ਅਥ ਸੀਤਾ ਕੋ ਬਨਬਾਸ ਦੀਬੋ

ਭੁਜੰਗ ਪ੍ਰਯਾਤ ਛੰਦ

ਭਈ ਏਮ ਤਉਨੈ ਇਤੈ ਰਾਵਣਾਰੰ

ਕਹੀ ਜਾਨਕੀ ਸੋ ਸੁਕਥੰ ਸੁਧਾਰੰ

ਰਚੇ ਏਕ ਬਾਗੰ ਅਭਿਰਾਮੰ ਸੁ ਸੋਭੰ

ਲਖੇ ਨੰਦਨੰ ਜਉਨ ਕੀ ਕ੍ਰਾਤ ਛੋਭੰ ॥੭੧੭॥

ਸੁਨੀ ਏਮ ਬਾਨੀ ਸੀਆ ਧਰਮ ਧਾਮੰ

ਰਚਿਯੋ ਏਕ ਬਾਗੰ ਮਹਾ ਅਭਰਾਮੰ

ਮਣੀ ਭੂਖਿਤੰ ਹੀਰ ਚੀਰੰ ਅਨੰਤੰ

ਲਖੇ ਇੰਦ੍ਰ ਪਥੰ ਲਜੇ ਸ੍ਰੋਭ ਵੰਤੰ ॥੭੧੮॥

ਮਣੀ ਮਾਲ ਬਜ੍ਰੰ ਸਸੋਭਾਇ ਮਾਨੰ

ਸਭੈ ਦੇਵ ਦੇਵੰ ਦੁਤੀ ਸੁਰਗ ਜਾਨੰ

ਗਏ ਰਾਮ ਤਾ ਮੋ ਸੀਆ ਸੰਗ ਲੀਨੇ

ਕਿਤੀ ਕੋਟ ਸੁੰਦਰੀ ਸਭੈ ਸੰਗਿ ਕੀਨੇ ॥੭੧੯॥

ਰਚਯੋ ਏਕ ਮੰਦ੍ਰੰ ਮਹਾ ਸੁਭ੍ਰ ਠਾਮੰ

ਕਰਯੋ ਰਾਮ ਸੈਨੰ ਤਹਾ ਧਰਮ ਧਾਮੰ

ਕਰੀ ਕੇਲ ਖੇਲੰ ਸੁ ਬੇਲੰ ਸੁ ਭੋਗੰ

ਹੁਤੋ ਜਉਨ ਕਾਲੰ ਸਮੈ ਜੈਸ ਜੋਗੰ ॥੭੨੦॥

ਰਹਯੋ ਸੀਅ ਗਰਭੰ ਸੁਨਯੋ ਸਰਬ ਬਾਮੰ

ਕਹੇ ਏਮ ਸੀਤਾ ਪੁਨਰ ਬੈਨ ਰਾਮੰ

ਫਿਰਯੋ ਬਾਗ ਬਾਗੰ ਬਿਦਾ ਨਾਥ ਦੀਜੈ

ਸੁਨੋ ਪ੍ਰਾਨ ਪਿਆਰੇ ਇਹੈ ਕਾਜ ਕੀਜੈ ॥੭੨੧॥

ਦੀਯੌ ਰਾਮ ਸੰਗੰ ਸੁਮਿਤ੍ਰਾ ਕੁਮਾਰੰ

ਦਈ ਜਾਨਕੀ ਸੰਗ ਤਾ ਕੇ ਸੁਧਾਰੰ

ਜਹਾ ਘੋਰ ਸਾਲੰ ਤਮਾਲੰ ਬਿਕ੍ਰਾਲੰ

ਤਹਾ ਸੀਅ ਕੋ ਛੋਰ ਆਇਯੋ ਉਤਾਲੰ ॥੭੨੨॥

ਬਨੰ ਨਿਰਜਨੰ ਦੇਖ ਕੈ ਕੈ ਅਪਾਰੰ

ਬਨੰਬਾਸ ਜਾਨਯੋ ਦਯੋ ਰਾਵਣਾਰੰ

ਰੁਰੋਦੰ ਸੁਰ ਉਚੰ ਪਪਾਤੰਤ ਪ੍ਰਾਨੰ

ਰਣੰ ਜੇਮ ਵੀਰੰ ਲਗੇ ਮਰਮ ਬਾਨੰ ॥੭੨੩॥

ਸੁਨੀ ਬਾਲਮੀਕੰ ਸ੍ਰੁਤੰ ਦੀਨ ਬਾਨੀ

ਚਲਯੋ ਕਉਕ ਚਿਤੰ ਤਜੀ ਮੋਨ ਧਾਨੀ

ਸੀਆ ਸੰਗਿ ਲੀਨੇ ਗਯੋ ਧਾਮ ਆਪੰ

ਮਨੋ ਬਚ ਕਰਮੰ ਦੁਰਗਾ ਜਾਪ ਜਾਪੰ ॥੭੨੪॥

ਭਯੋ ਏਕ ਪੁਤ੍ਰੰ ਤਹਾ ਜਾਨਕੀ ਤੈ

ਮਨੋ ਰਾਮ ਕੀਨੋ ਦੁਤੀ ਰਾਮ ਤੇ ਲੈ

ਵਹੈ ਚਾਰ ਚਿਹਨੰ ਵਹੈ ਉਗ੍ਰ ਤੇਜੰ

ਮਨੋ ਅਪ ਅੰਸੰ ਦੁਤੀ ਕਾਢਿ ਭੇਜੰ ॥੭੨੫॥

ਦੀਯੋ ਏਕ ਪਾਲੰ ਸੁ ਬਾਲੰ ਰਿਖੀਸੰ

ਲਸੈ ਚੰਦ੍ਰ ਰੂਪੰ ਕਿਧੋ ਦਯੋਸ ਈਸੰ

ਗਯੋ ਏਕ ਦਿਵਸੰ ਰਿਖੀ ਸੰਧਿਯਾਨੰ

ਲਯੋ ਬਾਲ ਸੰਗੰ ਗਈ ਸੀਅ ਨਾਨੰ ॥੭੨੬॥

ਰਹੀ ਜਾਤ ਸੀਤਾ ਮਹਾ ਮੋਨ ਜਾਗੇ

ਬਿਨਾ ਬਾਲ ਪਾਲੰ ਲਖਯੋ ਸੋਕੁ ਪਾਗੇ

ਕੁਸਾ ਹਾਥ ਲੈ ਕੈ ਰਚਯੋ ਏਕ ਬਾਲੰ

ਤਿਸੀ ਰੂਪ ਰੰਗੰ ਅਨੂਪੰ ਉਤਾਲੰ ॥੭੨੭॥

ਫਿਰੀ ਨਾਇ ਸੀਤਾ ਕਹਾ ਆਨ ਦੇਖਯੋ

ਉਹੀ ਰੂਪ ਬਾਲੰ ਸੁਪਾਲੰ ਬਸੇਖਯੋ

ਕ੍ਰਿਪਾ ਮੋਨ ਰਾਜੰ ਘਨੀ ਜਾਨ ਕੀਨੋ

ਦੁਤੀ ਪੁਤ੍ਰ ਤਾ ਤੇ ਕ੍ਰਿਪਾ ਜਾਨ ਦੀਨੋ ॥੭੨੮॥

ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਦੁਇ ਪੁਤ੍ਰ ਉਤਪੰਨੇ ਧਯਾਇ ਧਯਾਇ ਸਮਾਪਤੰ ॥੨੧॥