ਅਥ ਜਗ੍ਰਯ੍ਰਯਾਰੰਭ ਕਥਨੰ

ਭੁਜੰਗ ਪ੍ਰਯਾਤ ਛੰਦ

ਉਤੈ ਬਾਲ ਪਾਲੈ ਇਤੈ ਅਉਧ ਰਾਜੰ

ਬੁਲੇ ਬਿਪ ਜਗਯੰ ਤਜਯੋ ਏਕ ਬਾਜੰ

ਰਿਪੰ ਨਾਸ ਹੰਤਾ ਦਯੋ ਸੰਗ ਤਾ ਕੈ

ਬਡੀ ਫਉਜ ਲੀਨੇ ਚਲਯੋ ਸੰਗ ਵਾ ਕੈ ॥੭੨੯॥

ਫਿਰਯੋ ਦੇਸ ਦੇਸੰ ਨਰੇਸਾਣ ਬਾਜੰ

ਕਿਨੀ ਨਾਹਿ ਬਾਧਯੋ ਮਿਲੇ ਆਨ ਰਾਜੰ

ਮਹਾ ਉਗ੍ਰ ਧਨਿਯਾ ਬਡੀ ਫਉਜ ਲੈ ਕੈ

ਪਰੇ ਆਨ ਪਾਯੰ ਬਡੀ ਭੇਟ ਦੈ ਕੈ ॥੭੩੦॥

ਦਿਸਾ ਚਾਰ ਜੀਤੀ ਫਿਰਯੋ ਫੇਰਿ ਬਾਜੀ

ਗਯੋ ਬਾਲਮੀਕੰ ਰਿਖਿਸਥਾਨ ਤਾਜੀ

ਜਬੈ ਭਾਲ ਪਤ੍ਰੰ ਲਵੰ ਛੋਰ ਬਾਚਯੋ

ਬਡੋ ਉਗ੍ਰਧੰਨਯਾ ਰਸੰ ਰੁਦ੍ਰ ਰਾਚਯੋ ॥੭੩੧॥

ਬ੍ਰਿਛੰ ਬਾਜ ਬਾਧਯੋ ਲਖਯੋ ਸਸਤ੍ਰ ਧਾਰੀ

ਬਡੋ ਨਾਦ ਕੈ ਸਰਬ ਸੈਨਾ ਪੁਕਾਰੀ

ਕਹਾ ਜਾਤ ਰੇ ਬਾਲ ਲੀਨੇ ਤੁਰੰਗੰ

ਤਜੋ ਨਾਹਿ ਯਾ ਕੋ ਸਜੋ ਆਨ ਜੰਗੰ ॥੭੩੨॥

ਸੁਣਯੋ ਨਾਮ ਜੁਧੰ ਜਬੈ ਸ੍ਰਉਣ ਸੂਰੰ

ਮਹਾ ਸਸਤ੍ਰ ਸਉਡੀ ਮਹਾ ਲੋਹ ਪੂਰੰ

ਹਠੇ ਬੀਰ ਹਾਠੈ ਸਭੈ ਸਸਤ੍ਰ ਲੈ ਕੈ

ਪਰਯੋ ਮਧਿ ਸੈਣੰ ਬਡੋ ਨਾਦਿ ਕੈ ਕੈ ॥੭੩੩॥

ਭਲੀ ਭਾਤ ਮਾਰੈ ਪਚਾਰੇ ਸੁ ਸੂਰੰ

ਗਿਰੇ ਜੁਧ ਜੋਧਾ ਰਹੀ ਧੂਰ ਪੂਰੰ

ਉਠੀ ਸਸਤ੍ਰ ਝਾਰੰ ਅਪਾਰੰਤ ਵੀਰੰ

ਭ੍ਰਮੇ ਰੁੰਡ ਮੁੰਡ ਤਨੰ ਤਛ ਤੀਰੰ ॥੭੩੪॥

ਗਿਰੇ ਲੁਥ ਪਥੰ ਸੁ ਜੁਥਤ ਬਾਜੀ

ਭ੍ਰਮੈ ਛੂਛ ਹਾਥੀ ਬਿਨਾ ਸੁਆਰ ਤਾਜੀ

ਗਿਰੇ ਸਸਤ੍ਰ ਹੀਣੰ ਬਿਅਸਤ੍ਰੰਤ ਸੂਰੰ

ਹਸੇ ਭੂਤ ਪ੍ਰੇਤੰ ਭ੍ਰਮੀ ਗੈਣ ਹੂਰੰ ॥੭੩੫॥

ਘਣੰ ਘੋਰ ਨੀਸਾਣ ਬਜੇ ਅਪਾਰੰ

ਖਹੇ ਵੀਰ ਧੀਰੰ ਉਠੀ ਸਸਤ੍ਰ ਝਾਰੰ

ਛਲੇ ਚਾਰ ਚਿਤ੍ਰੰ ਬਚਿਤ੍ਰੰਤ ਬਾਣੰ

ਰਣੰ ਰੋਸ ਰਜੇ ਮਹਾ ਤੇਜਵਾਣੰ ॥੭੩੬॥