ਰਾਵਣ ਬਾਚ ॥
ਬਾਵਰੀ ਰਾਡ ਕਿਆ ਭਾਡਿ ਬਾਤੈ ਬਕੈ ਰੰਕ ਸੇ ਰਾਮ ਕਾ ਛੋਡ ਰਾਸਾ ॥
ਕਾਢਹੋ ਬਾਸਿ ਦੈ ਬਾਨ ਬਾਜੀਗਰੀ ਦੇਖਿਹੋ ਆਜ ਤਾ ਕੋ ਤਮਾਸਾ ॥
ਬੀਸ ਬਾਹੇ ਧਰੰ ਸੀਸ ਦਸਯੰ ਸਿਰੰ ਸੈਣ ਸੰਬੂਹ ਹੈ ਸੰਗਿ ਮੇਰੇ ॥
ਭਾਜ ਜੈ ਹੈ ਕਹਾ ਬਾਟਿ ਪੈਹੈਂ ਊਹਾ ਮਾਰਿਹੌ ਬਾਜ ਜੈਸੇ ਬਟੇਰੇ ॥੩੮੬॥
ਏਕ ਏਕੰ ਹਿਰੈਂ ਝੂਮ ਝੂਮੰ ਮਰੈਂ ਆਪੁ ਆਪੰ ਗਿਰੈਂ ਹਾਕੁ ਮਾਰੇ ॥
ਲਾਗ ਜੈਹਉ ਤਹਾ ਭਾਜ ਜੈਹੈ ਜਹਾ ਫੂਲ ਜੈਹੈ ਕਹਾ ਤੈ ਉਬਾਰੇ ॥
ਸਾਜ ਬਾਜੇ ਸਭੈ ਆਜ ਲੈਹਉਾਂ ਤਿਨੈ ਰਾਜ ਕੈਸੋ ਕਰੈ ਕਾਜ ਮੋ ਸੋ ॥
ਬਾਨਰੰ ਛੈ ਕਰੋ ਰਾਮ ਲਛੈ ਹਰੋ ਜੀਤ ਹੌ ਹੋਡ ਤਉ ਤਾਨ ਤੋ ਸੋ ॥੩੮੭॥
ਕੋਟਿ ਬਾਤੈ ਗੁਨੀ ਏਕ ਕੈ ਨਾ ਸੁਨੀ ਕੋਪਿ ਮੁੰਡੀ ਧੁਨੀ ਪੁਤ ਪਠੈ ॥
ਏਕ ਨਾਰਾਤ ਦੇਵਾਤ ਦੂਜੋ ਬਲੀ ਭੂਮ ਕੰਪੀ ਰਣੰਬੀਰ ਉਠੈ ॥
ਸਾਰ ਭਾਰੰ ਪਰੇ ਧਾਰ ਧਾਰੰ ਬਜੀ ਕ੍ਰੋਹ ਕੈ ਲੋਹ ਕੀ ਛਿਟ ਛੁਟੈਂ ॥
ਰੁੰਡ ਧੁਕਧੁਕ ਪਰੈ ਘਾਇ ਭਕਭਕ ਕਰੈ ਬਿਥਰੀ ਜੁਥ ਸੋ ਲੁਥ ਲੁਟੈਂ ॥੩੮੮॥
ਪਤ੍ਰ ਜੁਗਣ ਭਰੈ ਸਦ ਦੇਵੀ ਕਰੈ ਨਦ ਭੈਰੋ ਰਰੈ ਗੀਤ ਗਾਵੈ ॥
ਭੂਤ ਔ ਪ੍ਰੇਤ ਬੈਤਾਲ ਬੀਰੰ ਬਲੀ ਮਾਸ ਅਹਾਰ ਤਾਰੀ ਬਜਾਵੈ ॥
ਜਛ ਗੰਧ੍ਰਬ ਅਉ ਸਰਬ ਬਿਦਿਆਧਰੰ ਮਧਿ ਆਕਾਸ ਭਯੋ ਸਦ ਦੇਵੰ ॥
ਲੁਥ ਬਿਦੁਥਰੀ ਹੂਹ ਕੂਹੰ ਭਰੀ ਮਚੀਯੰ ਜੁਧ ਅਨੂਪ ਅਤੇਵੰ ॥੩੮੯॥