ਬਭੀਛਣ ਬਾਚ ਰਾਮ ਸੋ ॥
ਧੁੰਨੰ ਮੰਡਲਾਕਾਰ ਜਾ ਕੋ ਬਿਰਾਜੈ ॥
ਸਿਰੰ ਜੈਤ ਪਤ੍ਰੰ ਸਿਤੰ ਛਤ੍ਰ ਛਾਜੈ ॥
ਰਥੰ ਬਿਸਟਤੰ ਬਯਾਘ੍ਰ ਚਰਮੰ ਅਭੀਤੰ ॥
ਤਿਸੈ ਨਾਥ ਜਾਨੋ ਹਠੀ ਇੰਦ੍ਰ ਜੀਤੰ ॥੩੯੯॥
ਨਹੈ ਪਿੰਗ ਬਾਜੀ ਰਥੰ ਜੇਨ ਸੋਭੈਂ ॥
ਮਹਾ ਕਾਇ ਪੇਖੇ ਸਭੈ ਦੇਵ ਛੋਭੈਂ ॥
ਹਰੇ ਸਰਬ ਗਰਬੰ ਧਨੰ ਪਾਲ ਦੇਵੰ ॥
ਮਹਾਕਾਇ ਨਾਮਾ ਮਹਾਬੀਰ ਜੇਵੰ ॥੪੦੦॥
ਲਗੇ ਮਯੂਰ ਬਰਣੰ ਰਥੰ ਜੇਨ ਬਾਜੀ ॥
ਬਕੈ ਮਾਰ ਮਾਰੰ ਤਜੈ ਬਾਣ ਰਾਜੀ ॥
ਮਹਾ ਜੁਧ ਕੋ ਕਰ ਮਹੋਦਰ ਬਖਾਨੋ ॥
ਤਿਸੈ ਜੁਧ ਕਰਤਾ ਬਡੋ ਰਾਮ ਜਾਨੋ ॥੪੦੧॥
ਲਗੇ ਮੁਖਕੰ ਬਰਣ ਬਾਜੀ ਰਥੇਸੰ ॥
ਹਸੈ ਪਉਨ ਕੇ ਗਉਨ ਕੋ ਚਾਰ ਦੇਸੰ ॥
ਧਰੇ ਬਾਣ ਪਾਣੰ ਕਿਧੋ ਕਾਲ ਰੂਪੰ ॥
ਤਿਸੈ ਰਾਮ ਜਾਨੋ ਸਹੀ ਦਈਤ ਭੂਪੰ ॥੪੦੨॥
ਫਿਰੈ ਮੋਰ ਪੁਛੰ ਢੁਰੈ ਚਉਰ ਚਾਰੰ ॥
ਰੜੈ ਕਿਤ ਬੰਦੀ ਅਨੰਤੰ ਅਪਾਰੰ ॥
ਰਥੰ ਸੁਵਰਣ ਕੀ ਕਿੰਕਣੀ ਚਾਰ ਸੋਹੈ ॥
ਲਖੇ ਦੇਵ ਕੰਨਿਆ ਮਹਾ ਤੇਜ ਮੋਹੈ ॥੪੦੩॥
ਛਕੈ ਮਧ ਜਾ ਕੀ ਧੁਜਾ ਸਾਰਦੂਲੰ ॥
ਇਹੈ ਦਈਤ ਰਾਜੰ ਦੁਰੰ ਦ੍ਰੋਹ ਮੂਲੰ ॥
ਲਸੈ ਕ੍ਰੀਟ ਸੀਸੰ ਕਸੈ ਚੰਦ੍ਰ ਭਾ ਕੋ ॥
ਰਮਾ ਨਾਥ ਚੀਨੋ ਦਸੰ ਗ੍ਰੀਵ ਤਾ ਕੋ ॥੪੦੪॥
ਦੁਹੂੰ ਓਰ ਬਜੇ ਬਜੰਤ੍ਰੰ ਅਪਾਰੰ ॥
ਮਚੇ ਸੂਰਬੀਰੰ ਮਹਾ ਸਸਤ੍ਰ ਧਾਰੰ ॥
ਕਰੈ ਅਤ੍ਰ ਪਾਤੰ ਨਿਪਾਤੰਤ ਸੂਰੰ ॥
ਉਠੇ ਮਧ ਜੁਧੰ ਕਮਧੰ ਕਰੂਰੰ ॥੪੦੫॥
ਗਿਰੈ ਰੁੰਡ ਮੁੰਡੰ ਭਸੁੰਡੰ ਅਪਾਰੰ ॥
ਰੁਲੇ ਅੰਗ ਭੰਗੰ ਸਮੰਤੰ ਲੁਝਾਰੰ ॥
ਪਰੀ ਕੂਹ ਜੂਹੰ ਉਠੇ ਗਦ ਸਦੰ ॥
ਜਕੇ ਸੂਰਬੀਰੰ ਛਕੇ ਜਾਣ ਮਦੰ ॥੪੦੬॥
ਗਿਰੇ ਝੂਮ ਭੂਮੰ ਅਘੂਮੇਤਿ ਘਾਯੰ ॥
ਉਠੇ ਗਦ ਸਦੰ ਚੜੇ ਚਉਪ ਚਾਯੰ ॥
ਜੁਝੈ ਬੀਰ ਏਕੰ ਅਨੇਕੰ ਪ੍ਰਕਾਰੰ ॥
ਕਟੇ ਅੰਗ ਜੰਗੰ ਰਟੈਂ ਮਾਰ ਮਾਰੰ ॥੪੦੭॥
ਛੁਟੈ ਬਾਣ ਪਾਣੰ ਉਠੈਂ ਗਦ ਸਦੰ ॥
ਰੁਲੇ ਝੂਮ ਭੂਮੰ ਸੁ ਬੀਰੰ ਬਿਹਦੰ ॥
ਨਚੇ ਜੰਗ ਰੰਗੰ ਤਤਥਈ ਤਤਥਿਯੰ ॥
ਛੁਟੈ ਬਾਨ ਰਾਜੀ ਫਿਰੈ ਛੂਛ ਹਥਿਯੰ ॥੪੦੮॥
ਗਿਰੇ ਅੰਕੁਸੰ ਬਾਰਣੰ ਬੀਰ ਖੇਤੰ ॥
ਨਚੇ ਕੰਧ ਹੀਣੰ ਕਬੰਧੰ ਅਚੇਤੰ ॥
ਭਰੈਂ ਖੇਚਰੀ ਪਤ੍ਰ ਚਉਸਠ ਚਾਰੀ ॥
ਚਲੇ ਸਰਬ ਆਨੰਦਿ ਹੁਐ ਮਾਸਹਾਰੀ ॥੪੦੯॥
ਗਿਰੇ ਬੰਕੁੜੇ ਬੀਰ ਬਾਜੀ ਸੁਦੇਸੰ ॥
ਪਰੇ ਪੀਲਵਾਨੰ ਛੁਟੇ ਚਾਰ ਕੇਸੰ ॥
ਕਰੈ ਪੈਜ ਵਾਰੰ ਪ੍ਰਚਾਰੰਤ ਬੀਰੰ ॥
ਉਠੈ ਸ੍ਰੋਣਧਾਰੰ ਅਪਾਰੰ ਹਮੀਰੰ ॥੪੧੦॥
ਛੁਟੈਂ ਚਾਰਿ ਚਿਤ੍ਰੰ ਬਚਿਤ੍ਰੰਤ ਬਾਣੰ ॥
ਚਲੇ ਬੈਠ ਕੈ ਸੂਰਬੀਰੰ ਬਿਮਾਣੰ ॥
ਗਿਰੇ ਬਾਰੁਣੰ ਬਿਥਰੀ ਲੁਥ ਜੁਥੰ ॥
ਖੁਲੇ ਸੁਰਗ ਦੁਆਰੰ ਗਏ ਵੀਰ ਅਛੁਥੰ ॥੪੧੧॥
ਦੋਹਰਾ ॥
ਇਹ ਬਿਧਿ ਹਤ ਸੈਨਾ ਭਈ ਰਾਵਣ ਰਾਮ ਬਿਰੁਧ ॥
ਲੰਕ ਬੰਕ ਪ੍ਰਾਪਤ ਭਯੋ ਦਸਸਿਰ ਮਹਾ ਸਕ੍ਰੁਧ ॥੪੧੨॥