ਤ੍ਰਿਭੰਗੀ ਛੰਦ

ਘੁੰਮੀ ਰਣ ਹੂਰੰ ਨਭ ਝੜ ਪੂਰੰ ਲਖ ਲਖ ਸੂਰੰ ਮਨ ਮੋਹੀ

ਆਰੁਣ ਤਨ ਬਾਣੰ ਛਬ ਅਪ੍ਰਮਾਣੰ ਅਤਿਦੁਤ ਖਾਣੰ ਤਨ ਸੋਹੀ

ਕਾਛਨੀ ਸੁਰੰਗੰ ਛਬਿ ਅੰਗ ਅੰਗੰ ਲਜਤ ਅਨੰਗੰ ਲਖ ਰੂਪੰ

ਸਾਇਕ ਦ੍ਰਿਗ ਹਰਣੀ ਕੁਮਤ ਪ੍ਰਜਰਣੀ ਬਰਬਰ ਬਰਣੀ ਬੁਧ ਕੂਪੰ ॥੫੯੧॥

ਕਲਸ

ਕਮਲ ਬਦਨ ਸਾਇਕ ਮ੍ਰਿਗ ਨੈਣੀ

ਰੂਪ ਰਾਸ ਸੁੰਦਰ ਪਿਕ ਬੈਣੀ

ਮ੍ਰਿਗਪਤ ਕਟ ਛਾਜਤ ਗਜ ਗੈਣੀ

ਨੈਨ ਕਟਾਛ ਮਨਹਿ ਹਰ ਲੈਣੀ ॥੫੯੨॥

ਤ੍ਰਿਭੰਗੀ ਛੰਦ

ਸੁੰਦਰ ਮ੍ਰਿਗ ਨੈਣੀ ਸੁਰ ਪਿਕ ਬੈਣੀ ਚਿਤ ਹਰ ਲੈਣੀ ਗਜ ਗੈਣੰ

ਮਾਧੁਰ ਬਿਧਿ ਬਦਨੀ ਸੁਬੁਧਿਨ ਸਦਨੀ ਕੁਮਤਿਨ ਕਦਨੀ ਛਬਿ ਮੈਣੰ

ਅੰਗਕਾ ਸੁਰੰਗੀ ਨਟਵਰ ਰੰਗੀ ਝਾਝ ਉਤੰਗੀ ਪਗ ਧਾਰੰ

ਬੇਸਰ ਗਜਰਾਰੰ ਪਹੂਚ ਅਪਾਰੰ ਕਚਿ ਘੁੰਘਰਾਰੰ ਆਹਾਰੰ ॥੫੯੩॥

ਕਲਸ

ਚਿਬਕ ਚਾਰ ਸੁੰਦਰ ਛਬਿ ਧਾਰੰ

ਠਉਰ ਠਉਰ ਮੁਕਤਨ ਕੇ ਹਾਰੰ

ਕਰ ਕੰਗਨ ਪਹੁਚੀ ਉਜਿਆਰੰ

ਨਿਰਖ ਮਦਨ ਦੁਤ ਹੋਤ ਸੁ ਮਾਰੰ ॥੫੯੪॥

ਤ੍ਰਿਭੰਗੀ ਛੰਦ

ਸੋਭਿਤ ਛਬਿ ਧਾਰੰ ਕਚ ਘੁੰਘਰਾਰੰ ਰਸਨ ਰਸਾਰੰ ਉਜਿਆਰੰ

ਪਹੁੰਚੀ ਗਜਰਾਰੰ ਸੁਬਿਧ ਸੁਧਾਰੰ ਮੁਕਤ ਨਿਹਾਰੰ ਉਰ ਧਾਰੰ

ਸੋਹਤ ਚਖ ਚਾਰੰ ਰੰਗ ਰੰਗਾਰੰ ਬਿਬਿਧ ਪ੍ਰਕਾਰੰ ਅਤਿ ਆਂਜੇ

ਬਿਖ ਧਰ ਮ੍ਰਿਗ ਜੈਸੇ ਜਲ ਜਨ ਵੈਸੇ ਸਸੀਅਰ ਜੈਸੇ ਸਰ ਮਾਜੇ ॥੫੯੫॥

ਕਲਸ

ਭਯੋ ਮੂੜ ਰਾਵਣ ਰਣ ਕ੍ਰੁਧੰ

ਮਚਿਓ ਆਨ ਤੁਮਲ ਜਬ ਜੁਧੰ

ਜੂਝੇ ਸਕਲ ਸੂਰਮਾ ਸੁਧੰ

ਅਰ ਦਲ ਮਧਿ ਸਬਦ ਕਰ ਉਧੰ ॥੫੯੬॥

ਤ੍ਰਿਭੰਗੀ ਛੰਦ

ਧਾਯੋ ਕਰ ਕ੍ਰੁਧੰ ਸੁਭਟ ਬਿਰੁਧੰ ਗਲਿਤ ਸੁਬੁਧੰ ਗਹਿ ਬਾਣੰ

ਕੀਨੋ ਰਣ ਸੁਧੰ ਨਚਤ ਕਬੁਧੰ ਅਤ ਧੁਨ ਉਧੰ ਧਨੁ ਤਾਣੰ

ਧਾਏ ਰਜਵਾਰੇ ਦੁਧਰ ਹਕਾਰੇ ਸੁ ਬ੍ਰਣ ਪ੍ਰਹਾਰੇ ਕਰ ਕੋਪੰ

ਘਾਇਨ ਤਨ ਰਜੇ ਦੁ ਪਗ ਭਜੇ ਜਨੁ ਹਰ ਗਜੇ ਪਗ ਰੋਪੰ ॥੫੯੭॥

ਕਲਸ

ਅਧਿਕ ਰੋਸ ਸਾਵਤ ਰਨ ਜੂਟੇ

ਬਖਤਰ ਟੋਪ ਜਿਰੈ ਸਭ ਫੂਟੇ

ਨਿਸਰ ਚਲੇ ਸਾਇਕ ਜਨ ਛੂਟੇ

ਜਨਿਕ ਸਿਚਾਨ ਮਾਸ ਲਖ ਟੂਟੇ ॥੪੯੮॥

ਤ੍ਰਿਭੰਗੀ ਛੰਦ

ਸਾਇਕ ਜਣੁ ਛੂਟੇ ਤਿਮ ਅਰਿ ਜੂਟੇ ਬਖਤਰ ਫੂਟੇ ਜੇਬ ਜਿਰੇ

ਮਸਹਰ ਭੁਖਿਆਏ ਤਿਮੁ ਅਰਿ ਧਾਏ ਸਸਤ੍ਰ ਨਚਾਇਨ ਫੇਰਿ ਫਿਰੇਾਂ

ਸਨਮੁਖਿ ਰਣ ਗਾਜੈਂ ਕਿਮਹੂੰ ਭਾਜੈਂ ਲਖ ਸੁਰ ਲਾਜੈਂ ਰਣ ਰੰਗੰ

ਜੈ ਜੈ ਧੁਨ ਕਰਹੀ ਪੁਹਪਨ ਡਰਹੀ ਸੁ ਬਿਧਿ ਉਚਰਹੀ ਜੈ ਜੰਗੰ ॥੫੯੯॥

ਕਲਸ

ਮੁਖ ਤੰਬੋਰ ਅਰੁ ਰੰਗ ਸੁਰੰਗੰ

ਨਿਡਰ ਭ੍ਰਮੰਤ ਭੂੰਮਿ ਉਹ ਜੰਗੰ

ਲਿਪਤ ਮਲੈ ਘਨਸਾਰ ਸੁਰੰਗੰ

ਰੂਪ ਭਾਨ ਗਤਿਵਾਨ ਉਤੰਗੰ ॥੬੦੦॥