ਤ੍ਰਿਣਣਿਣ ਛੰਦ

ਤ੍ਰਿਣਣਿਣ ਤੀਰੰ

ਬ੍ਰਿਣਣਿਣ ਬੀਰੰ

ਢ੍ਰਣਣਣ ਢਾਲੰ

ਜ੍ਰਣਣਣ ਜ੍ਵਾਲੰ ॥੫੩੩॥

ਖ੍ਰਣਣਣ ਖੋਲੰ

ਬ੍ਰਣਣਣ ਬੋਲੰ

ਕ੍ਰਣਣਣ ਰੋਸੰ

ਜ੍ਰਣਣਣ ਜੋਸੰ ॥੫੩੪॥

ਬ੍ਰਣਣਣ ਬਾਜੀ

ਤ੍ਰਿਣਣਣ ਤਾਜੀ

ਜ੍ਰਣਣਣ ਜੂਝੇ

ਲ੍ਰਣਣਣ ਲੂਝੇ ॥੫੩੫॥

ਹਰਣਣ ਹਾਥੀ

ਸਰਣਣ ਸਾਥੀ

ਭਰਣਣ ਭਾਜੇ

ਲਰਣਣ ਲਾਜੇ ॥੫੩੬॥

ਚਰਣਣ ਚਰਮੰ

ਬਰਣਣ ਬਰਮੰ

ਕਰਣਣ ਕਾਟੇ

ਬਰਣਣ ਬਾਟੇ ॥੫੩੭॥

ਮਰਣਣ ਮਾਰੇ

ਤਰਣਣ ਤਾਰੇ

ਜਰਣਣ ਜੀਤਾ

ਸਰਣਣ ਸੀਤਾ ॥੫੩੮॥

ਗਰਣਣ ਗੈਣੰ

ਅਰਣਣ ਐਣੰ

ਹਰਣਣ ਹੂਰੰ

ਪਰਣਣ ਪੂਰੰ ॥੫੩੯॥

ਬਰਣਣ ਬਾਜੇ

ਗਰਣਣ ਗਾਜੇ

ਸਰਣਣ ਸੁਝੇ

ਜਰਣਣ ਜੁਝੇ ॥੫੪੦॥