ਤਾਰਕਾ ਛੰਦ ॥
ਰਨਿ ਰਾਜ ਕੁਮਾਰ ਬਿਰਚਹਿਗੇ ॥
ਸਰ ਸੇਲ ਸਰਾਸਨ ਨਚਹਿਗੇ ॥
ਸੁ ਬਿਰੁਧ ਅਵਧਿ ਸੁ ਗਾਜਹਿਗੇ ॥
ਰਣ ਰੰਗਹਿ ਰਾਮ ਬਿਰਾਜਹਿਗੇ ॥੩੪੦॥
ਸਰ ਓਘ ਪ੍ਰਓਘ ਪ੍ਰਹਾਰੈਗੇ ॥
ਰਣਿ ਰੰਗ ਅਭੀਤ ਬਿਹਾਰੈਗੇ ॥
ਸਰ ਸੂਲ ਸਨਾਹਰਿ ਛੁਟਹਿਗੇ ॥
ਦਿਤ ਪੁਤ੍ਰ ਪਰਾ ਪਰ ਲੁਟਹਿਗੇ ॥੩੪੧॥
ਸਰ ਸੰਕ ਅਸੰਕਤ ਬਾਹਹਿਗੇ ॥
ਬਿਨੁ ਭੀਤ ਭਯਾ ਦਲ ਦਾਹਹਿਗੇ ॥
ਛਿਤਿ ਲੁਥ ਬਿਲੁਥ ਬਿਥਾਰਹਿਗੇ ॥
ਤਰੁ ਸਣੈ ਸਮੂਲ ਉਪਾਰਹਿਗੇ ॥੩੪੨॥
ਨਵ ਨਾਦ ਨਫੀਰਨ ਬਾਜਤ ਭੇ ॥
ਗਲ ਗਜਿ ਹਠੀ ਰਣ ਰੰਗ ਫਿਰੇ ॥
ਲਗਿ ਬਾਨ ਸਨਾਹ ਦੁਸਾਰ ਕਢੇ ॥
ਸੂਅ ਤਛਕ ਕੇ ਜਨੁ ਰੂਪ ਮਢੇ ॥੩੪੩॥
ਬਿਨੁ ਸੰਕ ਸਨਾਹਰਿ ਝਾਰਤ ਹੈ ॥
ਰਣਬੀਰ ਨਵੀਰ ਪ੍ਰਚਾਰਤ ਹੈ ॥
ਸਰ ਸੁਧ ਸਿਲਾ ਸਿਤ ਛੋਰਤ ਹੈ ॥
ਜੀਅ ਰੋਸ ਹਲਾਹਲ ਘੋਰਤ ਹੈ ॥੩੪੪॥
ਰਨ ਧੀਰ ਅਯੋਧਨੁ ਲੁਝਤ ਹੈਂ ॥
ਰਦ ਪੀਸ ਭਲੋ ਕਰ ਜੁਝਤ ਹੈਂ ॥
ਰਣ ਦੇਵ ਅਦੇਵ ਨਿਹਾਰਤ ਹੈਂ ॥
ਜਯ ਸਦ ਨਿਨਦਿ ਪੁਕਾਰਤ ਹੈਂ ॥੩੪੫॥
ਗਣ ਗਿਧਣ ਬ੍ਰਿਧ ਰੜੰਤ ਨਭੰ ॥
ਕਿਲਕੰਤ ਸੁ ਡਾਕਣ ਉਚ ਸੁਰੰ ॥
ਭ੍ਰਮ ਛਾਡ ਭਕਾਰਤ ਭੂਤ ਭੂਅੰ ॥
ਰਣ ਰੰਗ ਬਿਹਾਰਤ ਭ੍ਰਾਤ ਦੂਅੰ ॥੩੪੬॥
ਖਰਦੂਖਣ ਮਾਰ ਬਿਹਾਇ ਦਏ ॥
ਜਯ ਸਦ ਨਿਨਦ ਬਿਹਦ ਭਏ ॥
ਸੁਰ ਫੂਲਨ ਕੀ ਬਰਖਾ ਬਰਖੇ ॥
ਰਣ ਧੀਰ ਅਧੀਰ ਦੋਊ ਪਰਖੇ ॥੩੪੭॥
ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮ ਅਵਤਾਰ ਕਥਾ ਖਰ ਦੂਖਣ ਦਈਤ ਬਧਹ ਧਿਆਇ ਸਮਾਪਤਮ ਸਤੁ ॥੬॥
ਅਥ ਸੀਤਾ ਹਰਨ ਕਥਨੰ ॥
ਮਨੋਹਰ ਛੰਦ ॥
ਰਾਵਣ ਨੀਚ ਮਰੀਚ ਹੂੰ ਕੇ ਗ੍ਰਿਹ ਬੀਚ ਗਏ ਬਧ ਬੀਰ ਸੁਨੈਹੈ ॥
ਬੀਸਹੂੰ ਬਾਹਿ ਹਥਿਆਰ ਗਹੇ ਰਿਸ ਮਾਰ ਮਨੈ ਦਸ ਸੀਸ ਧੁਨੈ ਹੈ ॥
ਨਾਕ ਕਟਯੋ ਜਿਨ ਸੂਪਨਖਾ ਕਹਤਉ ਤਿਹ ਕੋ ਦੁਖ ਦੋਖ ਲਗੈ ਹੈ ॥
ਰਾਵਲ ਕੋ ਬਨੁ ਕੈ ਪਲ ਮੋ ਛਲ ਕੈ ਤਿਹ ਕੀ ਘਰਨੀ ਧਰਿ ਲਯੈ ਹੈ ॥੩੪੮॥
ਮਰੀਚ ਬਾਚ ॥
ਮਨੋਹਰ ਛੰਦ ॥
ਨਾਥ ਅਨਾਥ ਸਨਾਥ ਕੀਯੋ ਕਰਿ ਕੈ ਅਤਿ ਮੋਰ ਕ੍ਰਿਪਾ ਕਹ ਆਏ ॥
ਭਉਨ ਭੰਡਾਰ ਅਟੀ ਬਿਕਟੀ ਪ੍ਰਭ ਆਜ ਸਭੈ ਘਰ ਬਾਰ ਸੁਹਾਏ ॥
ਦ੍ਵੈ ਕਰਿ ਜੋਰ ਕਰਉ ਬਿਨਤੀ ਸੁਨਿ ਕੈ ਨ੍ਰਿਪਨਾਥ ਬੁਰੋ ਮਤ ਮਾਨੋ ॥
ਸ੍ਰੀ ਰਘੁਬੀਰ ਸਹੀ ਅਵਤਾਰ ਤਿਨੈ ਤੁਮ ਮਾਨਸ ਕੈ ਨ ਪਛਾਨੋ ॥੨੪੯॥
ਰੋਸ ਭਰਯੋ ਸਭ ਅੰਗ ਜਰਯੋ ਮੁਖ ਰਤ ਕਰਯੋ ਜੁਗ ਨੈਨ ਤਚਾਏ ॥
ਤੈ ਨ ਲਗੈ ਹਮਰੇ ਸਠ ਬੋਲਨ ਮਾਨਸ ਦੁਐ ਅਵਤਾਰ ਗਨਾਏ ॥
ਮਾਤ ਕੀ ਏਕ ਹੀ ਬਾਤ ਕਹੇ ਤਜਿ ਤਾਤ ਘ੍ਰਿਣਾ ਬਨਬਾਸ ਨਿਕਾਰੇ ॥
ਤੇ ਦੋਊ ਦੀਨ ਅਧੀਨ ਜੁਗੀਯਾ ਕਸ ਕੈ ਭਿਰਹੈਂ ਸੰਗ ਆਨ ਹਮਾਰੇ ॥੩੫੦॥
ਜਉ ਨਹੀ ਜਾਤ ਤਹਾ ਕਹ ਤੈ ਸਠਿ ਤੋਰ ਜਟਾਨ ਕੋ ਜੂਟ ਪਟੈ ਹੌ ॥
ਕੰਚਨ ਕੋਟ ਕੇ ਊਪਰ ਤੇ ਡਰ ਤੋਹਿ ਨਦੀਸਰ ਬੀਚ ਡੁਬੈ ਹੌ ॥
ਚਿਤ ਚਿਰਾਤ ਬਸਾਤ ਕਛੂ ਨ ਰਿਸਾਤ ਚਲਯੋ ਮੁਨ ਘਾਤ ਪਛਾਨੀ ॥
ਰਾਵਨ ਨੀਚ ਕੀ ਮੀਚ ਅਧੋਗਤ ਰਾਘਵ ਪਾਨ ਪੁਰੀ ਸੁਰਿ ਮਾਨੀ ॥੩੫੧॥
ਕੰਚਨ ਕੋ ਹਰਨਾ ਬਨ ਕੇ ਰਘੁਬੀਰ ਬਲੀ ਜਹ ਥੋ ਤਹ ਆਯੋ ॥
ਰਾਵਨ ਹ੍ਵੈ ਉਤ ਕੇ ਜੁਗੀਆ ਸੀਅ ਲੈਨ ਚਲਯੋ ਜਨੁ ਮੀਚ ਚਲਾਯੋ ॥
ਸੀਅ ਬਿਲੋਕ ਕੁਰੰਕ ਪ੍ਰਭਾ ਕਹ ਮੋਹਿ ਰਹੀ ਪ੍ਰਭ ਤੀਰ ਉਚਾਰੀ ॥
ਆਨ ਦਿਜੈ ਹਮ ਕਉ ਮ੍ਰਿਗ ਵਾਸੁਨ ਸ੍ਰੀ ਅਵਧੇਸ ਮੁਕੰਦ ਮੁਰਾਰੀ ॥੩੫੨॥