ਭੁਜੰਗ ਪ੍ਰਯਾਤ ਛੰਦ

ਸਭੈ ਬਿਪ ਆਗਸਤ ਤੇ ਆਦਿ ਲੈ ਕੈ

ਭ੍ਰਿਗੰ ਅੰਗੁਰਾ ਬਿਆਸ ਤੇ ਲੈ ਬਿਸਿਸਟੰ

ਬਿਸ੍ਵਾਮਿਤ੍ਰ ਅਉ ਬਾਲਮੀਕੰ ਸੁ ਅਤ੍ਰੰ

ਦੁਰਬਾਸਾ ਸਭੈ ਕਸਪ ਤੇ ਆਦ ਲੈ ਕੈ ॥੬੯੬॥

ਜਭੈ ਰਾਮ ਦੇਖੈ ਸਭੈ ਬਿਪ ਆਏ

ਪਰਯੋ ਧਾਇ ਪਾਯੰ ਸੀਆ ਨਾਥ ਜਗਤੰ

ਦਯੋ ਆਸਨੰ ਅਰਘੁ ਪਾਦ ਰਘੁ ਤੇਣੰ

ਦਈ ਆਸਿਖੰ ਮੌਨਨੇਸੰ ਪ੍ਰਸਿੰਨਯੰ ॥੬੯੭॥

ਭਈ ਰਿਖ ਰਾਮੰ ਬਡੀ ਗਿਆਨ ਚਰਚਾ

ਕਹੋ ਸਰਬ ਜੌਪੈ ਬਢੈ ਏਕ ਗ੍ਰੰਥਾ

ਬਿਦਾ ਬਿਪ੍ਰ ਕੀਨੇ ਘਨੀ ਦਛਨਾ ਦੈ

ਚਲੇ ਦੇਸ ਦੇਸੰ ਮਹਾ ਚਿਤ ਹਰਖੰ ॥੬੯੮॥

ਇਹੀ ਬੀਚ ਆਯੋ ਮ੍ਰਿਤੰ ਸੂਨ ਬਿਪੰ

ਜੀਐ ਬਾਲ ਆਜੈ ਨਹੀ ਤੋਹਿ ਸ੍ਰਾਪੰ

ਸਭੈ ਰਾਮ ਜਾਨੀ ਚਿਤੰ ਤਾਹਿ ਬਾਤਾ

ਦਿਸੰ ਬਾਰਣੀ ਤੇ ਬਿਬਾਣੰ ਹਕਾਰਯੋ ॥੬੯੯॥

ਹੁਤੋ ਏਕ ਸੂਦ੍ਰੰ ਦਿਸਾ ਉਤ੍ਰ ਮਧੰ

ਝੁਲੈ ਕੂਪ ਮਧੰ ਪਰਯੋ ਔਧ ਮੁਖੰ

ਮਹਾ ਉਗ੍ਰ ਤੇ ਜਾਪ ਪਸਯਾਤ ਉਗ੍ਰੰ

ਹਨਯੋ ਤਾਹਿ ਰਾਮੰ ਅਸੰ ਆਪ ਹਥੰ ॥੭੦੦॥

ਜੀਯੋ ਬ੍ਰਹਮ ਪੁਤ੍ਰੰ ਹਰਯੋ ਬ੍ਰਹਮ ਸੋਗੰ

ਬਢੀ ਕੀਰਤ ਰਾਮੰ ਚਤੁਰ ਕੁੰਟ ਮਧੰ

ਕਰਯੋ ਦਸ ਸਹੰਸ੍ਰ ਲਉ ਰਾਜ ਅਉਧੰ

ਫਿਰੀ ਚਕ੍ਰ ਚਾਰੋ ਬਿਖੈ ਰਾਮ ਦੋਹੀ ॥੭੦੧॥

ਜਿਣੇ ਦੇਸ ਦੇਸੰ ਨਰੇਸੰ ਰਾਮੰ

ਮਹਾ ਜੁਧ ਜੇਤਾ ਤਿਹੂੰ ਲੋਕ ਜਾਨਯੋ

ਦਯੋ ਮੰਤ੍ਰੀ ਅਤ੍ਰੰ ਮਹਾਭ੍ਰਾਤ ਭਰਥੰ

ਕੀਯੋ ਸੈਨ ਨਾਥੰ ਸੁਮਿਤ੍ਰਾ ਕੁਮਾਰੰ ॥੭੦੨॥

ਮ੍ਰਿਤਗਤ ਛੰਦ

ਸੁਮਤਿ ਮਹਾ ਰਿਖ ਰਘੁਬਰ

ਦੁੰਦਭ ਬਾਜਤਿ ਦਰ ਦਰ

ਜਗ ਕੀਅਸ ਧੁਨ ਘਰ ਘਰ

ਪੂਰ ਰਹੀ ਧੁਨ ਸੁਰਪੁਰ ॥੭੦੩॥

ਸੁਢਰ ਮਹਾ ਰਘੁਨੰਦਨ

ਜਗਪਤ ਮੁਨ ਗਨ ਬੰਦਨ

ਧਰਧਰ ਲੌ ਨਰ ਚੀਨੇ

ਸੁਖ ਦੈ ਦੁਖ ਬਿਨ ਕੀਨੇ ॥੭੦੪॥

ਅਰ ਹਰ ਨਰ ਕਰ ਜਾਨੇ

ਦੁਖ ਹਰ ਸੁਖ ਕਰ ਮਾਨੇ

ਪੁਰ ਧਰ ਨਰ ਬਰਸੇ ਹੈ

ਰੂਪ ਅਨੂਪ ਅਭੈ ਹੈ ॥੭੦੫॥