ਮੋਹਣੀ ਛੰਦ ॥
ਢਲ ਹਲ ਸੁਢਲੀ ਢੋਲਾਣੰ ॥
ਰਣ ਰੰਗ ਅਭੰਗ ਕਲੋਲਾਣੰ ॥
ਭਰਣੰਕ ਸੁ ਨਦੰ ਨਾਫੀਰੰ ॥
ਬਰਣੰਕਸੁ ਬਜੇ ਮਜੀਰੰ ॥੪੪੬॥
ਭਰਣੰਕਸੁ ਭੇਰੀ ਘੋਰਾਣੰ ॥
ਜਣੁ ਸਾਵਣ ਭਾਦੋ ਮੋਰਾਣੰ ॥
ਉਛਲੀਏ ਪ੍ਰਖਰੇ ਪਾਵੰਗੰ ॥
ਮਚੇ ਜੁਝਾਰੇ ਜੋਧੰਗੰ ॥੪੪੭॥
ਸਿੰਧੁਰੀਏ ਸੁੰਡੀ ਦੰਤਾਲੇ ॥
ਨਚੇ ਪਖਰੀਏ ਮੁਛਾਲੇ ॥
ਓਰੜੀਏ ਸਰਬੰ ਸੈਣਾਯੰ ॥
ਦੇਖੰਤ ਸੁ ਦੇਵੰ ਗੈਣਾਯੰ ॥੪੪੮॥
ਝਲੈ ਅਵਝੜੀਯੰ ਉਝਾੜੰ ॥
ਰਣ ਉਠੈ ਬੈਹੈਂ ਬਬਾੜੰ ॥
ਘੈ ਘੁਮੇ ਘਾਯੰ ਅਘਾਯੰ ॥
ਭੂਅ ਡਿਗੇ ਅਧੋ ਅਧਾਯੰ ॥੪੪੯॥
ਰਿਸ ਮੰਡੈ ਛੰਡੈ ਅਉ ਛੰਡੈ ॥
ਹਠਿ ਹਸੈ ਕਸੈ ਕੋ ਅੰਡੈ ॥
ਰਿਸ ਬਾਹੈਂ ਗਾਹੈਂ ਜੋਧਾਣੰ ॥
ਰਣ ਹੋਹੈਂ ਜੋਹੈਂ ਕ੍ਰੋਧਾਣੰ ॥੪੫੦॥
ਰਣ ਗਜੈ ਸਜੈ ਸਸਤ੍ਰਾਣੰ ॥
ਧਨੁ ਕਰਖੈਂ ਬਰਖੈਂ ਅਸਤ੍ਰਾਣੰ ॥
ਦਲ ਗਾਹੈ ਬਾਹੈ ਹਥਿਯਾਰੰ ॥
ਰਣ ਰੁਝੈ ਲੁੰਝੈ ਲੁਝਾਰੰ ॥੪੫੧॥
ਭਟ ਭੇਦੇ ਛੇਦੇ ਬਰਮਾਯੰ ॥
ਭੂਅ ਡਿਗੇ ਚਉਰੰ ਚਰਮਾਯੰ ॥
ਉਘੇ ਜਣ ਨੇਜੇ ਮਤਵਾਲੇ ॥
ਚਲੇ ਜਯੋਂ ਰਾਵਲ ਜਟਾਲੇ ॥੪੫੨॥
ਹਠੇ ਤਰਵਰੀਏ ਹੰਕਾਰੰ ॥
ਮੰਚੇ ਪਖਰੀਏ ਸੂਰਾਰੰ ॥
ਅਕੁੜਿਯੰ ਵੀਰੰ ਐਠਾਲੇ ॥
ਤਨ ਸੋਹੇ ਪਤ੍ਰੀ ਪਤ੍ਰਾਲੇ ॥੪੫੩॥