ਭੁਜੰਗ ਪ੍ਰਯਾਤ ਛੰਦ

ਬੁਲਯੋ ਚਤ੍ਰ ਭ੍ਰਾਤੰ ਸੁਮਿਤ੍ਰਾ ਕੁਮਾਰੰ

ਕਰਯੋ ਮਾਥੁਰੇਸੰ ਤਿਸੇ ਰਾਵਣਾਰੰ

ਤਹਾ ਏਕ ਦਈਤੰ ਲਵੰ ਉਗ੍ਰ ਤੇਜੰ

ਦਯੋ ਤਾਹਿ ਅਪੰ ਸਿਵੰ ਸੂਲ ਭੇਜੰ ॥੭੦੮॥

ਪਠਯੋ ਤੀਰ ਮੰਤ੍ਰੰ ਦੀਯੋ ਏਕ ਰਾਮੰ

ਮਹਾ ਜੁਧ ਮਾਲੀ ਮਹਾ ਧਰਮ ਧਾਮੰ

ਸਿਵੰ ਸੂਲ ਹੀਣੰ ਜਵੈ ਸਤ੍ਰ ਜਾਨਯੋ

ਤਬੈ ਸੰਗਿ ਤਾ ਕੈ ਮਹਾ ਜੁਧ ਠਾਨਯੋ ॥੭੦੯॥

ਲਯੋ ਮੰਤ੍ਰ ਤੀਰੰ ਚਲਯੋ ਨਿਆਇ ਸੀਸੰ

ਤ੍ਰਿਪੁਰ ਜੁਧ ਜੇਤਾ ਚਲਯੋ ਜਾਣ ਈਸੰ

ਲਖਯੋ ਸੂਲ ਹੀਣੰ ਰਿਪੰ ਜਉਣ ਕਾਲੰ

ਤਬੈ ਕੋਪ ਮੰਡਯੋ ਰਣੰ ਬਿਕਰਾਲੰ ॥੭੧੦॥

ਭਜੈ ਘਾਇ ਖਾਯੰ ਅਗਾਯੰਤ ਸੂਰੰ

ਹਸੇ ਕੰਕ ਬੰਕੰ ਘੁਮੀ ਗੈਣ ਹੂਰੰ

ਉਠੇ ਟੋਪ ਟੁਕੰ ਕਮਾਣੰ ਪ੍ਰਹਾਰੇ

ਰਣੰ ਰੋਸ ਰਜੇ ਮਹਾ ਛਤ੍ਰ ਧਾਰੇ ॥੭੧੧॥

ਫਿਰਯੋ ਅਪ ਦਈਤੰ ਮਹਾ ਰੋਸ ਕੈ ਕੈ

ਹਣੇ ਰਾਮ ਭ੍ਰਾਤੰ ਵਹੈ ਬਾਣ ਲੈ ਕੈ

ਰਿਪੰ ਨਾਸ ਹੇਤੰ ਦੀਯੋ ਰਾਮ ਅਪੰ

ਹਣਿਯੋ ਤਾਹਿ ਸੀਸੰ ਦ੍ਰੁਗਾ ਜਾਪ ਜਪੰ ॥੭੧੨॥

ਗਿਰਯੋ ਝੂਮ ਭੂਮੰ ਅਘੂਮਯੋ ਅਰਿ ਘਾਯੰ

ਹਣਯੋ ਸਤ੍ਰ ਹੰਤਾ ਤਿਸੈ ਚਉਪ ਚਾਯੰ

ਗਣੰ ਦੇਵ ਹਰਖੇ ਪ੍ਰਬਰਖੰਤ ਫੂਲੰ

ਹਤਯੋ ਦੈਤ ਦ੍ਰੋਹੀ ਮਿਟਯੋ ਸਰਬ ਸੂਲੰ ॥੭੧੩॥

ਲਵੰ ਨਾਸੁਰੈਯੰ ਲਵੰ ਕੀਨ ਨਾਸੰ

ਸਭੈ ਸੰਤ ਹਰਖੇ ਰਿਪੰ ਭੇ ਉਦਾਸੰ

ਭਜੈ ਪ੍ਰਾਨ ਲੈ ਲੈ ਤਜਯੋ ਨਗਰ ਬਾਸੰ

ਕਰਯੋ ਮਾਥੁਰੇਸੰ ਪੁਰੀਵਾ ਨਵਾਸੰ ॥੭੧੪॥

ਭਯੋ ਮਾਥੁਰੇਸੰ ਲਵੰਨਾਸ੍ਰ ਹੰਤਾ

ਸਭੈ ਸਸਤ੍ਰ ਗਾਮੀ ਸੁਭੰ ਸਸਤ੍ਰ ਗੰਤਾ

ਭਏ ਦੁਸਟ ਦੂਰੰ ਕਰੂਰੰ ਸੁ ਠਾਮੰ

ਕਰਯੋ ਰਾਜ ਤੈਸੋ ਜਿਮੰ ਅਉਧ ਰਾਮੰ ॥੭੧੫॥

ਕਰਿਯੋ ਦੁਸਟ ਨਾਸੰ ਪਪਾਤੰਤ ਸੂਰੰ

ਉਠੀ ਜੈ ਧੁਨੰ ਪੁਰ ਰਹੀ ਲੋਗ ਪੂਰੰ

ਗਈ ਪਾਰ ਸਿੰਧੰ ਸੁ ਬਿੰਧੰ ਪ੍ਰਹਾਰੰ

ਸੁਨਿਯੋ ਚਕ੍ਰ ਚਾਰੰ ਲਵੰ ਲਾਵਣਾਰੰ ॥੭੧੬॥