ਸ੍ਵੈਯਾ ਛੰਦ

ਰੋਸ ਭਰਯੋ ਰਨ ਮੌ ਰਘੁਨਾਥ ਸੁ ਰਾਵਨ ਕੋ ਬਹੁ ਬਾਨ ਪ੍ਰਹਾਰੇ

ਸ੍ਰੋਣਨ ਨੈਕ ਲਗਯੋ ਤਿਨ ਕੇ ਤਨ ਫੋਰ ਜਿਰੈ ਤਨ ਪਾਰ ਪਧਾਰੇ

ਬਾਜ ਗਜੀ ਰਥ ਰਾਜ ਰਥੀ ਰਣ ਭੂਮਿ ਗਿਰੇ ਇਹ ਭਾਤਿ ਸੰਘਾਰੇ

ਜਾਨੋ ਬਸੰਤ ਕੇ ਅੰਤ ਸਮੈ ਕਦਲੀ ਦਲ ਪਉਨ ਪ੍ਰਚੰਡ ਉਖਾਰੇ ॥੬੧੦॥

ਧਾਇ ਪਰੇ ਕਰ ਕੋਪ ਬਨੇਚਰ ਹੈ ਤਿਨ ਕੇ ਜੀਅ ਰੋਸ ਜਗਯੋ

ਕਿਲਕਾਰ ਪੁਕਾਰ ਪਰੇ ਚਹੂੰ ਘਾਰਣ ਛਾਡਿ ਹਠੀ ਨਹਿ ਏਕ ਭਗਯੋ

ਗਹਿ ਬਾਨ ਕਮਾਨ ਗਦਾ ਬਰਛੀ ਉਤ ਤੇ ਦਲ ਰਾਵਨ ਕੋ ਉਮਗਯੋ

ਭਟ ਜੂਝਿ ਅਰੂਝਿ ਗਿਰੇ ਧਰਣੀ ਦਿਜਰਾਜ ਭ੍ਰਮਯੋ ਸਿਵ ਧਯਾਨ ਡਿਗਯੋ ॥੬੧੧॥

ਜੂਝਿ ਅਰੂਝਿ ਗਿਰੇ ਭਟਵਾ ਤਨ ਘਾਇਨ ਘਾਇ ਘਨੇ ਭਿਭਰਾਨੇ

ਜੰਬੁਕ ਗਿਧ ਪਿਸਾਚ ਨਿਸਾਚਰ ਫੂਲ ਫਿਰੇ ਰਨ ਮੌ ਰਹਸਾਨੇ

ਕਾਪ ਉਠੀ ਸੁ ਦਿਸਾ ਬਿਦਿਸਾ ਦਿਗਪਾਲਨ ਫੇਰ ਪ੍ਰਲੈ ਅਨੁਮਾਨੇ

ਭੂਮਿ ਅਕਾਸ ਉਦਾਸ ਭਏ ਗਨ ਦੇਵ ਅਦੇਵ ਭ੍ਰਮੇ ਭਹਰਾਨੇ ॥੬੧੨॥

ਰਾਵਨ ਰੋਸ ਭਰਯੋ ਰਨ ਮੋ ਰਿਸ ਸੌ ਸਰ ਓਘ ਪ੍ਰਓਘ ਪ੍ਰਹਾਰੇ

ਭੂਮਿ ਅਕਾਸ ਦਿਸਾ ਬਿਦਿਸਾ ਸਭ ਓਰ ਰੁਕੇ ਨਹਿ ਜਾਤ ਨਿਹਾਰੇ

ਸ੍ਰੀ ਰਘੁਰਾਜ ਸਰਾਸਨ ਲੈ ਛਿਨ ਮੌ ਛੁਭ ਕੈ ਸਰ ਪੁੰਜ ਨਿਵਾਰੇ

ਜਾਨਕ ਭਾਨ ਉਦੈ ਨਿਸ ਕਉ ਲਖਿ ਕੈ ਸਭ ਹੀ ਤਪ ਤੇਜ ਪਧਾਰੇ ॥੬੧੩॥

ਰੋਸ ਭਰੇ ਰਨ ਮੋ ਰਘੁਨਾਥ ਕਮਾਨ ਲੈ ਬਾਨ ਅਨੇਕ ਚਲਾਏ

ਬਾਜ ਗਜੀ ਗਜਰਾਜ ਘਨੇ ਰਥ ਰਾਜ ਬਨੇ ਕਰਿ ਰੋਸ ਉਡਾਏ

ਜੇ ਦੁਖ ਦੇਹ ਕਟੇ ਸੀਅ ਕੇ ਹਿਤ ਤੇ ਰਨ ਆਜ ਪ੍ਰਤਖ ਦਿਖਾਏ

ਰਾਜੀਵ ਲੋਚਨ ਰਾਮ ਕੁਮਾਰ ਘਨੋ ਰਨ ਘਾਲ ਘਨੋ ਘਰ ਘਾਏ ॥੬੧੪॥

ਰਾਵਨ ਰੋਸ ਭਰਯੋ ਗਰਜਯੋ ਰਨ ਮੋ ਲਹਿ ਕੈ ਸਭ ਸੈਨ ਭਜਾਨਯੋ

ਆਪ ਹੀ ਹਾਕ ਹਥਿਯਾਰ ਹਠੀ ਗਹਿ ਸ੍ਰੀ ਰਘੁਨੰਦਨ ਸੋ ਰਣ ਠਾਨਯੋ

ਚਾਬਕ ਮਾਰ ਕੁਦਾਇ ਤੁਰੰਗਨ ਜਾਇ ਪਰਯੋ ਕਛੁ ਤ੍ਰਾਸ ਮਾਨਯੋ

ਬਾਨਨ ਤੇ ਬਿਧੁ ਬਾਹਨ ਤੇ ਮਨ ਮਾਰਤ ਕੋ ਰਥ ਛੋਰਿ ਸਿਧਾਨਯੋ ॥੬੧੫॥

ਸ੍ਰੀ ਰਘੁਨੰਦਨ ਕੀ ਭੁਜ ਕੇ ਜਬ ਛੋਰ ਸਰਾਸਨ ਬਾਨ ਉਡਾਨੇ

ਭੂੰਮਿ ਅਕਾਸ ਪਤਾਰ ਚਹੂੰ ਚਕ ਪੂਰ ਰਹੇ ਨਹੀ ਜਾਤ ਪਛਾਨੇ

ਤੋਰ ਸਨਾਹ ਸੁਬਾਹਨ ਕੇ ਤਨ ਆਹ ਕਰੀ ਨਹੀ ਪਾਰ ਪਰਾਨੇ

ਛੋਦ ਕਰੋਟਨ ਓਟਨ ਕੋਟ ਅਟਾਨਮੋ ਜਾਨਕੀ ਬਾਨ ਪਛਾਨੇ ॥੬੧੬॥

ਸ੍ਰੀ ਅਸੁਰਾਰਦਨ ਕੇ ਕਰ ਕੋ ਜਿਨ ਏਕ ਹੀ ਬਾਨ ਬਿਖੈ ਤਨ ਚਾਖਯੋ

ਭਾਜ ਸਰਯੋ ਭਿਰਯੋ ਹਠ ਕੈ ਭਟ ਏਕ ਹੀ ਘਾਇ ਧਰਾ ਪਰ ਰਾਖਯੋ

ਛੇਦ ਸਨਾਹ ਸੁਬਾਹਨ ਕੋ ਸਰ ਓਟਨ ਕੋਟ ਕਰੋਟਨ ਨਾਖਯੋ

ਸੁਆਰ ਜੁਝਾਰ ਅਪਾਰ ਹਠੀ ਰਨ ਹਾਰ ਗਿਰੇ ਧਰ ਹਾਇ ਭਾਖਯੋ ॥੬੧੭॥

ਆਨ ਅਰੇ ਸੁ ਮਰੇ ਸਭ ਹੀ ਭਟ ਜੀਤ ਬਚੇ ਰਨ ਛਾਡਿ ਪਰਾਨੇ

ਦੇਵ ਅਦੇਵਨ ਕੇ ਜਿਤੀਯਾ ਰਨ ਕੋਟ ਹਤੇ ਕਰ ਏਕ ਜਾਨੇ

ਸ੍ਰੀ ਰਘੁਰਾਜ ਪ੍ਰਾਕ੍ਰਮ ਕੋ ਲਖ ਤੇਜ ਸੰਬੂਹ ਸਭੈ ਭਹਰਾਨੇ

ਓਟਨ ਕੂਦ ਕਰੋਟਨ ਫਾਧ ਸੁ ਲੰਕਹਿ ਛਾਡਿ ਬਿਲੰਕ ਸਿਧਾਨੇ ॥੬੧੮॥

ਰਾਵਨ ਰੋਸ ਭਰਯੋ ਰਨ ਮੋ ਗਹਿ ਬੀਸ ਹੂੰ ਬਾਹਿ ਹਥਯਾਰ ਪ੍ਰਹਾਰੇ

ਭੂੰਮਿ ਅਕਾਸ ਦਿਸਾ ਬਿਦਿਸਾ ਚਕਿ ਚਾਰ ਰੁਕੇ ਨਹੀ ਜਾਤ ਨਿਹਾਰੇ

ਫੋਕਨ ਤੈ ਫਲ ਤੈ ਮਧ ਤੈ ਅਧ ਤੈ ਬਧ ਕੈ ਰਣ ਮੰਡਲ ਡਾਰੇ

ਛੰਤ੍ਰ ਧੁਜਾ ਬਰ ਬਾਜ ਰਥੀ ਰਥ ਕਾਟਿ ਸਭੈ ਰਘੁਰਾਜ ਉਤਾਰੇ ॥੬੧੯॥

ਰਾਵਨ ਚਉਪ ਚਲਯੋ ਚਪ ਕੈ ਨਿਜ ਬਾਜ ਬਿਹੀਨ ਜਬੈ ਰਥ ਜਾਨਯੋ

ਢਾਲ ਤ੍ਰਿਸੂਲ ਗਦਾ ਬਰਛੀ ਗਹਿ ਸ੍ਰੀ ਰਘੁਨੰਦਨ ਸੋ ਰਨ ਠਾਨਯੋ

ਧਾਇ ਪਰਯੋ ਲਲਕਾਰ ਹਠੀ ਕਪ ਪੁੰਜਨ ਕੋ ਕਛੁ ਤ੍ਰਾਸ ਮਾਨਯੋ

ਅੰਗਦ ਆਦਿ ਹਨਵੰਤ ਤੇ ਲੈ ਭਟ ਕੋਟ ਹੁਤੇ ਕਰ ਏਕ ਜਾਨਯੋ ॥੬੨੦॥

ਰਾਵਨ ਕੋ ਰਘੁਰਾਜ ਜਬੈ ਰਣ ਮੰਡਲ ਆਵਤ ਮਧਿ ਨਿਹਾਰਯੋ

ਬੀਸ ਸਿਲਾ ਸਿਤ ਸਾਇਕ ਲੈ ਕਰਿ ਕੋਪੁ ਬਡੋ ਉਰ ਮਧ ਪ੍ਰਹਾਰਯੋ

ਭੇਦ ਚਲੇ ਮਰਮ ਸਥਲ ਕੋ ਸਰ ਸ੍ਰੋਣ ਨਦੀ ਸਰ ਬੀਚ ਪਖਾਰਯੋ

ਆਗੇ ਹੀ ਰੇਾਂਗ ਚਲਯੋ ਹਠਿ ਕੈ ਭਟ ਧਾਮ ਕੋ ਭੂਲ ਨਾਮ ਉਚਾਰਯੋ ॥੬੨੧॥

ਰੋਸ ਭਰਯੋ ਰਨ ਮੌ ਰਘੁਨਾਥ ਸੁ ਪਾਨ ਕੇ ਬੀਚ ਸਰਾਸਨ ਲੈ ਕੈ

ਪਾਚਕ ਪਾਇ ਹਟਾਇ ਦਯੋ ਤਿਹ ਬੀਸਹੂੰ ਬਾਹਿ ਬਿਨਾ ਓਹ ਕੈ ਕੈ

ਦੈ ਦਸ ਬਾਨ ਬਿਮਾਨ ਦਸੋ ਸਿਰ ਕਾਟ ਦਏ ਸਿਵ ਲੋਕ ਪਠੈ ਕੈ

ਸ੍ਰੀ ਰਘੁਰਾਜ ਬਰਯੋ ਸੀਅ ਕੋ ਬਹੁਰੋ ਜਨੁ ਜੁਧ ਸੁਯੰਬਰ ਜੈ ਕੈ ॥੬੨੨॥

ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਦਸ ਸਿਰ ਬਧਹ ਧਿਆਇ ਸਮਾਪਤਮ ਸਤੁ

ਅਥ ਮਦੋਦਰੀ ਸਮੋਧ ਬਭੀਛਨ ਕੋ ਲੰਕ ਰਾਜ ਦੀਬੋ

ਸੀਤਾ ਮਿਲਬੋ ਕਥਨੰ

ਸ੍ਵੈਯਾ ਛੰਦ

ਇੰਦ੍ਰ ਡਰਾਕੁਲ ਥੋ ਜਿਹ ਕੇ ਡਰ ਸੂਰਜ ਚੰਦ੍ਰ ਹੁਤੋ ਭਯ ਭੀਤੋ

ਲੂਟ ਲਯੋ ਧਨ ਜਉਨ ਧਨੇਸ ਕੋ ਬ੍ਰਹਮ ਹੁਤੋ ਚਿਤ ਮੋਨਨਿ ਚੀਤੋ

ਇੰਦ੍ਰ ਸੇ ਭੂਪ ਅਨੇਕ ਲਰੈ ਇਨ ਸੌ ਫਿਰਿ ਕੈ ਗ੍ਰਹ ਜਾਤ ਜੀਤੋ

ਸੋ ਰਨ ਆਜ ਭਲੈਂ ਰਘੁਰਾਜ ਸੁ ਜੁਧ ਸੁਯੰਬਰ ਕੈ ਸੀਅ ਜੀਤੋ ॥੬੨੩॥