ਰਸਾਵਲ ਛੰਦ

ਪਰੀ ਮਾਰ ਮਾਰੰ

ਮੰਡੇ ਸਸਤ੍ਰ ਧਾਰੰ

ਰਟੈ ਮਾਰ ਮਾਰੰ

ਤੁਟੈ ਖਗ ਧਾਰੰ ॥੪੨੬॥

ਉਠੈ ਛਿਛ ਅਪਾਰੰ

ਬਹੈ ਸ੍ਰੋਣ ਧਾਰੰ

ਹਸੈ ਮਾਸਹਾਰੰ

ਪੀਐ ਸ੍ਰੋਣ ਸਯਾਰੰ ॥੪੨੭॥

ਗਿਰੇ ਚਉਰ ਚਾਰੰ

ਭਜੇ ਏਕ ਹਾਰੰ

ਰਟੈ ਏਕ ਮਾਰੰ

ਗਿਰੇ ਸੂਰ ਸੁਆਰੰ ॥੪੨੮॥

ਚਲੇ ਏਕ ਸੁਆਰੰ

ਪਰੇ ਏਕ ਬਾਰੰ

ਬਡੋ ਜੁਧ ਪਾਰੰ

ਨਿਕਾਰੇ ਹਥਯਾਰੰ ॥੪੨੯॥

ਕਰੈ ਏਕ ਵਾਰੰ

ਲਸੈ ਖਗ ਧਾਰੰ

ਉਠੈ ਅੰਗਿਆਰੰ

ਲਖੈ ਬਯੋਮ ਚਾਰੰ ॥੪੩੦॥

ਸੁ ਪੈਜੰ ਪਚਾਰੰ

ਮੰਡੇ ਅਸਤ੍ਰ ਧਾਰੰ

ਕਰੇਾਂ ਮਾਰ ਮਾਰੰ

ਇਕੇ ਕੰਪ ਚਾਰੰ ॥੪੩੧॥

ਮਹਾ ਬੀਰ ਜੁਟੈਂ

ਸਰੰ ਸੰਜ ਫੁਟੈਂ

ਤੜੰਕਾਰ ਛੁਟੈਂ

ਝੜੰਕਾਰ ਉਠੈਂ ॥੪੩੨॥

ਸਰੰਧਾਰ ਬੁਠੈਂ

ਜੁਗੰ ਜੁਧ ਜੁਠੈਂ

ਰਣੰ ਰੋਸੁ ਰੁਠੈਂ

ਇਕੰ ਏਕ ਕੁਠੈਂ ॥੪੩੩॥

ਢਲੀ ਢਾਲ ਉਠੈਂ

ਅਰੰ ਫਉਜ ਫੁਟੈਂ

ਕਿ ਨੇਜੇ ਪਲਟੈ

ਚਮਤਕਾਰ ਉਠੈ ॥੪੩੪॥

ਕਿਤੇ ਭੂਮਿ ਲੁਠੈਂ

ਗਿਰੇ ਏਕ ਉਠੈਂ

ਰਣੰ ਫੇਰਿ ਜੁਟੈਂ

ਬਹੇ ਤੇਗ ਤੁਟੈਂ ॥੪੩੫॥

ਮਚੇ ਵੀਰ ਵੀਰੰ

ਧਰੇ ਵੀਰ ਚੀਰੰ

ਕਰੈ ਸਸਤ੍ਰ ਪਾਤੰ

ਉਠੈ ਅਸਤ੍ਰ ਘਾਤੰ ॥੪੩੬॥

ਇਤੈਂ ਬਾਨ ਰਾਜੰ

ਉਤੈ ਕੁੰਭ ਕਾਜੰ

ਕਰਯੋ ਸਾਲ ਪਾਤੰ

ਗਿਰਯੋ ਵੀਰ ਭ੍ਰਾਤੰ ॥੪੩੭॥

ਦੋਊ ਜਾਘ ਫੂਟੀ

ਰਤੰ ਧਾਰ ਛੂਟੀ

ਗਿਰੇ ਰਾਮ ਦੇਖੇ

ਬਡੇ ਦੁਸਟ ਲੇਖੇ ॥੪੩੮॥

ਕਰੀ ਬਾਣ ਬਰਖੰ

ਭਰਯੋ ਸੈਨ ਹਰਖੰ

ਹਣੇ ਬਾਣ ਤਾਣੰ

ਝਿਣਯੋ ਕੁੰਭਕਾਣੰ ॥੪੩੯॥

ਭਏ ਦੇਵ ਹਰਖੰ

ਕਰੀ ਪੁਹਪ ਬਰਖੰ

ਸੁਣਯੋ ਲੰਕ ਨਾਥੰ

ਹਣੇ ਭੂਮ ਮਾਥੰ ॥੪੪੦॥

ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਕੁੰਭਕਰਨ ਬਧਹਿ ਧਯਾਇ ਸਮਾਪਤਮ ਸਤੁ

ਅਥ ਤ੍ਰਿਮੁੰਡ ਜੁਧ ਕਥਨੰ

ਰਸਾਵਲ ਛੰਦ

ਪਠਯੋ ਤੀਨ ਮੁੰਡੰ

ਚਲਯੋ ਸੈਨ ਝੁੰਡੰ

ਕ੍ਰਿਤੀ ਚਿਤ੍ਰ ਜੋਧੀ

ਮੰਡੇ ਪਰਮ ਕ੍ਰੋਧੀ ॥੪੪੧॥

ਬਕੈਂ ਮਾਰ ਮਾਰੰ

ਤਜੈ ਬਾਣ ਧਾਰੰ

ਹਨੂਮੰਤ ਕੋਪੇ

ਰਣੰ ਪਾਇ ਰੋਪੇ ॥੪੪੨॥

ਅਸੰ ਛੀਨ ਲੀਨੋ

ਤਿਸੀ ਕੰਠਿ ਦੀਨੋ

ਹਨਯੋ ਖਸਟ ਨੈਣੰ

ਹਸੇ ਦੇਵ ਗੈਣੰ ॥੪੪੩॥

ਇਤਿ ਸ੍ਰੀ ਬਚਿਤ੍ਰ ਨਾਟਕ ਰਾਮਵਤਾਰ ਤ੍ਰਿਮੁੰਡ ਬਧਹ ਧਯਾਇ ਸਮਾਪਤਮ ਸਤੁ

ਅਥ ਮਹੋਦਰ ਮੰਤ੍ਰੀ ਜੁਧ ਕਥਨੰ

ਰਸਾਵਲ ਛੰਦ

ਸੁਣਯੋ ਲੰਕ ਨਾਥੰ

ਧੁਣੇ ਸਰਬ ਮਾਥੰ

ਕਰਯੋ ਮਦ ਪਾਣੰ

ਭਰੇ ਬੀਰ ਮਾਣੰ ॥੪੪੪॥

ਮਹਿਖੁਆਸ ਕਰਖੈਂ

ਸਰੰਧਾਰ ਬਰਖੈਂ

ਮਹੋਦ੍ਰਾਦਿ ਵੀਰੰ

ਹਠੇ ਖਗ ਧੀਰੰ ॥੪੪੫॥