ਰਾਮ ਬਾਚ ॥
ਸੀਅ ਮ੍ਰਿਗਾ ਕਹੂੰ ਕੰਚਨ ਕੋ ਨਹਿ ਕਾਨ ਸੁਨਯੋ ਬਿਧਿ ਨੈ ਨ ਬਨਾਯੋ ॥
ਬੀਸ ਬਿਸਵੇ ਛਲ ਦਾਨਵ ਕੋ ਬਨ ਮੈ ਜਿਹ ਆਨ ਤੁਮੈ ਡਹਕਾਯੋ ॥
ਪਿਆਰੀ ਕੋ ਆਇਸ ਮੇਟ ਸਕੈ ਨ ਬਿਲੋਕ ਸੀਆ ਕਹੁ ਆਤੁਰ ਭਾਰੀ ॥
ਬਾਧ ਨਿਖੰਗ ਚਲੇ ਕਟਿ ਸੌ ਕਹਿ ਭ੍ਰਾਤ ਈਹਾ ਕਰਿਜੈ ਰਖਵਾਰੀ ॥੩੫੩॥
ਓਟ ਥਕਯੋ ਕਰਿ ਕੋਟਿ ਨਿਸਾਚਰ ਸ੍ਰੀ ਰਘੁਬੀਰ ਨਿਦਾਨ ਸੰਘਾਰਯੋ ॥
ਹੇ ਲਹੁ ਬੀਰ ਉਬਾਰ ਲੈ ਮੋਕਹ ਯੌ ਕਹਿ ਕੈ ਪੁਨਿ ਰਾਮ ਪੁਕਾਰਯੋ ॥
ਜਾਨਕੀ ਬੋਲ ਕੁਬੋਲ ਸੁਨਯੋ ਤਬ ਹੀ ਤਿਹ ਓਰ ਸੁਮਿਤ੍ਰ ਪਠਾਯੋ ॥
ਰੇਖ ਕਮਾਨ ਕੀ ਕਾਢ ਮਹਾਬਲ ਜਾਤ ਭਏ ਇਤ ਰਾਵਨ ਆਯੋ ॥੩੫੪॥
ਭੇਖ ਅਲੇਖ ਉਚਾਰ ਕੈ ਰਾਵਣ ਜਾਤ ਭਏ ਸੀਅ ਕੇ ਢਿਗ ਯੌ ॥
ਅਵਿਲੋਕ ਧਨੀ ਧਨਵਾਨ ਬਡੋ ਤਿਹ ਜਾਇ ਮਿਲੈ ਮਗ ਮੋ ਠਗ ਜਯੋ ॥
ਕਛੁ ਦੇਹੁ ਭਿਛਾ ਮ੍ਰਿਗ ਨੈਨ ਹਮੈ ਇਹ ਰੇਖ ਮਿਟਾਇ ਹਮੈ ਅਬ ਹੀ ॥
ਬਿਨੁ ਰੇਖ ਭਈ ਅਵਿਲੋਕ ਲਈ ਹਰਿ ਸੀਅ ਉਡਯੋ ਨਭਿ ਕਉ ਤਬ ਹੀ ॥੩੫੫॥
ਇਤਿ ਸ੍ਰੀ ਬਚਿਤ੍ਰ ਨਾਟਕ ਰਾਮ ਵਤਾਰ ਕਥਾ ਸੀਤਾ ਹਰਨ ਧਿਆਇ ਸਮਾਪਤਮ ॥
ਅਥ ਸੀਤਾ ਖੋਜਬੋ ਕਥਨੰ ॥
ਤੋਟਕ ਛੰਦ ॥
ਰਘੁਨਾਥ ਹਰੀ ਸੀਅ ਹੇਰ ਮਨੰ ॥
ਗਹਿ ਬਾਨ ਸਿਲਾ ਸਿਤ ਸਜਿ ਧਨੰ ॥
ਚਹੂੰ ਓਰ ਸੁਧਾਰ ਨਿਹਾਰ ਫਿਰੇ ॥
ਛਿਤ ਊਪਰ ਸ੍ਰੀ ਰਘੁਰਾਜ ਗਿਰੇ ॥੩੫੬॥
ਲਘੁ ਬੀਰ ਉਠਾਇ ਸੁ ਅੰਕ ਭਰੇ ॥
ਮੁਖ ਪੋਛ ਤਬੈ ਬਚਨਾ ਉਚਰੇ ॥
ਕਸ ਅਧੀਰ ਪਰੇ ਪ੍ਰਭ ਧੀਰ ਧਰੋ ॥
ਸੀਅ ਜਾਇ ਕਹਾ ਤਿਹ ਸੋਧ ਕਰੋ ॥੩੫੭॥
ਉਠ ਠਾਢਿ ਭਏ ਫਿਰਿ ਭੂਮ ਗਿਰੇ ॥
ਪਹਰੇਕਕ ਲਉ ਫਿਰ ਪ੍ਰਾਨ ਫਿਰੇ ॥
ਤਨ ਚੇਤ ਸੁਚੇਤ ਉਠੇ ਹਰਿ ਯੌਂ ॥
ਰਣ ਮੰਡਲ ਮਧਿ ਗਿਰਯੋ ਭਟ ਜਯੋਂ ॥੩੫੮॥
ਛਹੂੰ ਓਰ ਪੁਕਾਰ ਬਕਾਰ ਥਕੇ ॥
ਲਘੁ ਭ੍ਰਾਤ ਬਹੁ ਭਾਤਿ ਝਥੇ ॥
ਉਠ ਕੈ ਪੁਨ ਪ੍ਰਾਤ ਇਸਨਾਨ ਗਏ ॥
ਜਲ ਜੰਤ ਸਭੈ ਜਰਿ ਛਾਰਿ ਭਏ ॥੩੫੯॥
ਬਿਰਹੀ ਜਿਹ ਓਰ ਸੁ ਦਿਸਟ ਧਰੈ ॥
ਫਲ ਫੂਲ ਪਲਾਸ ਅਕਾਸ ਜਰੈ ॥
ਕਰ ਸੌ ਧਰ ਜਉਨ ਛੁਅੰਤ ਭਈ ॥
ਕਚ ਬਾਸਨ ਜਯੋਂ ਪਕ ਫੂਟ ਗਈ ॥੩੬੦॥
ਜਿਹ ਭੂਮ ਥਲੀ ਪਰ ਰਾਮ ਫਿਰੇ ॥
ਦਵ ਜਯੋਂ ਜਲ ਪਾਤ ਪਲਾਸ ਗਿਰੇ ॥
ਟੁਟ ਆਸੂ ਆਰਣ ਨੈਨ ਝਰੀ ॥
ਮਨੋ ਤਾਤ ਤਵਾ ਪਰ ਬੂੰਦ ਪਰੀ ॥੩੬੧॥
ਤਨ ਰਾਘਵ ਭੇਟ ਸਮੀਰ ਜਰੀ ॥
ਤਜ ਧੀਰ ਸਰੋਵਰ ਸਾਝ ਦੁਰੀ ॥
ਨਹਿ ਤਤ੍ਰ ਥਲੀ ਸਤ ਪਤ੍ਰ ਰਹੇ ॥
ਜਲ ਜੰਤ ਪਰਤ੍ਰਿਨ ਪਤ੍ਰ ਦਹੇ ॥੩੬੨॥
ਇਤ ਢੂੰਢ ਬਨੇ ਰਘੁਨਾਥ ਫਿਰੇ ॥
ਉਤ ਰਾਵਨ ਆਨ ਜਟਾਯੁ ਘਿਰੇ ॥
ਰਣ ਛੋਰ ਹਠੀ ਪਗ ਦੁਐ ਨ ਭਜਯੋ ॥
ਉਡ ਪਛ ਗਏ ਪੈ ਨ ਪਛ ਤਜਯੋ ॥੩੬੩॥