ਚਾਚਰੀ ਛੰਦ ॥
ਉਠਾਈ ॥
ਦਿਖਾਈ ॥
ਨਚਾਈ ॥
ਚਲਾਈ ॥੭੩੭॥
ਭ੍ਰਮਾਈ ॥
ਦਿਖਾਈ ॥
ਕੰਪਾਈ ॥
ਚਖਾਈ ॥੭੩੮॥
ਕਟਾਰੀ ॥
ਅਪਾਰੀ ॥
ਪ੍ਰਹਾਰੀ ॥
ਸੁਨਾਰੀ ॥੭੩੯॥
ਪਚਾਰੀ ॥
ਪ੍ਰਹਾਰੀ ॥
ਹਕਾਰੀ ॥
ਕਟਾਰੀ ॥੭੪੦॥
ਉਠਾਏ ॥
ਗਿਰਾਏ ॥
ਭਗਾਏ ॥
ਦਿਖਾਏ ॥੭੪੧॥
ਚਲਾਏ ॥
ਪਚਾਏ ॥
ਤ੍ਰਸਾਏ ॥
ਚੁਟਆਏ ॥੭੪੨॥
ਇਤਿ ਲਵ ਬਾਧਵੋ ਸਤ੍ਰੁਘਣ ਬਧਹਿ ਸਮਾਪਤ ॥
ਅਥ ਲਛਮਨ ਜੁਧ ਕਥਨੰ ॥
ਅਣਕਾ ਛੰਦ ॥
ਜਬ ਸਰ ਲਾਗੇ ॥
ਤਬ ਸਭ ਭਾਗੇ ॥
ਦਲਪਤਿ ਮਾਰੇ ॥
ਭਟ ਭਟਕਾਰੇ ॥੭੪੩॥
ਹਯ ਤਜ ਭਾਗੇ ॥
ਰਘੁਬਰ ਆਗੇ ॥
ਬਹੁ ਬਿਧ ਰੋਵੈਂ ॥
ਸਮੁਹਿ ਨ ਜੋਵੈਂ ॥੭੪੪॥
ਲਵ ਅਰ ਮਾਰੇ ॥
ਤਵ ਦਲ ਹਾਰੇ ॥
ਦ੍ਵੈ ਸਿਸ ਜੀਤੇ ॥
ਨਹ ਭਯ ਭੀਤੇ ॥੭੪੫॥
ਲਛਮਨ ਭੇਜਾ ॥
ਬਹੁ ਦਲ ਲੇਜਾ ॥
ਜਿਨ ਸਿਸ ਮਾਰੂ ॥
ਮੋਹਿ ਦਿਖਾਰੂ ॥੭੪੬॥
ਸੁਣ ਲਹੁ ਭ੍ਰਾਤੰ ॥
ਰਘੁਬਰ ਬਾਤੰ ॥
ਸਜਿ ਦਲ ਚਲਯੋ ॥
ਜਲ ਥਲ ਹਲਯੋ ॥੭੪੭॥
ਉਠ ਦਲ ਧੂਰੰ ॥
ਨਭ ਝੜ ਪੂਰੰ ॥
ਚਹੂ ਦਿਸ ਢੂਕੇ ॥
ਹਰਿ ਹਰਿ ਕੂਕੇ ॥੭੪੮॥
ਬਰਖਤ ਬਾਣੰ ॥
ਥਿਰਕਤ ਜੁਆਣੰ ॥
ਲਹ ਲਹ ਧੁਜਣੰ ॥
ਖਹਖਹ ਭੁਜਣੰ ॥੭੪੯॥
ਹਸਿ ਹਸਿ ਢੂਕੇ ॥
ਕਸਿ ਕਸਿ ਕੂਕੇ ॥
ਸੁਣ ਸੁਣ ਬਾਲੰ ॥
ਹਠਿ ਤਜ ਉਤਾਲੰ ॥੭੫੦॥
ਦੋਹਰਾ ॥
ਹਮ ਨਹੀ ਤਯਾਗਤ ਬਾਜ ਬਰ ਸੁਣਿ ਲਛਮਨਾ ਕੁਮਾਰ ॥
ਅਪਨੋ ਭਰ ਬਲ ਜੁਧ ਕਰ ਅਬ ਹੀ ਸੰਕ ਬਿਸਾਰ ॥੭੫੧॥