੩੧੩॥
ਬਜੰਤ ਤਾਲ ਤੰਬੂਰੰ ਬਿਸੇਖ ਬੀਨ ਬੇਣਯੰ ॥
ਮ੍ਰਿਦੰਗ ਝਾਲਨਾ ਫਿਰੰ ਸਨਾਇ ਭੇਰ ਭੈ ਕਰੰ ॥
ਉਠੰਤ ਨਾਦਿ ਨਿਰਮਲੰ ਤੁਟੰਤ ਤਾਲ ਤਥਿਯੰ ॥
ਬਦੰਤ ਕਿਤ ਬੰਦੀਅੰ ਕਬਿੰਦ੍ਰ ਕਾਬਯ ਕਥਿਯੰ ॥੩੧੪॥
ਢਲੰਤ ਢਾਲ ਮਾਲਯੰ ਖਹੰਤ ਖਗ ਖੇਤਯੰ ॥
ਚਲੰਤ ਬਾਣ ਤੀਛਣੰ ਅਨੰਤ ਅੰਤ ਕੰਕਯੰ ॥
ਸਿਮਟਿ ਸਾਗ ਸੁੰਕੜੰ ਸਟਕ ਸੂਲ ਸੇਲਯੰ ॥
ਰੁਲੰਤ ਰੁੰਡ ਮੁੰਡਯੰ ਝਲੰਤ ਝਾਲ ਅਝਲੰ ॥੩੧੫॥
ਬਚਿਤ੍ਰ ਚਿਤ੍ਰਤੰ ਸਰੰ ਬਹੰਤ ਦਾਰੁਣੰ ਰਣੰ ॥
ਢਲੰਤ ਢਾਲ ਅਢਲੰ ਢੁਲੰਤ ਚਾਰੁ ਚਾਮਰੰ ॥
ਦਲੰਤ ਨਿਰਦਲੋ ਦਲੰ ਪਪਾਤ ਭੂਤਲੰ ਦਿਤੰ ॥
ਉਠੰਤ ਗਦਿ ਸਦਯੰ ਨਿਨਦਿ ਨਦਿ ਦੁਭਰੰ ॥੩੧੬॥
ਭਰੰਤ ਪਤ੍ਰ ਚਉਸਠੀ ਕਿਲੰਕ ਖੇਚਰੀ ਕਰੰ ॥
ਫਿਰੰਤ ਹੂਰ ਪੂਰਯੰ ਬਰੰਤ ਦੁਧਰੰ ਨਰੰ ॥
ਸਨਧ ਬਧ ਗੋਧਯੰ ਸੁ ਸੋਭ ਅੰਗੁਲੰ ਤ੍ਰਿਣੰ ॥
ਡਕੰਤ ਡਾਕਣੀ ਭ੍ਰਮੰ ਭਖੰਤ ਆਮਿਖੰ ਰਣੰ ॥੩੧੭॥
ਕਿਲੰਕ ਦੇਵੀਯੰ ਕਰੰਡ ਹਕ ਡਾਮਰੂ ਸੁਰੰ ॥
ਕੜਕ ਕਤੀਯੰ ਉਠੰ ਪਰੰਤ ਧੂਰ ਪਖਰੰ ॥
ਬਬਜਿ ਸਿੰਧਰੇ ਸੁਰੰ ਨ੍ਰਿਘਾਤ ਸੂਲ ਸੈਹਥੀਯੰ ॥
ਭਭਜਿ ਕਾਤਰੋ ਰਣੰ ਨਿਲਜ ਭਜ ਭੂ ਭਰੰ ॥੩੧੮॥
ਸੁ ਸਸਤ੍ਰ ਅਸਤ੍ਰ ਸੰਨਿਧੰ ਜੁਝੰਤ ਜੋਧਣੋ ਜੁਧੰ ॥
ਅਰੁਝ ਪੰਕ ਲਜਣੰ ਕਰੰਤ ਦ੍ਰੋਹ ਕੇਵਲੰ ॥
ਪਰੰਤ ਅੰਗ ਭੰਗ ਹੁਐ ਉਠੰਤ ਮਾਸ ਕਰਦਮੰ ॥
ਖਿਲੰਤ ਜਾਣੁ ਕਦਵੰ ਸੁ ਮਝ ਕਾਨ੍ਰਹ ਗੋਪਿਕੰ ॥੩੧੯॥
ਡਹਕ ਡਉਰ ਡਾਕਣੰ ਝਲੰਤ ਝਾਲ ਰੋਸੁਰੰ ॥
ਨਿਨਦ ਨਾਦ ਨਾਫਿਰੰ ਬਜੰਤ ਭੇਰਿ ਭੀਖਣੰ ॥
ਘੁਰੰਤ ਘੋਰ ਦੁੰਦਭੀ ਕਰੰਤ ਕਾਨਰੇ ਸੁਰੰ ॥
ਕਰੰਤ ਝਾਝਰੋ ਝੜੰ ਬਜੰਤ ਬਾਸੁਰੀ ਬਰੰ ॥੩੨੦॥
ਨਚੰਤ ਬਾਜ ਤੀਛਣੰ ਚਲੰਤ ਚਾਚਰੀ ਕ੍ਰਿਤੰ ॥
ਲਿਖੰਤ ਲੀਕ ਉਰਬੀਅੰ ਸੁਭੰਤ ਕੁੰਡਲੀ ਕਰੰ ॥
ਉਡੰਤ ਧੂਰ ਭੂਰਿਯੰ ਖੁਰੀਨ ਨਿਰਦਲੀ ਨਭੰ ॥
ਪਰੰਤ ਭੂਰ ਭਉਰਣੰ ਸੁ ਭਉਰ ਠਉਰ ਜਿਉ ਜਲੰ ॥੩੨੧॥
ਭਜੰਤ ਧੀਰ ਬੀਰਣੰ ਚਲੰਤ ਮਾਨ ਪ੍ਰਾਨ ਲੈ ॥
ਦਲੰਤ ਪੰਤ ਦੰਤੀਯੰ ਭਜੰਤ ਹਾਰ ਮਾਨ ਕੈ ॥
ਮਿਲੰਤ ਦਾਤ ਘਾਸ ਲੈ ਰਰਛ ਸਬਦ ਉਚਰੰ ॥
ਬਿਰਾਧ ਦਾਨਵੰ ਜੁਝਯੋ ਸੁ ਹਥਿ ਰਾਮ ਨਿਰਮਲੰ ॥੩੨੨॥
ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਕਥਾ ਬਿਰਾਧ ਦਾਨਵ ਬਧਹ ॥
ਅਥ ਬਨ ਮੋ ਪ੍ਰਵੇਸ ਕਥਨੰ ॥
ਦੋਹਰਾ ॥
ਇਹ ਬਿਧਿ ਮਾਰ ਬਿਰਾਧ ਕਉ ਬਨ ਮੇ ਧਸੇ ਨਿਸੰਗ ॥
ਸੁ ਕਬਿ ਸਯਾਮ ਇਹ ਬਿਧਿ ਕਹਿਯੋ ਰਘੁਬਰ ਜੁਧ ਪ੍ਰਸੰਗ ॥੩੨੩॥