ਤ੍ਰਿਗਤਾ ਛੰਦ ॥
ਤਤ ਤੀਰੰ ॥
ਬਬ ਬੀਰੰ ॥
ਢਲ ਢਾਲੰ ॥
ਜਜ ਜੁਆਲੰ ॥੫੪੧॥
ਤਜ ਤਾਜੀ ॥
ਗਗ ਗਾਜੀ ॥
ਮਮ ਮਾਰੇ ॥
ਤਤ ਤਾਰੇ ॥੫੪੨॥
ਜਜ ਜੀਤੇ ॥
ਲਲ ਲੀਤੇ ॥
ਤਤ ਤੋਰੇ ॥
ਛਛ ਛੋਰੇ ॥੫੪੩॥
ਰਰ ਰਾਜੰ ॥
ਗਗ ਗਾਜੰ ॥
ਧਧ ਧਾਯੰ ॥
ਚਚ ਚਾਯੰ ॥੫੪੪॥
ਡਡ ਡਿਗੇ ॥
ਭਭ ਭਿਗੇ ॥
ਸਸ ਸ੍ਰੋਣੰ ॥
ਤਤ ਤੋਣੰ ॥੫੪੫॥
ਸਸ ਸਾਧੈਂ ॥
ਬਬ ਬਾਧੈਂ ॥
ਅਅ ਅੰਗੰ ॥
ਜਜ ਜੰਗੰ ॥੫੪੬॥
ਕਕ ਕ੍ਰੋਧੰ ॥
ਜਜ ਜੋਧੰ ॥
ਘਘ ਘਾਏ ॥
ਧਧ ਧਾਏ ॥੫੪੭॥
ਹਹ ਹੂਰੰ ॥
ਪਪ ਪੂਰੰ ॥
ਗਗ ਗੈਣੰ ॥
ਅਅ ਐਣੰ ॥੫੪੮॥
ਬਬ ਬਾਣੰ ॥
ਤਤ ਤਾਣੰ ॥
ਛਛ ਛੋਰੈਂ ॥
ਜਜ ਜੋਰੈਂ ॥੫੪੯॥
ਬਬ ਬਾਜੇ ॥
ਗਗ ਗਾਜੇ ॥
ਭਭ ਭੂਮੰ ॥
ਝਝ ਝੂਮੰ ॥੫੫੦॥