ਪਾਧੜੀ ਛੰਦ ॥
ਇੰਦ੍ਰਾਰ ਵੀਰ ਕੁਪਯੋ ਕਰਾਲ ॥
ਮੁਕਤੰਤ ਬਾਣ ਗਹਿ ਧਨੁ ਬਿਸਾਲ ॥
ਥਰਕੰਤ ਲੁਥ ਫਰਕੰਤ ਬਾਹ ॥
ਜੁਝੰਤ ਸੂਰ ਅਛਰੈ ਉਛਾਹ ॥੪੭੧॥
ਚਮਕੰਤ ਚਕ੍ਰ ਸਰਖੰਤ ਸੇਲ ॥
ਜੁਮੇ ਜਟਾਲ ਜਣ ਗੰਗ ਮੇਲ ॥
ਸੰਘਰੇ ਸੂਰ ਆਘਾਇ ਘਾਇ ॥
ਬਰਖੰਤ ਬਾਣ ਚੜ ਚਉਪ ਚਾਇ ॥੪੭੨॥
ਸਮੁਲੇ ਸੂਰ ਆਰੁਹੇ ਜੰਗ ॥
ਬਰਖੰਤ ਬਾਣ ਬਿਖ ਧਰ ਸੁਰੰਗ ॥
ਨਭਿ ਹ੍ਵੈ ਅਲੋਪ ਸਰ ਬਰਖ ਧਾਰ ॥
ਸਭ ਊਚ ਨੀਚ ਕਿੰਨੇ ਸੁਮਾਰ ॥੪੭੩॥
ਸਭ ਸਸਤ੍ਰ ਅਸਤ੍ਰ ਬਿਦਿਆ ਪ੍ਰਬੀਨ ॥
ਸਰ ਧਾਰ ਬਰਖ ਸਰਦਾਰ ਚੀਨ ॥
ਰਘੁਰਾਜ ਆਦਿ ਮੋਹੇ ਸੁ ਬੀਰ ॥
ਦਲ ਸਹਿਤ ਭੂਮ ਡਿਗੇ ਅਧੀਰ ॥੪੭੪॥
ਤਬ ਕਹੀ ਦੂਤ ਰਾਵਣਹਿ ਜਾਇ ॥
ਕਪਿ ਕਟਕ ਆਜੁ ਜੀਤਯੋ ਬਨਾਇ ॥
ਸੀਅ ਭਜਹੁ ਆਜੁ ਹੁਐ ਕੈ ਨਿਚੀਤ ॥
ਸੰਘਰੇ ਰਾਮ ਰਣ ਇੰਦ੍ਰਜੀਤ ॥੪੭੫॥
ਤਬ ਕਹੇ ਬੈਣ ਤ੍ਰਿਜਟੀ ਬੁਲਾਇ ॥
ਰਣ ਮ੍ਰਿਤਕ ਰਾਮ ਸੀਤਹਿ ਦਿਖਾਇ ॥
ਲੈ ਗਈ ਨਾਥ ਜਹਿ ਗਿਰੇ ਖੇਤ ॥
ਮ੍ਰਿਗ ਮਾਰ ਸਿੰਘ ਜਯੋ ਸੁਪਤ ਅਚੇਤ ॥੪੭੬॥
ਸੀਅ ਨਿਰਖ ਨਾਥ ਮਨ ਮਹਿ ਰਿਸਾਨ ॥
ਦਸ ਅਉਰ ਚਾਰ ਬਿਦਿਆ ਨਿਧਾਨ ॥
ਪੜ ਨਾਗ ਮੰਤ੍ਰ ਸੰਘਰੀ ਪਾਸ ॥
ਪਤਿ ਭ੍ਰਾਤ ਜਯਾਇ ਚਿਤ ਭਯੋ ਹੁਲਾਸ ॥੪੭੭॥
ਸੀਅ ਗਈ ਜਗੇ ਅੰਗਰਾਇ ਰਾਮ ॥
ਦਲ ਸਹਿਤ ਭ੍ਰਾਤ ਜੁਤ ਧਰਮ ਧਾਮ ॥
ਬਜੇ ਸੁ ਨਾਦਿ ਗਜੇ ਸੁ ਬੀਰ ॥
ਸਜੇ ਹਥਿਯਾਰ ਭਜੇ ਅਧੀਰ ॥੪੭੮॥
ਸੰਮੁਲੇ ਸੂਰ ਸਰ ਬਰਖ ਜੁਧ ॥
ਹਨ ਸਾਲ ਤਾਲ ਬਿਕ੍ਰਾਲ ਕ੍ਰੂਧ ॥
ਤਜਿ ਜੁਧ ਸੁਧ ਸੁਰ ਮੇਘ ਧਰਣ ॥
ਥਲ ਗਯੋ ਨਕੁੰਭਲਾ ਹੋਮ ਕਰਣ ॥੪੭੯॥
ਲਘ ਬੀਰ ਤੀਰ ਲੰਕੇਸ ਆਨ ॥
ਇਮ ਕਹੈ ਬੈਣ ਤਜ ਭ੍ਰਾਤ ਕਾਨ ॥
ਆਇ ਹੈ ਸਤ੍ਰੁ ਇਹ ਘਾਤ ਹਾਥ ॥
ਇੰਦ੍ਰਾਰ ਬੀਰ ਅਰਬਰ ਪ੍ਰਮਾਥ ॥੪੮੦॥
ਨਿਜ ਮਾਸ ਕਾਟ ਕਰ ਕਰਤ ਹੋਮ ॥
ਥਰਹਰਤ ਭੂੰਮਿ ਅਰ ਚਕਤ ਬਯੋਮ ॥
ਤਹ ਗਯੋ ਰਾਮ ਭ੍ਰਾਤਾ ਨਿਸੰਗਿ ॥
ਕਰ ਧਰੇ ਧਨੁਖ ਕਟ ਕਸਿ ਨਿਖੰਗ ॥੪੮੧॥
ਚਿੰਤੀ ਸੁ ਚਿਤ ਦੇਵੀ ਪ੍ਰਚੰਡ ॥
ਅਰ ਹਣਯੋ ਬਾਣ ਕੀਨੋ ਦੁਖੰਡ ॥
ਰਿਪ ਫਿਰੇ ਮਾਰ ਦੁੰਦਭ ਬਜਾਇ ॥
ਉਤ ਭਜੇ ਦਈਤ ਦਲਪਤਿ ਜੁਝਾਇ ॥੪੮੨॥
ਇਤਿ ਇੰਦ੍ਰਜੀਤ ਬਧਹਿ ਧਿਆਇ ਸਮਾਪਤਮ ਸਤੁ ॥