ਅਥ ਅਤਕਾਇ ਦਈਤ ਜੁਧ ਕਥਨੰ ॥
ਸੰਗੀਤ ਪਧਿਸਟਕਾ ਛੰਦ ॥
ਕਾਗੜਦੰਗ ਕੋਪ ਕੈ ਦਈਤ ਰਾਜ ॥
ਜਾਗੜਦੰਗ ਜੁਧ ਕੋ ਸਜਯੋ ਸਾਜ ॥
ਬਾਗੜਦੰਗ ਬੀਰ ਬੁਲੇ ਅਨੰਤ ॥
ਰਾਗੜਦੰਗ ਰੋਸ ਰੋਹੇ ਦੁਰੰਤ ॥੪੮੩॥
ਪਾਗੜਦੰਗ ਪਰਮ ਬਾਜੀ ਬੁਲੰਤ ॥
ਚਾਗੜਦੰਗ ਚਤ੍ਰ ਨਟ ਜਯੋਂ ਕੁਦੰਤ ॥
ਕਾਗੜਦੰਗ ਕ੍ਰੂਰ ਕਢੇ ਹਥਿਆਰ ॥
ਆਗੜਦੰਗ ਆਨ ਬਜੇ ਜੁਝਾਰ ॥੪੮੪॥
ਰਾਗੜਦੰਗ ਰਾਮ ਸੈਨਾ ਸੁ ਕ੍ਰੁਧ ॥
ਜਾਗੜਦੰਗ ਜ੍ਵਾਨ ਜੁਝੰਤ ਜੁਧ ॥
ਨਾਗੜਦੰਗ ਨਿਸਾਣ ਨਵ ਸੈਨ ਸਾਜ ॥
ਮਾਗੜਦੰਗ ਮੂੜ ਮਕਰਾਛ ਗਾਜ ॥੪੮੫॥
ਆਗੜਦੰਗ ਏਕ ਅਤਕਾਇ ਵੀਰ ॥
ਰਾਗੜਦੰਗ ਰੋਸ ਕੀਨੇ ਗਹੀਰ ॥
ਆਗੜਦੰਗ ਏਕ ਹੁਕੇ ਅਨੇਕ ॥
ਸਾਗੜਦੰਗ ਸਿੰਧ ਬੇਲਾ ਬਿਬੇਕ ॥੪੮੬॥
ਤਾਗੜਦੰਗ ਤੀਰ ਛੁਟੈ ਅਪਾਰ ॥
ਬਾਗੜਦੰਗ ਬੂੰਦ ਬਨ ਦਲ ਅਨੁਚਾਰ ॥
ਆਗੜਦੰਗ ਅਰਬ ਟੀਡੀ ਪ੍ਰਮਾਨ ॥
ਚਾਗੜਦੰਗ ਚਾਰ ਚੀਟੀ ਸਮਾਨ ॥੪੮੭॥
ਬਾਗੜਦੰਗ ਬੀਰ ਬਾਹੁੜੇ ਨੇਖ ॥
ਜਾਗੜਦੰਗ ਜੁਧ ਅਤਕਾਇ ਦੇਖ ॥
ਦਾਗੜਦੰਗ ਦੇਵ ਜੈ ਜੈ ਕਹੰਤ ॥
ਭਾਗੜਦੰਗ ਭੂਪ ਧਨ ਧਨ ਭਨੰਤ ॥੪੮੮॥
ਕਾਗੜਦੰਗ ਕਹਕ ਕਾਲੀ ਕਰਾਲ ॥
ਜਾਗੜਦੰਗ ਜੂਹ ਜੁਗਣ ਬਿਸਾਲ ॥
ਭਾਗੜਦੰਗ ਭੂਤ ਭੈਰੋ ਅਨੰਤ ॥
ਸਾਗੜਦੰਗ ਸ੍ਰੋਣ ਪਾਣੰ ਕਰੰਤ ॥੪੮੯॥
ਡਾਗੜਦੰਗ ਡਉਰ ਡਾਕਣ ਡਹਕ ॥
ਕਾਗੜਦੰਗ ਕ੍ਰੂਰ ਕਾਕੰ ਕਹਕ ॥
ਚਾਗੜਦੰਗ ਚਤ੍ਰ ਚਾਵਡੀ ਚਿਕਾਰ ॥
ਭਾਗੜਦੰਗ ਭੂਤ ਡਾਰਤ ਧਮਾਰ ॥੪੯੦॥