ਸੁਖਦਾ ਛੰਦ

ਰਿਖ ਅਗਸਤ ਧਾਮ

ਗਏ ਰਾਜ ਰਾਮ

ਧੁਜ ਧਰਮ ਧਾਮ

ਸੀਆ ਸਹਿਤ ਬਾਮ ॥੩੨੪॥

ਲਖਿ ਰਾਮ ਬੀਰ

ਰਿਖ ਦੀਨ ਤੀਰ

ਰਿਪ ਸਰਬ ਚੀਰ

ਹਰਿ ਸਰਬ ਪੀਰ ॥੩੨੫॥

ਰਿਖਿ ਬਿਦਾ ਕੀਨ

ਆਸਿਖਾ ਦੀਨ

ਦੁਤ ਰਾਮ ਚੀਨ

ਮੁਨਿ ਮਨ ਪ੍ਰਬੀਨ ॥੩੨੬॥

ਪ੍ਰਭ ਭ੍ਰਾਤ ਸੰਗਿ

ਸੀਅ ਸੰਗ ਸੁਰੰਗ

ਤਜਿ ਚਿੰਤ ਅੰਗ

ਧਸ ਬਨ ਨਿਸੰਗ ॥੩੨੭॥

ਧਰਿ ਬਾਨ ਪਾਨ

ਕਟਿ ਕਸਿ ਕ੍ਰਿਪਾਨ

ਭੁਜ ਬਰ ਅਜਾਨ

ਚਲ ਤੀਰਥ ਨਾਨ ॥੩੨੮॥

ਗੋਦਾਵਰਿ ਤੀਰ

ਗਏ ਸਹਿਤ ਬੀਰ

ਤਜ ਰਾਮ ਚੀਰ

ਕੀਅ ਸੁਚ ਸਰੀਰ ॥੩੨੯॥

ਲਖਿ ਰਾਮ ਰੂਪ

ਅਤਿਭੁਤ ਅਨੂਪ

ਜਹ ਹੁਤੀ ਸੂਪ

ਤਹ ਗਏ ਭੂਪ ॥੩੩੦॥

ਕਹੀ ਤਾਹਿ ਧਾਤਿ

ਸੁਨਿ ਸੂਪ ਬਾਤਿ

ਦੁਐ ਅਤਿਥ ਨਾਤ

ਲਹਿ ਅਨੂਪ ਗਾਤ ॥੩੩੧॥