ਅਣਕਾ ਛੰਦ

ਲਛਮਨ ਗਜਯੋ

ਬਡ ਧਨ ਸਜਯੋ

ਬਹੁ ਸਰ ਛੋਰੇ

ਜਣੁ ਘਣ ਓਰੇ ॥੭੫੨॥

ਉਤ ਦਿਵ ਦੇਖੈਂ

ਧਨੁ ਧਨੁ ਲੇਖੈਂ

ਇਤ ਸਰ ਛੋਰੇ

ਮਸ ਕਣ ਤੂਟੈਂ ॥੭੫੩॥

ਭਟ ਬਰ ਗਾਜੈਂ

ਦੁੰਦਭ ਬਾਜੈਂ

ਸਰਬਰ ਛੋਰੈਂ

ਮੁਖ ਨਹ ਮੋਰੈਂ ॥੭੫੪॥

ਲਛਮਨ ਬਾਚ ਸਿਸ ਸੋ

ਅਣਕਾ ਛੰਦ

ਸ੍ਰਿਣ ਸ੍ਰਿਣ ਲਰਕਾ

ਜਿਨ ਕਰੁ ਕਰਖਾ

ਦੇ ਮਿਲਿ ਘੋਰਾ

ਤੁਹਿ ਬਲ ਥੋਰਾ ॥੭੫੫॥

ਹਠ ਤਜਿ ਅਈਐ

ਜਿਨ ਸਮੁਹਈਐ

ਮਿਲਿ ਮਿਲਿ ਮੋ ਕੋ

ਡਰ ਨਹੀਂ ਤੋ ਕੋ ॥੭੫੬॥

ਸਿਸ ਨਹੀ ਮਾਨੀ

ਅਤਿ ਅਭਿਮਾਨੀ

ਗਹਿ ਧਨੁ ਗਜਯੋ

ਦੁ ਪਗ ਭਜਯੋ ॥੭੫੭॥

ਅਜਬਾ ਛੰਦ

ਰੁਧੇ ਰਣ ਭਾਈ

ਸਰ ਝੜਿ ਲਾਈ

ਬਰਖੇ ਬਾਣੰ

ਪਰਖੇ ਜੁਆਣੰ ॥੭੫੮॥

ਡਿਗੇ ਰਣ ਮਧੰ

ਅਧੋ ਅਧੰ

ਕਟੇ ਅੰਗੰ

ਰੁਝੈ ਜੰਗੰ ॥੭੫੯॥

ਬਾਣਨ ਝੜ ਲਾਯੋ

ਸਰਬ ਰਸਾਯੋ

ਬਹੁ ਅਰ ਮਾਰੇ

ਡੀਲ ਡਰਾਰੇ ॥੭੬੦॥

ਡਿਗੇ ਰਣ ਭੂਮੰ

ਨਰਬਰ ਘੂਮੰ

ਰਜੇ ਰਣ ਘਾਯੰ

ਚਕੇ ਚਾਯੰ ॥੭੬੧॥