ਪਾਧਰੀ ਛੰਦ ॥
ਤਹ ਭਯੋ ਘੋਰ ਆਹਵ ਅਪਾਰ ॥
ਰਣ ਭੂੰਮਿ ਝੂਮਿ ਜੁਝੇ ਜੁਝਾਰ ॥
ਇਤ ਰਾਮ ਭ੍ਰਾਤ ਅਤਕਾਇ ਉਤ ॥
ਰਿਸ ਜੁਝ ਉਝਰੇ ਰਾਜ ਪੁਤ ॥੫੧੦॥
ਤਬ ਰਾਮ ਭ੍ਰਾਤ ਅਤਿ ਕੀਨ ਰੋਸ ॥
ਜਿਮ ਪਰਤ ਅਗਨ ਘ੍ਰਿਤ ਕਰਤ ਜੋਸ ॥
ਗਹਿ ਬਾਣ ਪਾਣ ਤਜੇ ਅਨੰਤ ॥
ਜਿਮ ਜੇਠ ਸੂਰ ਕਿਰਣੈ ਦੁਰੰਤ ॥੫੧੧॥
ਬ੍ਰਣ ਆਪ ਮਧ ਬਾਹਤ ਅਨੇਕ ॥
ਬਰਣੈ ਨ ਜਾਹਿ ਕਹਿ ਏਕ ਏਕ ॥
ਉਝਰੇ ਵੀਰ ਜੁਝਣ ਜੁਝਾਰ ॥
ਜੈ ਸਬਦ ਦੇਵ ਭਾਖਤ ਪੁਕਾਰ ॥੫੧੨॥
ਰਿਪੁ ਕਰਯੋ ਸਸਤ੍ਰ ਅਸਤ੍ਰੰ ਬਿਹੀਨ ॥
ਬਹੁ ਸਸਤ੍ਰ ਸਾਸਤ੍ਰ ਬਿਦਿਆ ਪ੍ਰਬੀਨ ॥
ਹਯ ਮੁਕਟ ਸੂਤ ਬਿਨੁ ਭਯੋ ਗਵਾਰ ॥
ਕਛੁ ਚਪੇ ਚੋਰ ਜਿਮ ਬਲ ਸੰਭਾਰ ॥੫੧੩॥
ਰਿਪੁ ਹਣੇ ਬਾਣ ਬਜ੍ਰਵ ਘਾਤ ॥
ਸਮ ਚਲੇ ਕਾਲ ਕੀ ਜੁਆਲ ਤਾਤ ॥
ਤਬ ਕੁਪਯੋ ਵੀਰ ਅਤਕਾਇ ਐਸ ॥
ਜਨ ਪ੍ਰਲੈ ਕਾਲ ਕੋ ਮੇਘ ਜੈਸ ॥੫੧੪॥
ਇਮ ਕਰਨ ਲਾਗ ਲਪਟੈਂ ਲਬਾਰ ॥
ਜਿਮ ਜੁਬਣ ਹੀਣ ਲਪਟਾਇ ਨਾਰ ॥
ਜਿਮ ਦੰਤ ਰਹਤ ਗਹ ਸ੍ਵਾਨ ਸਸਕ ॥
ਜਿਮ ਗਏ ਬੈਸ ਬਲ ਬੀਰਜ ਰਸਕ ॥੫੧੫॥
ਜਿਮ ਦਰਬ ਹੀਣ ਕਛੁ ਕਰਿ ਬਪਾਰ ॥
ਜਣ ਸਸਤ੍ਰ ਹੀਣ ਰੁਝਯੋ ਜੁਝਾਰ ॥
ਜਿਮ ਰੂਪ ਹੀਣ ਬੇਸਯਾ ਪ੍ਰਭਾਵ ॥
ਜਣ ਬਾਜ ਹੀਣ ਰਥ ਕੋ ਚਲਾਵ ॥੫੧੬॥
ਤਬ ਤਮਕ ਤੇਗ ਲਛਮਣ ਉਦਾਰ ॥
ਤਹ ਹਣਯੋ ਸੀਸ ਕਿਨੋ ਦੁਫਾਰ ॥
ਤਬ ਗਿਰਯੋ ਬੀਰ ਅਤਿਕਾਇ ਏਕ ॥
ਲਖ ਤਾਹਿ ਸੂਰ ਭਜੇ ਅਨੇਕ ॥੫੧੭॥
ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਅਤਕਾਇ ਬਧਹਿ ਧਿਆਇ ਸਮਾਪਤਮ ਸਤੁ ॥੧੪॥
ਅਥ ਮਕਰਾਛ ਜੁਧ ਕਥਨੰ ॥
ਪਾਧਰੀ ਛੰਦ ॥
ਤਬ ਰੁਕਯੋ ਸੈਨ ਮਕਰਾਛ ਆਨ ॥
ਕਹ ਜਾਹੁ ਰਾਮ ਨਹੀ ਪੈਹੋ ਜਾਨ ॥
ਜਿਨ ਹਤਯੋ ਤਾਤ ਰਣ ਮੋ ਅਖੰਡ ॥
ਸੋ ਲਰੋ ਆਨ ਮੋ ਸੋਂ ਪ੍ਰਚੰਡ ॥੫੧੮॥
ਇਮ ਸੁਣਿ ਕੁਬੈਣ ਰਾਮਾਵਤਾਰ ॥
ਗਹਿ ਸਸਤ੍ਰ ਅਸਤ੍ਰ ਕੋਪਯੋ ਜੁਝਾਰ ॥
ਬਹੁ ਤਾਣ ਬਾਣ ਤਿਹ ਹਣੇ ਅੰਗ ॥
ਮਕਰਾਛ ਮਾਰਿ ਡਾਰਯੋ ਨਿਸੰਗ ॥੫੧੯॥
ਜਬ ਹਤੇ ਬੀਰ ਅਰ ਹਣੀ ਸੈਨ ॥
ਤਬ ਭਜੌ ਸੂਰ ਹੁਐ ਕਰ ਨਿਚੈਨ ॥
ਤਬ ਕੁੰਭ ਔਰ ਅਨਕੁੰਭ ਆਨ ॥
ਦਲ ਰੁਕਯੋ ਰਾਮ ਕੋ ਤਯਾਗ ਕਾਨ ॥੫੨੦॥