ਭੁਜੰਗ ਪ੍ਰਯਾਤ ਛੰਦ

ਤਬੈ ਮੁਕਲੇ ਦੂਤ ਲੰਕੇਸ ਅਪੰ

ਮਨੰ ਬਚ ਕਰਮੰ ਸਿਵੰ ਜਾਪ ਜਪੰ

ਸਭੈ ਮੰਤ੍ਰ ਹੀਣੰ ਸਮੈ ਅੰਤ ਕਾਲੰ

ਭਜੋ ਏਕ ਚਿਤੰ ਸੁ ਕਾਲੰ ਕ੍ਰਿਪਾਲੰ ॥੪੧੩॥

ਰਥੀ ਪਾਇਕੰ ਦੰਤ ਪੰਤੀ ਅਨੰਤੰ

ਚਲੇ ਪਖਰੇ ਬਾਜ ਰਾਜੰ ਸੁ ਭੰਤੰ

ਧਸੇ ਨਾਸਕਾ ਸ੍ਰੋਣ ਮਝੰ ਸੁ ਬੀਰੰ

ਬਜੇ ਕਾਨ੍ਰਹਰੇ ਡੰਕ ਡਉਰੂ ਨਫੀਰੰ ॥੪੧੪॥

ਬਜੈ ਲਾਗ ਬਾਦੰ ਨਿਨਾਦੰਤਿ ਵੀਰੰ

ਉਠੈ ਗਦ ਸਦੰ ਨਿਨਦੰ ਨਫੀਰੰ

ਭਏ ਆਕੁਲੰ ਬਿਆਕਲੰ ਛੋਰਿ ਭਾਗਿਅੰ

ਬਲੀ ਕੁੰਭਕਾਨੰ ਤਊ ਨਾਹਿ ਜਾਗਿਅੰ ॥੪੧੫॥

ਚਲੇ ਛਾਡਿ ਕੈ ਆਸ ਪਾਸੰ ਨਿਰਾਸੰ

ਭਏ ਭ੍ਰਾਤ ਕੇ ਜਾਗਬੇ ਤੇ ਉਦਾਸੰ

ਤਬੈ ਦੇਵਕੰਨਿਆ ਕਰਿਯੋ ਗੀਤ ਗਾਨੰ

ਉਠਯੋ ਦੇਵ ਦੋਖੀ ਗਦਾ ਲੀਸ ਪਾਨੰ ॥੪੧੬॥

ਕਰੋ ਲੰਕ ਦੇਸੰ ਪ੍ਰਵੇਸੰਤਿ ਸੂਰੰ

ਬਲੀ ਬੀਸ ਬਾਹੰ ਮਹਾ ਸਸਤ੍ਰ ਪੂਰੰ

ਕਾਰੈ ਲਾਗ ਮੰਤ੍ਰੰ ਕੁਮੰਤ੍ਰੰ ਬਿਚਾਰੰ

ਇਤੈ ਉਚਰੇ ਬੈਨ ਭ੍ਰਾਤੰ ਲੁਝਾਰੰ ॥੪੧੭॥

ਜਲੰ ਗਾਗਰੀ ਸਪਤ ਸਾਹੰਸ੍ਰ ਪੂਰੰ

ਮੁਖੰ ਪੁਛ ਲਯੋ ਕੁੰਭਕਾਨੰ ਕਰੂਰੰ

ਕੀਯੋ ਮਾਸਹਾਰੰ ਮਹਾ ਮਦਯ ਪਾਨੰ

ਉਠਯੋ ਲੈ ਗਦਾ ਕੋ ਭਰਯੋ ਵੀਰ ਮਾਨੰ ॥੪੧੮॥

ਭਜੀ ਬਾਨਰੀ ਪੇਖ ਸੈਨਾ ਅਪਾਰੰ

ਤ੍ਰਸੇ ਜੂਥ ਪੈ ਜੂਥ ਜੋਧਾ ਜੁਝਾਰੰ

ਉਠੈ ਗਦ ਸਦੰ ਨਿਨਦੰਤਿ ਵੀਰੰ

ਫਿਰੈ ਰੁੰਡ ਮੁੰਡੰ ਤਨੰ ਤਛ ਤੀਰੰ ॥੪੧੯॥

ਭੁਜੰਗ ਪ੍ਰਯਾਤ ਛੰਦ

ਗਿਰੈ ਮੁੰਡ ਤੁੰਡੰ ਭਸੁੰਡੰ ਗਜਾਨੰ

ਫਿਰੈ ਰੁੰਡ ਮੁੰਡੰ ਸੁ ਝੁੰਡੰ ਨਿਸਾਨੰ

ਰੜੈ ਕੰਕ ਬੰਕੰ ਸਸੰਕੰਤ ਜੋਧੰ

ਉਠੀ ਕੂਹ ਜੂਹੰ ਮਿਲੇ ਸੈਣ ਕ੍ਰੋਧੰ ॥੪੨੦॥

ਝਿਮੀ ਤੇਗ ਤੇਜੰ ਸਰੋਸੰ ਪ੍ਰਹਾਰੰ

ਖਿਮੀ ਦਾਮਨੀ ਜਾਣੁ ਭਾਦੋ ਮਝਾਰੰ

ਹਸੇ ਕੰਕ ਬੰਕੰ ਕਸੇ ਸੂਰਵੀਰੰ

ਢਲੀ ਢਾਲ ਮਾਲੰ ਸੁਭੇ ਤਛ ਤੀਰੰ ॥੪੨੧॥

ਬਿਰਾਜ ਛੰਦ

ਹਕ ਦੇਬੀ ਕਰੰ

ਸਦ ਭੈਰੋ ਰਰੰ

ਚਾਵਡੀ ਚਿੰਕਰੰ

ਡਾਕਣੀ ਡਿੰਕਰੰ ॥੪੨੨॥

ਪਤ੍ਰ ਜੁਗਣ ਭਰੰ

ਲੁਥ ਬਿਥੁਥਰੰ

ਸੰਮੁਹੇ ਸੰਘਰੰ

ਹੂਹ ਕੂਹੰ ਭਰੰ ॥੪੨੩॥

ਅਛਰੀ ਉਛਰੰ

ਸਿੰਧੁਰੈ ਸਿੰਧਰੰ

ਮਾਰ ਮਾਰੁਚਰੰ

ਬਜ ਗਜੇ ਸੁਰੰ ॥੪੨੪॥

ਉਝਰੇ ਲੁਝਰੰ

ਝੁਮਰੇ ਜੁਝਰੰ

ਬਜੀਯੰ ਡੰਮਰੰ

ਤਾਲਣੋ ਤੁੰਬਰੰ ॥੪੨੫॥