ਸੰਗੀਤ ਛਪੈ ਛੰਦ

ਕਾਗੜਦੀ ਕੁਪਯੋ ਕਪਿ ਕਟਕ ਬਾਗੜਦੀ ਬਾਜਨ ਰਣ ਬਜਿਯ

ਤਾਗੜਦੀ ਤੇਗ ਝਲਹਲੀ ਗਾਗੜਦੀ ਜੋਧਾ ਗਲ ਗਜਿਯ

ਸਾਗੜਦੀ ਸੂਰ ਸੰਮੁਹੇ ਨਾਗੜਦੀ ਨਾਰਦ ਮੁਨਿ ਨਚਯੋ

ਬਾਗੜਦੀ ਬੀਰ ਬੈਤਾਲ ਆਗੜਦੀ ਆਰਣ ਰੰਗ ਰਚਯੋ

ਸੰਸਾਗੜਦੀ ਸੁਭਟ ਨਚੇ ਸਮਰ ਫਾਗੜਦੀ ਫੁੰਕ ਫਣੀਅਰ ਕਰੈਂ

ਸੰਸਾਗੜਦੀ ਸਮਟੈ ਸੁੰਕੜੈ ਫਣਪਤਿ ਫਣਿ ਫਿਰਿ ਫਿਰਿ ਧਰੈਂ ॥੩੯੦॥

ਫਾਗੜਦੀ ਫੁੰਕ ਫਿੰਕਰੀ ਰਾਗੜਦੀ ਰਣ ਗਿਧ ਰੜਕੈ

ਲਾਗੜਦੀ ਲੁਥ ਬਿਥੁਰੀ ਭਾਗੜਦੀ ਭਟ ਘਾਇ ਭਭਕੈ

ਬਾਗੜਦੀ ਬਰਖਤ ਬਾਣ ਝਾਗੜਦੀ ਝਲਮਲਤ ਕ੍ਰਿਪਾਣੰ

ਗਾਗੜਦੀ ਗਜ ਸੰਜਰੈ ਕਾਗੜਦੀ ਕਛੇ ਕਿੰਕਾਣੰ

ਬੰਬਾਗੜਦੀ ਬਹਤ ਬੀਰਨ ਸਿਰਨ ਤਾਗੜਦੀ ਤਮਕਿ ਤੇਗੰ ਕੜੀਅ

ਝੰਝਾਗੜਦੀ ਝੜਕ ਦੈ ਝੜ ਸਮੈ ਝਲਮਲ ਝੁਕਿ ਬਿਜੁਲ ਝੜੀਅ ॥੩੯੧॥

ਨਾਗੜਦੀ ਨਾਰਾਤਕ ਗਿਰਤ ਦਾਗੜਦੀ ਦੇਵਾਤਕ ਧਾਯੋ

ਜਾਗੜਦੀ ਜੁਧ ਕਰਿ ਤੁਮਲ ਸਾਗੜਦੀ ਸੁਰਲੋਕ ਸਿਧਾਯੋ

ਦਾਗੜਦੀ ਦੇਵ ਰਹਸੰਤ ਆਗੜਦੀ ਆਸੁਰਣ ਰਣ ਸੋਗੰ

ਸਾਗੜਦੀ ਸਿਧ ਸਰ ਸੰਤ ਨਾਗੜਦੀ ਨਾਚਤ ਤਜਿ ਜੋਗੰ

ਖੰਖਾਗੜਦੀ ਖਯਾਹ ਭਏ ਪ੍ਰਾਪਤਿ ਖਲ ਪਾਗੜਦੀ ਪੁਹਪ ਡਾਰਤ ਅਮਰ

ਜੰਜਾਗੜਦੀ ਸਕਲ ਜੈ ਜੈ ਜਪੈ ਸਾਗੜਦੀ ਸੁਰਪੁਰਹਿ ਨਾਰ ਨਰ ॥੩੯੨॥

ਰਾਗੜਦੀ ਰਾਵਣਹਿ ਸੁਨਯੋ ਸਾਗੜਦੀ ਦੋਊ ਸੁਤ ਰਣ ਜੁਝੇ

ਬਾਗੜਦੀ ਬੀਰ ਬਹੁ ਗਿਰੇ ਆਗੜਦੀ ਆਹਵਹਿ ਅਰੁਝੇ

ਲਾਗੜਦੀ ਲੁਥ ਬਿਥੁਰੀ ਚਾਗੜਦੀ ਚਾਵੰਡ ਚਿੰਕਾਰੰ

ਨਾਗੜਦੀ ਨਦ ਭਏ ਗਦ ਕਾਗੜਦੀ ਕਾਲੀ ਕਿਲਕਾਰੰ

ਭੰਭਾਗੜਦੀ ਭਯੰਕਰ ਜੁਧ ਭਯੋ ਜਾਗੜਦੀ ਜੂਹ ਜੁਗਣ ਜੁਰੀਅ

ਕੰਕਾਗੜਦੀ ਕਿਲਕਤ ਕੁਹਰ ਕਰ ਪਾਗੜਦੀ ਪਤ੍ਰ ਸ੍ਰੋਣਤ ਭਰੀਅ ॥੩੯੩॥

ਇਤਿ ਦੇਵਾਤਕ ਨਰਾਤਕ ਬਧਹਿ ਧਿਆਇ ਸਮਾਪਤਮ ਸਤੁ ॥੯॥

ਅਥ ਪ੍ਰਹਸਤ ਜੁਧ ਕਥਨੰ

ਸੰਗੀਤ ਛਪੈ ਛੰਦ

ਪਾਗੜਦੀ ਪ੍ਰਹਸਤ ਪਠਿਯੋ ਦਾਗੜਦੀ ਦੈਕੈ ਦਲ ਅਨਗਨ

ਕਾਗੜਦੀ ਕੰਪ ਭੂਅ ਉਠੀ ਬਾਗੜਦੀ ਬਾਜੀਯ ਖੁਰੀਅਨ ਤਨ

ਨਾਗੜਦੀ ਨੀਲ ਤਿਹ ਝਿਣਯੋ ਭਾਗੜਦੀ ਗਹਿ ਭੂਮਿ ਪਛਾੜੀਅ

ਸਾਗੜਦੀ ਸਮਰ ਹਹਕਾਰ ਦਾਗੜਦੀ ਦਾਨਵ ਦਲ ਭਾਰੀਅ

ਘੰਘਾਗੜਦੀ ਘਾਇ ਭਕਭਕ ਕਰਤ ਰਾਗੜਦੀ ਰੁਹਿਰ ਰਣ ਰੰਗ ਬਹਿ

ਜੰਜਾਗੜਦੀ ਜੁਯਹ ਜੁਗਣ ਜਪੈ ਕਾਗੜਦੀ ਕਾਕ ਕਰ ਕਰਕਕਹ ॥੩੯੪॥

ਫਾਗੜਦੀ ਪ੍ਰਹਸਤ ਜੁਝੰਤ ਲਾਗੜਦੀ ਲੈ ਚਲਯੋ ਅਪ ਦਲ

ਭਾਗੜਦੀ ਭੂਮਿ ਭੜਹੜੀ ਕਾਗੜਦੀ ਕੰਪੀ ਦੋਈ ਜਲ ਥਲ

ਨਾਗੜਦੀ ਨਾਦ ਨਿਹ ਨਦ ਭਾਗੜਦੀ ਰਣ ਭੇਰਿ ਭਯੰਕਰ

ਸਾਗੜਦੀ ਸਾਗ ਝਲਹਲਤ ਚਾਗੜਦੀ ਚਮਕੰਤ ਚਲਤ ਸਰ

ਖੰਖਾਗੜਦੀ ਖੇਤਿ ਖੜਗ ਖਿਮਕਤ ਖਹਤ ਚਾਗੜਦੀ ਚਟਕ ਚਿਨਗੈਂ ਕਢੈ

ਠੰਠਾਗੜਦੀ ਠਾਟ ਠਟ ਕਰ ਮਨੋ ਠਾਗੜਦੀ ਠਣਕ ਠਠਿਅਰ ਗਢੈ ॥੩੯੫॥

ਢਾਗੜਦੀ ਢਾਲ ਉਛਲਹਿ ਬਾਗੜਦੀ ਰਣ ਬੀਰ ਬਬਕਹਿ

ਆਗੜਦੀ ਇਕ ਲੈ ਚਲੈਂ ਇਕ ਕਹੁ ਇਕ ਉਚਕਹਿ

ਤਾਗੜਦੀ ਤਾਲ ਤੰਬੂਰੰ ਬਾਗੜਦੀ ਰਣ ਬੀਨ ਸੁ ਬਜੈ

ਸਾਗੜਦੀ ਸੰਖ ਕੇ ਸਬਦ ਗਾਗੜਦੀ ਗੈਵਰ ਗਲ ਗਜੈ

ਧੰਧਾਗੜਦੀ ਧਰਣਿ ਧੜ ਧੁਕਿ ਪਰਤ ਚਾਗੜਦੀ ਚਕਤ ਚਿਤ ਮਹਿ ਅਮਰ

ਪੰਪਾਗੜਦੀ ਪੁਹਪ ਬਰਖਾ ਕਰਤ ਜਾਗੜਦੀ ਜਛ ਗੰਧ੍ਰਬ ਬਰ ॥੩੯੬॥

ਝਾਗੜਦੀ ਝੁਝ ਭਟ ਗਿਰੈਂ ਮਾਗੜਦੀ ਮੁਖ ਮਾਰ ਉਚਾਰੈ

ਸਾਗੜਦੀ ਸੰਜ ਪੰਜਰੇ ਘਾਗੜਦੀ ਘਣੀਅਰ ਜਣੁ ਕਾਰੈ

ਤਾਗੜਦੀ ਤੀਰ ਬਰਖੰਤ ਗਾਗੜਦੀ ਗਹਿ ਗਦਾ ਗਰਿਸਟੰ

ਮਾਗੜਦੀ ਮੰਤ੍ਰ ਮੁਖ ਜਪੈ ਆਗੜਦੀ ਅਛਰ ਬਰ ਇਸਟੰ

ਸੰਸਾਗੜਦੀ ਸਦਾ ਸਿਵ ਸਿਮਰ ਕਰ ਜਾਗੜਦੀ ਜੂਝ ਜੋਧਾ ਮਰਤ

ਸੰਸਾਗੜਦੀ ਸੁਭਟ ਸਨਮੁਖ ਗਿਰਤ ਆਗੜਦੀ ਅਪਛਰਨ ਕਹ ਬਰਤ ॥੩੯੭॥

ਭੁਜੰਗ ਪ੍ਰਯਾਤ ਛੰਦ

ਇਤੈ ਉਚਰੇ ਰਾਮ ਲੰਕੇਸ ਬੈਣੰ

ਉਤੈ ਦੇਵ ਦੇਖੈ ਚੜੈ ਰਥ ਗੈਣੰ

ਕਹੋ ਏਕ ਏਕੰ ਅਨੇਕੰ ਪ੍ਰਕਾਰੰ

ਮਿਲੇ ਜੁਧ ਜੇਤੇ ਸਮੰਤੰ ਲੁਝਾਰੰ ॥੩੯੮॥