ਅਨਾਦ ਛੰਦ

ਚਲੇ ਬਾਣ ਰੁਕੇ ਗੈਣ

ਮਤੇ ਸੂਰ ਰਤੇ ਨੈਣ

ਢਕੇ ਢੋਲ ਢੁਕੀ ਢਾਲ

ਛੁਟੈ ਬਾਨ ਉਠੈ ਜ੍ਵਾਲ ॥੫੫੧॥

ਭਿਗੇ ਸ੍ਰੋਣ ਡਿਗੇ ਸੂਰ

ਝੁਮੇ ਭੂਮ ਘੁਮੀ ਹੂਰ

ਬਜੇ ਸੰਖ ਸਦੰ ਗਦ

ਤਾਲੰ ਸੰਖ ਭੇਰੀ ਨਦ ॥੫੫੨॥

ਤੁਟੇ ਤ੍ਰਣ ਫੁਟੇ ਅੰਗ

ਜੁਝੇ ਵੀਰ ਰੁਝੇ ਜੰਗ

ਮਚੇ ਸੂਰ ਨਚੀ ਹੂਰ

ਮਤੀ ਧੁਮ ਭੂਮੀ ਪੂਰ ॥੫੫੩॥

ਉਠੇ ਅਧ ਬਧ ਕਮਧ

ਪਖਰ ਰਾਗ ਖੋਲ ਸਨਧ

ਛਕੇ ਛੋਭ ਛੁਟੇ ਕੇਸ

ਸੰਘਰ ਸੂਰ ਸਿੰਘਨ ਭੇਸ ॥੫੫੪॥

ਟੁਟਰ ਟੀਕ ਟੁਟੇ ਟੋਪ

ਭਗੇ ਭੂਪ ਭੰਨੀ ਧੋਪ

ਘੁਮੇ ਘਾਇ ਝੂਮੀ ਭੂਮ

ਅਉਝੜ ਝਾੜ ਧੂਮੰ ਧੂਮ ॥੫੫੫॥

ਬਜੇ ਨਾਦ ਬਾਦ ਅਪਾਰ

ਸਜੇ ਸੂਰ ਵੀਰ ਜੁਝਾਰ

ਜੁਝੇ ਟੂਕ ਟੂਕ ਹ੍ਵੈ ਖੇਤ

ਮਤੇ ਮਦ ਜਾਣ ਅਚੇਤ ॥੫੫੬॥

ਛੁਟੇ ਸਸਤ੍ਰ ਅਸਤ੍ਰ ਅਨੰਤ

ਰੰਗੇ ਰੰਗ ਭੂਮ ਦੁਰੰਤ

ਖੁਲੇ ਅੰਧ ਧੁੰਧ ਹਥਿਆਰ

ਬਕੇ ਸੂਰ ਵੀਰ ਬਿਕ੍ਰਾਰ ॥੫੫੭॥

ਬਿਥੁਰੀ ਲੁਥ ਜੁਥ ਅਨੇਕ

ਮਚੇ ਕੋਟਿ ਭਗੇ ਏਕ

ਹਸੇ ਭੂਤ ਪ੍ਰੇਤ ਮਸਾਣ

ਲੁਝੇ ਜੁਝ ਰੁਝ ਕ੍ਰਿਪਾਣ ॥੫੫੮॥

ਬਹੜਾ ਛੰਦ

ਅਧਿਕ ਰੋਸ ਕਰ ਰਾਜ ਪਖਰੀਆ ਧਾਵਹੀ

ਰਾਮ ਰਾਮ ਬਿਨੁ ਸੰਕ ਪੁਕਾਰਤ ਆਵਹੀ

ਰੁਝ ਜੁਝ ਝੜ ਪੜਤ ਭਯਾਨਕ ਭੂਮ ਪਰ

ਰਾਮਚੰਦ੍ਰ ਕੇ ਹਾਥ ਗਏ ਭਵਸਿੰਧ ਤਰ ॥੫੫੯॥

ਸਿਮਟ ਸਾਗ ਸੰਗ੍ਰਹੈ ਸਮੁਹ ਹੁਐ ਜੂਝਹੀ

ਟੂਕ ਟੂਕ ਹੁਐ ਗਿਰਤ ਘਰ ਕਹ ਬੂਝਹੀ

ਖੰਡ ਖੰਡ ਹੁਐ ਗਿਰਤ ਖੰਡ ਧਨ ਖੰਡ ਰਨ

ਤਨਕ ਤਨਕ ਲਗ ਜਾਹਿ ਅਸਨ ਕੀ ਧਾਰ ਤਨ ॥੫੬੦॥