ਸੁੰਦਰੀ ਛੰਦ

ਸੂਪਨਖਾ ਇਹ ਭਾਤਿ ਸੁਨੀ ਜਬ

ਧਾਇ ਚਲੀ ਅਬਿਲੰਬ ਤ੍ਰਿਯਾ ਤਬ

ਕਾਮ ਸਰੂਪ ਕਲੇਵਰ ਜਾਨੈ

ਰੂਪ ਅਨੂਪ ਤਿਹੂੰ ਪੁਰ ਮਾਨੈ ॥੩੩੨॥

ਧਾਇ ਕਹਯੋ ਰਘੁਰਾਇ ਭਏ ਤਿਹ

ਜੈਸ ਨ੍ਰਿਲਾਜ ਕਹੈ ਕੋਊ ਕਿਹ

ਹਉ ਅਟਕੀ ਤੁਮਰੀ ਛਬਿ ਕੇ ਬਰ

ਰੰਗ ਰੰਗੀ ਰੰਗਏ ਦ੍ਰਿਗ ਦੂਪਰ ॥੩੩੩॥

ਰਾਮ ਬਾਚ

ਸੁੰਦਰੀ ਛੰਦ

ਜਾਹ ਤਹਾ ਜਹ ਭ੍ਰਾਤਿ ਹਮਾਰੇ

ਵੈ ਰਿਝਹੈ ਲਖ ਨੈਨ ਤਿਹਾਰੇ

ਸੰਗ ਸੀਆ ਅਵਿਲੋਕ ਕ੍ਰਿਸੋਦਰ

ਕੈਸੇ ਕੈ ਰਾਖ ਸਕੋ ਤੁਮ ਕਉ ਘਰਿ ॥੩੩੪॥

ਮਾਤ ਪਿਤਾ ਕਹ ਮੋਹ ਤਜਯੋ ਮਨ

ਸੰਗ ਫਿਰੀ ਹਮਰੇ ਬਨ ਹੀ ਬਨ

ਤਾਹਿ ਤਜੌ ਕਸ ਕੈ ਸੁਨਿ ਸੁੰਦਰ

ਜਾਹੁ ਤਹਾ ਜਹਾ ਭ੍ਰਾਤ ਕ੍ਰਿਸੋਦਰਿ ॥੩੩੫॥

ਜਾਤ ਭਈ ਸੁਨ ਬੈਨ ਤ੍ਰਿਯਾ ਤਹ

ਬੈਠ ਹੁਤੇ ਰਣਧੀਰ ਜਤੀ ਜਹ

ਸੋ ਬਰੈ ਅਤਿ ਰੋਸ ਭਰੀ ਤਬ

ਨਾਕ ਕਟਾਇ ਗਈ ਗ੍ਰਿਹ ਕੋ ਸਭ ॥੩੩੬॥

ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮ ਅਵਤਾਰ ਕਥਾ ਸੂਪਨਖਾ ਕੋ ਨਾਕ ਕਾਟਬੋ ਧਯਾਇ ਸਮਾਪਤਮ ਸਤੁ ਸੁਭਮ ਸਤੁ ॥੫॥

ਅਥ ਖਰਦੂਖਨ ਦਈਤ ਜੁਧ ਕਥਨੰ

ਸੁੰਦਰੀ ਛੰਦ

ਰਾਵਨ ਤੀਰ ਰੁਰੋਤ ਭਈ ਜਬ

ਰੋਸ ਭਰੇ ਦਨੁ ਬੰਸ ਬਲੀ ਸਭ

ਲੰਕਸ ਧੀਰ ਬਜੀਰ ਬੁਲਾਏ

ਦੂਖਨ ਖਰ ਦਈਤ ਪਠਾਏ ॥੩੩੭॥

ਸਾਜ ਸਨਾਹ ਸੁਬਾਹ ਦੁਰੰ ਗਤ

ਬਾਜਤ ਬਾਜ ਚਲੇ ਗਜ ਗਜਤ

ਮਾਰ ਹੀ ਮਾਰ ਦਸੋ ਦਿਸ ਕੂਕੇ

ਸਾਵਨ ਕੀ ਘਟ ਜਯੋਂ ਘੁਰ ਢੂਕੇ ॥੩੩੮॥

ਗਜਤ ਹੈ ਰਣਬੀਰ ਮਹਾ ਮਨ

ਤਜਤ ਹੈਂ ਨਹੀ ਭੂਮਿ ਅਯੋਧਨ

ਛਾਜਤ ਹੈ ਚਖ ਸ੍ਰੋਣਤ ਸੋ ਸਰ

ਨਾਦਿ ਕਰੈਂ ਕਿਲਕਾਰ ਭਯੰਕਰ ॥੩੩੯॥