ਰਸਾਵਲ ਛੰਦ

ਜਬੈ ਰਾਮ ਦੇਖੈ

ਮਹਾ ਰੂਪ ਲੇਖੈ

ਰਹੀ ਨਯਾਇ ਸੀਸੰ

ਸਭੈ ਨਾਰ ਈਸੰ ॥੬੩੦॥

ਲਖੈਂ ਰੂਪ ਮੋਹੀ

ਫਿਰੀ ਰਾਮ ਦੇਹੀ

ਦਈ ਤਾਹਿ ਲੰਕਾ

ਜਿਮੰ ਰਾਜ ਟੰਕਾ ॥੬੩੧॥

ਕ੍ਰਿਪਾ ਦ੍ਰਿਸਟ ਭੀਨੇ

ਤਰੇ ਨੇਤ੍ਰ ਕੀਨੇ

ਝਰੈ ਬਾਰ ਐਸੇ

ਮਹਾ ਮੇਘ ਜੈਸੇ ॥੬੩੨॥

ਛਕੀ ਪੇਖ ਨਾਰੀ

ਸਰੰ ਕਾਮ ਮਾਰੀ

ਬਿਧੀ ਰੂਪ ਰਾਮੰ

ਮਹਾ ਧਰਮ ਧਾਮੰ ॥੬੩੩॥

ਤਜੀ ਨਾਥ ਪ੍ਰੀਤੰ

ਚੁਭੇ ਰਾਮ ਚੀਤੰ

ਰਹੀ ਜੋਰ ਨੈਣੰ

ਕਹੈਂ ਮਦ ਬੈਣੰ ॥੬੩੪॥

ਸੀਆ ਨਾਥ ਨੀਕੇ

ਹਰੈਂ ਹਾਰ ਜੀਕੇ

ਲਏ ਜਾਤ ਚਿਤੰ

ਮਨੋ ਚੋਰ ਬਿਤੰ ॥੬੩੫॥

ਸਭੈ ਪਾਇ ਲਾਗੋ

ਪਤੰ ਦ੍ਰੋਹ ਤਯਾਗੋ

ਲਗੀ ਧਾਇ ਪਾਯੰ

ਸਭੈ ਨਾਰਿ ਆਯੰ ॥੬੩੬॥

ਮਹਾ ਰੂਪ ਜਾਨੇ

ਚਿਤੰ ਚੋਰ ਮਾਨੇ

ਚੁਭੇ ਚਿਤ੍ਰ ਐਸੇ

ਸਿਤੰ ਸਾਇ ਕੈਸੇ ॥੬੩੭॥

ਲਗੋ ਹੇਮ ਰੂਪੰ

ਸਭੈ ਭੂਪ ਭੂਪੰ

ਰੰਗੇ ਰੰਗ ਨੈਣੰ

ਛਕੇ ਦੇਵ ਗੈਣੰ ॥੬੩੮॥

ਜਿਨੈ ਏਕ ਬਾਰੰ

ਲਖੇ ਰਾਵਣਾਰੰ

ਰਹੀ ਮੋਹਤ ਹ੍ਵੈ ਕੈ

ਲੁਭੀ ਦੇਖ ਕੈ ਕੈ ॥੬੩੯॥

ਛਕੀ ਰੂਪ ਰਾਮੰ

ਗਏ ਭੂਲ ਧਾਮੰ

ਕਰਯੋ ਰਾਮ ਬੋਧੰ

ਮਹਾ ਜੁਧ ਜੋਧੰ ॥੬੪੦॥

ਰਾਮ ਬਾਚ ਮਦੋਦਰੀ ਪ੍ਰਤਿ