ਸੰਗੀਤ ਬਹੜਾ ਛੰਦ ॥
ਸਾਗੜਦੀ ਸਾਗ ਸੰਗ੍ਰਹੈ ਤਾਗੜਦੀ ਰਣ ਤੁਰੀ ਨਚਾਵਹਿ ॥
ਝਾਗੜਦੀ ਝੂਮ ਗਿਰ ਭੂਮਿ ਸਾਗੜਦੀ ਸੁਰਪੁਰਹਿ ਸਿਧਾਵਹਿ ॥
ਆਗੜਦੀ ਅੰਗ ਹੁਐ ਭੰਗ ਆਗੜਦੀ ਆਹਵ ਮਹਿ ਡਿਗਹੀ ॥
ਹੋ ਬਾਗੜਦੀ ਵੀਰ ਬਿਕ੍ਰਾਰ ਸਾਗੜਦੀ ਸ੍ਰੋਣਤ ਤਨ ਭਿਗਹੀ ॥੫੬੧॥
ਰਾਗੜਦੀ ਰੋਸ ਰਿਪ ਰਾਜ ਲਾਗੜਦੀ ਲਛਮਣ ਪੈ ਧਾਯੋ ॥
ਕਾਗੜਦੀ ਕ੍ਰੋਧ ਤਨ ਕੁੜਯੋ ਪਾਗੜਦੀ ਹੁਐ ਪਵਨ ਸਿਧਾਯੋ ॥
ਆਗੜਦੀ ਅਨੁਜ ਉਰ ਤਾਤ ਘਾਗੜਦੀ ਗਹਿ ਘਾਇ ਪ੍ਰਹਾਰਯੋ ॥
ਝਾਗੜਦੀ ਝੂਮਿ ਭੂਅ ਗਿਰਯੋ ਸਾਗੜਦੀ ਸੁਤ ਬੈਰ ਉਤਾਰਯੋ ॥੫੬੨॥
ਚਾਗੜਦੀ ਚਿੰਕ ਚਾਵਡੀ ਡਾਗੜਦੀ ਡਾਕਣ ਡਕਾਰੀ ॥
ਭਾਗੜਦੀ ਭੂਤ ਭਰ ਹਰੇ ਰਾਗੜਦੀ ਰਣ ਰੋਸ ਪ੍ਰਜਾਰੀ ॥
ਮਾਗੜਦੀ ਮੂਰਛਾ ਭਯੋ ਲਾਗੜਦੀ ਲਛਮਣ ਰਣ ਜੁਝਯੋ ॥
ਜਾਗੜਦੀ ਜਾਣ ਜੁਝਿ ਗਯੋ ਰਾਗੜਦੀ ਰਘੁਪਤ ਇਮ ਬੁਝਯੋ ॥੫੬੩॥
ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਲਛਮਨ ਮੂਰਛਨਾ ਭਵੇਤ ਧਿਆਇ ਸਮਾਪਤਮ ਸਤੁ ॥
ਸੰਗੀਤ ਬਹੜਾ ਛੰਦ ॥
ਕਾਗੜਦੀ ਕਟਕ ਕਪਿ ਭਜਯੋ ਲਾਗੜਦੀ ਲਛਮਣ ਜੁਝਯੋ ਜਬ ॥
ਰਾਗੜਦੀ ਰਾਮ ਰਿਸ ਭਰਯੋ ਸਾਗੜਦੀ ਗਹਿ ਅਸਤ੍ਰ ਸਸਤ੍ਰ ਸਭ ॥
ਧਾਗੜਦੀ ਧਉਲ ਧੜ ਹੜਯੋ ਕਾਗੜਦੀ ਕੋੜੰਭ ਕੜਕਯੋ ॥
ਭਾਗੜਦੀ ਭੂੰਮਿ ਭੜਹੜੀ ਪਾਗੜਦੀ ਜਨ ਪਲੈ ਪਲਟਯੋ ॥੫੬੪॥
ਅਰਧ ਨਰਾਜ ਛੰਦ ॥
ਕਢੀ ਸੁ ਤੇਗ ਦੁਧਰੰ ॥
ਅਨੂਪ ਰੂਪ ਸੁਭਰੰ ॥
ਭਕਾਰ ਭੇਰ ਭੈ ਕਰੰ ॥
ਬਕਾਰ ਬੰਦਣੋ ਬਰੰ ॥੫੬੫॥
ਬਚਿਤ੍ਰ ਚਿਤ੍ਰਤੰ ਸਰੰ ॥
ਤਜੰਤ ਤੀਖਣੋ ਨਰੰ ॥
ਪਰੰਤ ਜੂਝਤੰ ਭਟੰ ॥
ਜਣੰਕਿ ਸਾਵਣੰ ਘਟੰ ॥੫੬੬॥
ਘੁਮੰਤ ਅਘ ਓਘਯੰ ॥
ਬਦੰਤ ਬਕਤ੍ਰ ਤੇਜਯੰ ॥
ਚਲੰਤ ਤਯਾਗਤੇ ਤਨੰ ॥
ਭਣੰਤ ਦੇਵਤਾ ਧਨੰ ॥੫੬੭॥
ਛੁਟੰਤ ਤੀਰ ਤੀਖਣੰ ॥
ਬਜੰਤ ਭੇਰ ਭੀਖਣੰ ॥
ਉਠੰਤ ਗਦ ਸਦਣੰ ॥
ਮਸਤ ਜਾਣ ਮਦਣੰ ॥੫੬੮॥
ਕਰੰਤ ਚਾਚਰੋ ਚਰੰ ॥
ਨਚੰਤ ਨਿਰਤਣੋ ਹਰੰ ॥
ਪੁਅੰਤ ਪਾਰਬਤੀ ਸਿਰੰ ॥
ਹਸੰਤ ਪ੍ਰੇਤਣੀ ਫਿਰੰ ॥੫੬੯॥