ਅਜਬਾ ਛੰਦ ॥
ਜੁਟੇ ਬੀਰੰ ॥
ਛੁਟੇ ਤੀਰੰ ॥
ਢੁਕੀ ਢਾਲੰ ॥
ਕ੍ਰੋਹੇ ਕਾਲੰ ॥੫੦੧॥
ਢੰਕੇ ਢੋਲੰ ॥
ਬੰਕੇ ਬੋਲੰ ॥
ਕਛੇ ਸਸਤ੍ਰੰ ॥
ਅਛੇ ਅਸਤ੍ਰੰ ॥੫੦੨॥
ਕ੍ਰੋਧੰ ਗਲਿਤੰ ॥
ਬੋਧੰ ਦਲਿਤੰ ॥
ਗਜੈ ਵੀਰੰ ॥
ਤਜੈ ਤੀਰੰ ॥੫੦੩॥
ਰਤੇ ਨੈਣੰ ॥
ਮਤੇ ਬੈਣੰ ॥
ਲੁਝੈ ਸੂਰੰ ॥
ਸੁਝੈ ਹੂਰੰ ॥੫੦੪॥
ਲਗੈਂ ਤੀਰੰ ॥
ਭਗੈਂ ਵੀਰੰ ॥
ਰੋਸੰ ਰੁਝੈ ॥
ਅਸਤ੍ਰੰ ਜੁਝੈ ॥੫੦੫॥
ਝੁਮੇ ਸੂਰੰ ॥
ਘੁਮੇ ਹੂਰੰ ॥
ਚਕੈਂ ਚਾਰੰ ॥
ਬਕੈਂ ਮਾਰੰ ॥੫੦੬॥
ਭਿਦੇ ਬਰਮੰ ॥
ਛਿਦੇ ਚਰਮੰ ॥
ਤੁਟੈ ਖਗੰ ॥
ਉਠੈ ਅੰਗੰ ॥੫੦੭॥
ਨਚੇ ਤਾਜੀ ॥
ਗਜੇ ਗਾਜੀ ॥
ਡਿਗੇ ਵੀਰੰ ॥
ਤਜੇ ਤੀਰੰ ॥੫੦੮॥
ਝੁਮੇਾਂ ਸੂਰੰ ॥
ਘੁਮੀ ਹੂਰੰ ॥
ਕਛੇ ਬਾਣੰ ॥
ਮਤੇ ਮਾਣੰ ॥੫੦੯॥