ਅਲਕਾ ਛੰਦ

ਚਟਪਟ ਸੈਣੰ ਖਟਪਟ ਭਾਜੇ

ਝਟਪਟ ਜੁਝਯੋ ਲਖ ਰਣ ਰਾਜੇ

ਸਟਪਟ ਭਾਜੇ ਅਟਪਟ ਸੂਰੰ

ਝਟਪਟ ਬਿਸਰੀ ਘਟ ਪਟ ਹੂਰੰ ॥੬੨੪॥

ਚਟਪਟ ਪੈਠੇ ਖਟਪਟ ਲੰਕੰ

ਰਣ ਤਜ ਸੂਰੰ ਸਰ ਧਰ ਬੰਕੰ

ਝਲਹਲ ਬਾਰੰ ਨਰਬਰ ਨੈਣੰ

ਧਕਿ ਧਕਿ ਉਚਰੇ ਭਕਿ ਭਕਿ ਬੈਣੰ ॥੬੨੫॥

ਨਰ ਬਰ ਰਾਮੰ ਬਰਨਰ ਮਾਰੋ

ਝਟਪਟ ਬਾਹੰ ਕਟਿ ਕਟਿ ਡਾਰੋ

ਤਬ ਸਭ ਭਾਜੇ ਰਖ ਰਖ ਪ੍ਰਾਣੰ

ਖਟਪਟ ਮਾਰੇ ਝਟਪਟ ਬਾਣੰ ॥੬੨੬॥

ਚਟਪਟ ਰਾਨੀ ਸਟਪਟ ਧਾਈ

ਰਟਪਟ ਰੋਵਤ ਅਟਪਟ ਆਈ

ਚਟਪਟ ਲਾਗੀ ਅਟਪਟ ਪਾਯੰ

ਨਰਬਰ ਨਿਰਖੇ ਰਘੁਬਰ ਰਾਯੰ ॥੬੨੭॥

ਚਟਪਟ ਲੋਟੈਂ ਅਟਪਟ ਧਰਣੀ

ਕਸਿ ਕਸਿ ਰੋਵੈਂ ਬਰਨਰ ਬਰਣੀ

ਪਟਪਟ ਡਾਰੈਂ ਅਟਪਟ ਕੇਸੰ

ਬਟ ਹਰਿ ਕੂਕੈਂ ਨਟ ਵਰ ਭੇਸੰ ॥੬੨੮॥

ਚਟਪਟ ਚੀਰੰ ਅਟਪਟ ਪਾਰੈਂ

ਧਰ ਕਰ ਧੂਮੰ ਸਰਬਰ ਡਾਰੈਂ

ਸਟਪਟ ਲੋਟੈਂ ਖਟਪਟ ਭੂਮੰ

ਝਟਪਟ ਝੂਰੈਂ ਘਰਹਰ ਘੂਮੰ ॥੬੨੯॥