ਸੰਗੀਤ ਭੁਜੰਗ ਪ੍ਰਯਾਤ ਛੰਦ

ਜਾਗੜਦੰਗ ਜੁਝਯੋ ਭਾਗੜਦੰਗ ਭ੍ਰਾਤੰ

ਰਾਗੜਦੰਗ ਰਾਮੰ ਤਾਗੜਦੰਗ ਤਾਤੰ

ਬਾਗੜਦੰਗ ਬਾਣੰ ਛਾਗੜਦੰਗ ਛੋਰੇ

ਆਗੜਦੰਗ ਆਕਾਸ ਤੇ ਜਾਨ ਓਰੇ ॥੫੭੫॥

ਬਾਗੜਦੰਗ ਬਾਜੀ ਰਥੀ ਬਾਣ ਕਾਟੇ

ਗਾਗੜਦੰਗ ਗਾਜੀ ਗਜੀ ਵੀਰ ਡਾਟੇ

ਮਾਗੜਦੰਗ ਮਾਰੇ ਸਾਗੜਦੰਗ ਸੂਰੰ

ਬਾਗੜਦੰਗ ਬਯਾਹੈਂ ਹਾਗੜਦੰਗ ਹੂਰੰ ॥੫੭੬॥

ਜਾਗੜਦੰਗ ਜੀਤਾ ਖਾਗੜਦੰਗ ਖੇਤੰ

ਭਾਗੜਦੰਗ ਭਾਗੇ ਕਾਗੜਦੰਗ ਕੇਤੰ

ਸਾਗੜਦੰਗ ਸੂਰਾਨੁ ਜੁੰਆਨ ਪੇਖਾ

ਪਾਗੜਦੰਗ ਪ੍ਰਾਨਾਨ ਤੇ ਪ੍ਰਾਨ ਲੇਖਾ ॥੫੭੭॥

ਚਾਗੜਦੰਗ ਚਿੰਤੰ ਪਾਗੜਦੰਗ ਪ੍ਰਾਜੀ

ਸਾਗੜਦੰਗ ਸੈਨਾ ਲਾਗੜਦੰਗ ਲਾਜੀ

ਸਾਗੜਦੰਗ ਸੁਗ੍ਰੀਵ ਤੇ ਆਦਿ ਲੈ ਕੈ

ਕਾਗੜਦੰਗ ਕੋਪੇ ਤਾਗੜਦੰਗ ਤੈ ਕੈ ॥੫੭੮॥

ਹਾਗੜਦੰਗ ਹਨੂ ਕਾਗੜਦੰਗ ਕੋਪਾ

ਬਾਗੜਦੰਗ ਬੀਰਾ ਨਮੋ ਪਾਵ ਰੋਪਾ

ਸਾਗੜਦੰਗ ਸੂਰੰ ਹਾਗੜਦੰਗ ਹਾਰੇ

ਤਾਗੜਦੰਗ ਤੈ ਕੈ ਹਨੂ ਤਉ ਪੁਕਾਰੇ ॥੫੭੯॥

ਸਾਗੜਦੰਗ ਸੁਨਹੋ ਰਾਗੜਦੰਗ ਰਾਮੰ

ਦਾਗੜਦੰਗ ਦੀਜੇ ਪਾਗੜਦੰਗ ਪਾਨੰ

ਪਾਗੜਦੰਗ ਪੀਠੰ ਠਾਗੜਦੰਗ ਠੋਕੋ

ਹਰੋ ਆਜ ਪਾਨੰ ਸੁਰੰ ਮੋਹ ਲੋਕੋ ॥੫੮੦॥

ਆਗੜਦੰਗ ਐਸੇ ਕਹਯੋ ਅਉ ਉਡਾਨੋ

ਗਾਗੜਦੰਗ ਗੈਨੰ ਮਿਲਯੋ ਮਧ ਮਾਨੋ

ਰਾਗੜਦੰਗ ਰਾਮੰ ਆਗੜਦੰਗ ਆਸੰ

ਬਾਗੜਦੰਗ ਬੈਠੇ ਨਾਗੜਦੰਗ ਨਿਰਾਸੰ ॥੫੮੧॥

ਆਗੜਦੰਗ ਆਗੇ ਕਾਗੜਦੰਗ ਕੋਊ

ਮਾਗੜਦੰਗ ਮਾਰੇ ਸਾਗੜਦੰਗ ਸੋਊ

ਨਾਗੜਦੰਗ ਨਾਕੀ ਤਾਗੜਦੰਗ ਤਾਲੰ

ਮਾਗੜਦੰਗ ਮਾਰੇ ਬਾਗੜਦੰਗ ਬਿਸਾਲੰ ॥੫੮੨॥

ਆਗੜਦੰਗ ਏਕੰ ਦਾਗੜਦੰਗ ਦਾਨੋ

ਚਾਗੜਦੰਗ ਚੀਰਾ ਦਾਗੜਦੰਗ ਦੁਰਾਨੋ

ਦਾਗੜਦੰਗ ਦੋਖੀ ਬਾਗੜਦੰਗ ਬੂਟੀ

ਆਗੜਦੰਗ ਹੈ ਏਕ ਤੇ ਏਕ ਜੂਟੀ ॥੫੮੩॥

ਚਾਗੜਦੰਗ ਚਉਕਾ ਹਾਗੜਦੰਗ ਹਨਵੰਤਾ

ਜਾਗੜਦੰਗ ਜੋਧਾ ਮਹਾ ਤੇਜ ਮੰਤਾ

ਆਗੜਦੰਗ ਉਖਾਰਾ ਪਾਗੜਦੰਗ ਪਹਾਰੰ

ਆਗੜਦੰਗ ਲੈ ਅਉਖਧੀ ਕੋ ਸਿਧਾਰੰ ॥੫੮੪॥

ਆਗੜਦੰਗ ਆਏ ਜਹਾ ਰਾਮ ਖੇਤੰ

ਬਾਗੜਦੰਗ ਬੀਰੰ ਜਹਾ ਤੇ ਅਚੇਤੰ

ਬਾਗੜਦੰਗ ਬਿਸਲਯਾ ਮਾਗੜਦੰਗ ਮੁਖੰ

ਡਾਗੜਦੰਗ ਡਾਰੀ ਸਾਗੜਦੰਗ ਸੁਖੰ ॥੫੮੫॥

ਜਾਗੜਦੰਗ ਜਾਗੇ ਸਾਗੜਦੰਗ ਸੂਰੰ

ਘਾਗੜਦੰਗ ਘੁਮੀ ਹਾਗੜਦੰਗ ਹੂਰੰ

ਛਾਗੜਦੰਗ ਛੂਟੇ ਨਾਗੜਦੰਗ ਨਾਦੰ

ਬਾਗੜਦੰਗ ਬਾਜੇ ਨਾਗੜਦੰਗ ਨਾਦੰ ॥੫੮੬॥

ਤਾਗੜਦੰਗ ਤੀਰੰ ਛਾਗੜਦੰਗ ਛੂਟੇ

ਗਾਗੜਦੰਗ ਗਾਜੀ ਜਾਗੜਦੰਗ ਜੁਟੇ

ਖਾਗੜਦੰਗ ਖੇਤੰ ਸਾਗੜਦੰਗ ਸੋਏ

ਪਾਗੜਦੰਗ ਤੇ ਪਾਕ ਸਾਹੀਦ ਹੋਏ ॥੫੮੭॥

ਕਲਸ

ਮਚੇ ਸੂਰਬੀਰ ਬਿਕ੍ਰਾਰੰ

ਨਚੇ ਭੂਤ ਪ੍ਰੇਤ ਬੈਤਾਰੰ

ਝਮਝਮ ਲਸਤ ਕੋਟਿ ਕਰਵਾਰੰ

ਝਲਹਲੰਤ ਉਜਲ ਅਸਿ ਧਾਰੰ ॥੫੮੮॥

ਤ੍ਰਿਭੰਗੀ ਛੰਦ

ਉਜਲ ਅਸ ਧਾਰੰ ਲਸਤ ਅਪਾਰੰ ਕਰਣ ਲੁਝਾਰੰ ਛਬਿ ਧਾਰੰ

ਸੋਭਿਤ ਜਿਮੁ ਆਰੰ ਅਤ ਛਬਿ ਧਾਰੰ ਸੁ ਬਧ ਸੁਧਾਰੰ ਅਰ ਗਾਰੰ

ਜੈਪਤ੍ਰੰ ਦਾਤੀ ਮਦਿਣੰ ਮਾਤੀ ਸ੍ਰੋਣੰ ਰਾਤੀ ਜੈ ਕਰਣੰ

ਦੁਜਨ ਦਲ ਹੰਤੀ ਅਛਲ ਜਯੰਤੀ ਕਿਲਵਿਖ ਹੰਤੀ ਭੈ ਹਰਣੰ ॥੫੮੯॥

ਕਲਸ

ਭਰਹਰੰਤ ਭਜਤ ਰਣ ਸੂਰੰ

ਥਰਹਰ ਕਰਤ ਲੋਹ ਤਨ ਪੂਰੰ

ਤੜਭੜ ਬਜੈਂ ਤਬਲ ਅਰੁ ਤੂਰੰ

ਘੁਮੀ ਪੇਖ ਸੁਭਟ ਰਨ ਹੂਰੰ ॥੫੯੦॥