ਅਪੂਰਬ ਛੰਦ ॥
ਗਣੇ ਕੇਤੇ ॥
ਹਣੇ ਜੇਤੇ ॥
ਕਈ ਮਾਰੇ ॥
ਕਿਤੇ ਹਾਰੇ ॥੭੬੨॥
ਸਭੈ ਭਾਜੇ ॥
ਚਿਤੰ ਲਾਜੇ ॥
ਭਜੇ ਭੈ ਕੈ ॥
ਜੀਯੰ ਲੈ ਕੈ ॥੭੬੩॥
ਫਿਰੇ ਜੇਤੇ ॥
ਹਣੇ ਕੇਤੇ ॥
ਕਿਤੇ ਘਾਏ ॥
ਕਿਤੇ ਧਾਏ ॥੭੬੪॥
ਸਿਸੰ ਜੀਤੇ ॥
ਭਟੰ ਭੀਤੇ ॥
ਮਹਾ ਕ੍ਰੁਧੰ ॥
ਕੀਯੋ ਜੁਧੰ ॥੭੬੫॥
ਦੋਊ ਭ੍ਰਾਤਾ ॥
ਖਗੰ ਖਯਾਤਾ ॥
ਮਹਾ ਜੋਧੰ ॥
ਮੰਡੇ ਕ੍ਰੋਧੰ ॥੭੬੬॥
ਤਜੇ ਬਾਣੰ ॥
ਧਨੰ ਤਾਣੰ ॥
ਮਚੇ ਬੀਰੰ ॥
ਭਜੇ ਭੀਰੰ ॥੭੬੭॥
ਕਟੇ ਅੰਗੰ ॥
ਭਜੇ ਜੰਗੰ ॥
ਰਣੰ ਰੁਝੇ ॥
ਨਰੰ ਜੁਝੇ ॥੭੬੮॥
ਭਜੀ ਸੈਨੰ ॥
ਬਿਨਾ ਚੈਨੰ ॥
ਲਛਨ ਬੀਰੰ ॥
ਫਿਰਯੋ ਧੀਰੰ ॥੭੬੯॥
ਇਕੈ ਬਾਣੰ ॥
ਰਿਪੰ ਤਾਣੰ ॥
ਹਣਯੋ ਭਾਲੰ ॥
ਗਿਰਯੋ ਤਾਲੰ ॥੭੭੦॥
ਇਤਿ ਲਛਮਨ ਬਧਹਿ ਸਮਾਪਤੰ ॥
ਅਥ ਭਰਥ ਜੁਧ ਕਥਨੰ ॥
ਅੜੂਹਾ ਛੰਦ ॥
ਭਾਗ ਗਯੋ ਦਲ ਤ੍ਰਾਮ ਕੈ ਕੈ ॥
ਲਛਮਣੰ ਰਣ ਭੂਮ ਦੈ ਕੈ ॥
ਖਲੇ ਰਾਮਚੰਦ ਹੁਤੇ ਜਹਾ ॥
ਭਟ ਭਾਜ ਭਗ ਲਗੇ ਤਹਾ ॥੭੭੧॥
ਜਬ ਜਾਇ ਬਾਤ ਕਹੀ ਉਨੈ ॥
ਬਹੁ ਭਾਤ ਸੋਕ ਦਯੋ ਤਿਨੈ ॥
ਸੁਨਿ ਬੈਨ ਮੋਨ ਰਹੈ ਬਲੀ ॥
ਜਨ ਚਿਤ੍ਰ ਪਾਹਨ ਕੀ ਖਲੀ ॥੭੭੨॥
ਪੁਨ ਬੈਠ ਮੰਤ੍ਰ ਬਿਚਾਰਯੋ ॥
ਤੁਮ ਜਾਹੁ ਭਰਥ ਉਚਾਰਯੋ ॥
ਮੁਨ ਬਾਲ ਦ੍ਵੈ ਜਿਨ ਮਾਰੀਯੋ ॥
ਧਰਿ ਆਨ ਮੋਹਿ ਦਿਖਾਰੀਯੋ ॥੭੭੩॥
ਸਜ ਸੈਨ ਭਰਥ ਚਲੇ ਤਹਾ ॥
ਰਣ ਬਾਲ ਬੀਰ ਮੰਡੇ ਜਹਾ ॥
ਬਹੁ ਭਾਤ ਬੀਰ ਸੰਘਾਰਹੀ ॥
ਸਰ ਓਘ ਪ੍ਰਓਘ ਪ੍ਰਹਾਰਹੀ ॥੭੭੪॥
ਸੁਗ੍ਰੀਵ ਔਰ ਭਭੀਛਨੰ ॥
ਹਨਵੰਤ ਅੰਗਦ ਰੀਛਨੰ ॥
ਬਹੁ ਭਾਤਿ ਸੈਨ ਬਨਾਇ ਕੈ ॥
ਤਿਨ ਪੈ ਚਲਯੋ ਸਮੁਹਾਇ ਕੈ ॥੭੭੫॥
ਰਣ ਭੂਮਿ ਭਰਥ ਗਏ ਜਬੈ ॥
ਮੁਨ ਬਾਲ ਦੋਇ ਲਖੇ ਤਬੈ ॥
ਦੁਇ ਕਾਕ ਪਛਾ ਸੋਭਹੀ ॥
ਲਖਿ ਦੇਵ ਦਾਨੋ ਲੋਭਹੀ ॥੭੭੬॥
ਭਰਥ ਬਾਚ ਲਵ ਸੋ ॥