ਹੋਹਾ ਛੰਦ ॥
ਟੁਟੇ ਪਰੇ ॥
ਨਵੇ ਮੁਰੇ ॥
ਅਸੰ ਧਰੇ ॥
ਰਿਸੰ ਭਰੇ ॥੪੯੧॥
ਛੁਟੇ ਸਰੰ ॥
ਚਕਿਯੋ ਹਰੰ ॥
ਰੁਕੀ ਦਿਸੰ ॥
ਚਪੇ ਕਿਸੰ ॥੪੯੨॥
ਛੁਟੰ ਸਰੰ ॥
ਰਿਸੰ ਭਰੰ ॥
ਗਿਰੈ ਭਟੰ ॥
ਜਿਮੰ ਅਟੰ ॥੪੯੩॥
ਘੁਮੇ ਘਯੰ ॥
ਭਰੇ ਭਯੰ ॥
ਚਪੇ ਚਲੇ ॥
ਭਟੰ ਭਲੇ ॥੪੯੪॥
ਰਟੈਂ ਹਰੰ ॥
ਰਿਸੰ ਜਰੰ ॥
ਰੁਪੈ ਰਣੰ ॥
ਘੁਮੇ ਬ੍ਰਣੰ ॥੪੯੫॥
ਗਿਰੈਂ ਧਰੰ ॥
ਹੁਲੈਂ ਨਰੰ ॥
ਸਰੰ ਤਛੇ ॥
ਕਛੰ ਕਛੇ ॥੪੯੬॥
ਘੁਮੇ ਬ੍ਰਣੰ ॥
ਭ੍ਰਮੇ ਰਣੰ ॥
ਲਜੰ ਫਸੇ ॥
ਕਟੰ ਕਸੇ ॥੪੯੭॥
ਧੁਕੇ ਧਕੰ ॥
ਟੁਕੇ ਟਕੰ ॥
ਛੁਟੇ ਸਰੰ ॥
ਰੁਕੇ ਦਿਸੰ ॥੪੯੮॥
ਛਪੈ ਛੰਦ ॥
ਇਕ ਇਕ ਆਰੁਹੇ ਇਕ ਇਕਨ ਕਹ ਤਕੈ ॥
ਇਕ ਇਕ ਲੈ ਚਲੈ ਇਕ ਕਹ ਇਕ ਉਚਕੈ ॥
ਇਕ ਇਕ ਸਰ ਬਰਖ ਇਕ ਧਨ ਕਰਖ ਰੋਸ ਭਰ ॥
ਇਕ ਇਕ ਤਰਫੰਤ ਇਕ ਭਵ ਸਿੰਧ ਗਏ ਤਰਿ ॥
ਰਣਿ ਇਕ ਇਕ ਸਾਵੰਤ ਭਿੜੈਂ ਇਕ ਇਕ ਹੁਐ ਬਿਝੜੇ ॥
ਨਰ ਇਕ ਅਨਿਕ ਸਸਤ੍ਰਣ ਭਿੜੇ ਇਕ ਇਕ ਅਵਝੜ ਝੜੇ ॥੪੯੯॥
ਇਕ ਜੂਝ ਭਟ ਗਿਰੈਂ ਇਕ ਬਬਕੰਤ ਮਧ ਰਣ ॥
ਇਕ ਦੇਵਪੁਰ ਬਸੈ ਇਕ ਭਜ ਚਲਤ ਖਾਇ ਬ੍ਰਣ ॥
ਇਕ ਜੁਝ ਉਝੜੇ ਇਕ ਮੁਕਤੰਤ ਬਾਨ ਕਸਿ ॥
ਇਕ ਅਨਿਕ ਬ੍ਰਣ ਝਲੈਂ ਇਕ ਮੁਕਤੰਤ ਬਾਨ ਕਸਿ ॥
ਰਣ ਭੂੰਮ ਘੂਮ ਸਾਵੰਤ ਮੰਡੈ ਦੀਰਘੁ ਕਾਇ ਲਛਮਣ ਪ੍ਰਬਲ ॥
ਥਿਰ ਰਹੇ ਬ੍ਰਿਛ ਉਪਵਨ ਕਿਧੋ ਉਤਰ ਦਿਸ ਦੁਐ ਅਚਲ ॥੫੦੦॥