ਇਤਿ ਮਰਾਛ ਬਧਹ

ਅਜਬਾ ਛੰਦ

ਤ੍ਰਪੇ ਤਾਜੀ

ਗਜੇ ਗਾਜੀ

ਸਜੇ ਸਸਤ੍ਰੰ

ਕਛੇ ਅਸਤ੍ਰੰ ॥੫੨੧॥

ਤੁਟੇ ਤ੍ਰਾਣੰ

ਛੁਟੇ ਬਾਣੰ

ਰੁਪੇ ਬੀਰੰ

ਬੁਠੇ ਤੀਰੰ ॥੫੨੨॥

ਘੁਮੇ ਘਾਯੰ

ਜੁਮੇ ਚਾਯੰ

ਰਜੇ ਰੋਸੰ

ਤਜੇ ਹੋਸੰ ॥੫੨੩॥

ਕਜੇ ਸੰਜੰ

ਪੂਰੇ ਪੰਜੰ

ਜੁਝੇ ਖੇਤੰ

ਡਿਗੇ ਚੇਤੰ ॥੫੨੪॥

ਘੇਰੀ ਲੰਕੰ

ਬੀਰੰ ਬੰਕੰ

ਭਜੀ ਸੈਣੰ

ਲਜੀ ਨੈਣੰ ॥੫੨੫॥

ਡਿਗੇ ਸੂਰੰ

ਭਿਗੇ ਨੂਰੰ

ਬਯਾਹੈਂ ਹੂਰੰ

ਕਾਮੰ ਪੂਰੰ ॥੫੨੬॥

ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਮਕਰਾਛ ਕੁੰਭ ਅਨਕੁੰਭ ਬਧਹਿ ਧਯਾਇ ਸਮਾਪਤਮ ਸਤੁ

ਅਥ ਰਾਵਨ ਜੁਧ ਕਥਨੰ

ਹੋਹਾ ਛੰਦ

ਸੁਣਯੋ ਇਸੰ

ਜਿਣਯੋ ਕਿਸੰ

ਚਪਯੋ ਚਿਤੰ

ਬੁਲਯੋ ਬਿਤੰ ॥੫੨੭॥

ਘਿਰਿਯੋ ਗੜੰ

ਰਿਸੰ ਬੜੰ

ਭਜੀ ਤ੍ਰਿਯੰ

ਭ੍ਰਮੀ ਭਯੰ ॥੫੨੮॥

ਭ੍ਰਮੀ ਤਬੈ

ਭਜੀ ਸਭੈ

ਤ੍ਰਿਯੰ ਇਸੰ

ਗਹਯੋ ਕਿਸੰ ॥੫੨੯॥

ਕਰੈਂ ਹਹੰ

ਅਹੋ ਦਯੰ

ਕਰੋ ਗਈ

ਛਮੋ ਭਈ ॥੫੩੦॥

ਸੁਣੀ ਸ੍ਰੁਤੰ

ਧੁਣੰ ਉਤੰ

ਉਠਯੋ ਹਠੀ

ਜਿਮੰ ਭਠੀ ॥੫੩੧॥

ਕਛਯੋ ਨਰੰ

ਤਜੇ ਸਰੰ

ਹਣੇ ਕਿਸੰ

ਰੁਕੀ ਦਿਸੰ ॥੫੩੨॥