ਰਸਾਵਲ ਛੰਦ

ਸੁਨੋ ਰਾਜ ਨਾਰੀ

ਕਹਾ ਭੂਲ ਹਮਾਰੀ

ਚਿਤੰ ਚਿਤ ਕੀਜੈ

ਪੁਨਰ ਦੋਸ ਦੀਜੈ ॥੬੪੧॥

ਮਿਲੈ ਮੋਹਿ ਸੀਤਾ

ਚਲੈ ਧਰਮ ਗੀਤਾ

ਪਠਯੋ ਪਉਨ ਪੂਤੰ

ਹੁਤੋ ਅਗ੍ਰ ਦੂਤੰ ॥੬੪੨॥

ਚਲਯੋ ਧਾਇ ਕੈ ਕੈ

ਸੀਆ ਸੋਧ ਲੈ ਕੈ

ਹੁਤੀ ਬਾਗ ਮਾਹੀ

ਤਰੇ ਬ੍ਰਿਛ ਛਾਹੀ ॥੬੪੩॥

ਪਰਯੋ ਜਾਇ ਪਾਯੰ

ਸੁਨੋ ਸੀਅ ਮਾਯੰ

ਰਿਪੰ ਰਾਮ ਮਾਰੇ

ਖਰੇ ਤੋਹਿ ਦੁਆਰੇ ॥੬੪੪॥

ਚਲੋ ਬੇਗ ਸੀਤਾ

ਜਹਾ ਰਾਮ ਜੀਤਾ

ਸਭੈ ਸਤ੍ਰੁ ਮਾਰੇ

ਭੂਅੰ ਭਾਰ ਉਤਾਰੇ ॥੬੪੫॥

ਚਲੀ ਮੋਦ ਕੈ ਕੈ

ਹਨੂ ਸੰਗ ਲੈ ਕੈ

ਸੀਆ ਰਾਮ ਦੇਖੇ

ਉਹੀ ਰੂਪ ਲੇਖੇ ॥੬੪੬॥

ਲਗੀ ਆਨ ਪਾਯੰ

ਲਖੀ ਰਾਮ ਰਾਯੰ

ਕਹਯੋ ਕਉਲ ਨੈਨੀ

ਬਿਧੁੰ ਬਾਕ ਬੈਨੀ ॥੬੪੭॥

ਧਸੋ ਅਗ ਮਧੰ

ਤਬੈ ਹੋਇ ਸੁਧੰ

ਲਈ ਮਾਨ ਸੀਸੰ

ਰਚਯੋ ਪਾਵਕੀਸੰ ॥੬੪੮॥

ਗਈ ਪੈਠ ਐਸੇ

ਘਨੰ ਬਿਜ ਜੈਸੇ

ਸ੍ਰੁਤੰ ਜੇਮ ਗੀਤਾ

ਮਿਲੀ ਤੇਮ ਸੀਤਾ ॥੬੪੯॥

ਧਸੀ ਜਾਇ ਕੈ ਕੈ

ਕਢੀ ਕੁੰਦਨ ਹ੍ਵੈ ਕੈ

ਗਰੈ ਰਾਮ ਲਾਈ

ਕਬੰ ਕ੍ਰਿਤ ਗਾਈ ॥੬੫੦॥

ਸਭੋ ਸਾਧ ਮਾਨੀ

ਤਿਹੂ ਲੋਗ ਜਾਨੀ

ਬਜੇ ਜੀਤ ਬਾਜੇ

ਤਬੈ ਰਾਮ ਗਾਜੇ ॥੬੫੧॥

ਲਈ ਜੀਤ ਸੀਤਾ

ਮਹਾ ਸੁਭ੍ਰ ਗੀਤਾ

ਸਭੈ ਦੇਵ ਹਰਖੇ

ਨਭੰ ਪੁਹਪ ਬਰਖੇ ॥੬੫੨॥

ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਬਭੀਛਨ ਕੋ ਲੰਕਾ ਕੋ ਰਾਜ ਦੀਬੋ ਮਦੋਦਰੀ ਸਮੋਧ ਕੀਬੋ ਸੀਤਾ ਮਿਲਬੋ ਧਯਾਇ ਸਮਾਪਤੰ ॥੧੮॥

ਅਥ ਅਉਧਪੁਰੀ ਕੋ ਚਲਬੋ ਕਥਨੰ

ਰਸਾਵਲ ਛੰਦ

ਤਬੈ ਪੁਹਪੁ ਪੈ ਕੈ

ਚੜੇ ਜੁਧ ਜੈ ਕੈ

ਸਭੈ ਸੂਰ ਗਾਜੈ

ਜਯੰ ਗੀਤ ਬਾਜੇ ॥੬੫੩॥

ਚਲੇ ਮੋਦ ਹ੍ਵੈ ਕੈ

ਕਪੀ ਬਾਹਨ ਲੈ ਕੈ

ਪੁਰੀ ਅਉਧ ਪੇਖੀ

ਸ੍ਰੁਤੰ ਸੁਰਗ ਲੇਖੀ ॥੬੫੪॥